Breaking NewsD5 specialIndiaNewsPoliticsTop News

ਰਾਸ਼ਟਰਪਤੀ ਕੋਵਿੰਦ ਅੱਜ ਤੋਂ 4 ਦਿਨਾਂ ਲਈ ਅਸਾਮ ਤੇ ਮਿਜ਼ੋਰਮ ਦੌਰੇ ‘ਤੇ

ਨਵੀਂ ਦਿੱਲੀ: ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਤੋਂ ਅਸਾਮ ਅਤੇ ਮਿਜ਼ੋਰਮ ਦਾ ਦੌਰਾ ਕਰਨਗੇ।ਰਾਮ ਨਾਥ ਕੋਵਿੰਦ ਦਾ ਇਹ ਦੌਰਾ 6 ਮਈ ਤੱਕ ਜਾਰੀ ਰਹੇਗਾ। ਰਾਸ਼ਟਰਪਤੀ ਭਵਨ ਵੱਲੋਂ ਬੀਤੀ ਕੱਲ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਰਾਮ ਨਾਥ ਕੋਵਿੰਦ ਦੇ ਇਸ ਦੌਰੇ ਦੀ ਜਾਣਕਾਰੀ ਦਿੱਤੀ ਗਈ।

ਪਟਿਆਲਾ ਮਾਮਲੇ ਨੂੰ ਲੈ ਕੈਪਟਨ ਦਾ ਵੱਡਾ ਧਮਾਕਾ | D5 Channel Punjabi

ਮਿਲੀ ਜਾਣਕਾਰੀ ਬਿਆਨ ਮੁਤਾਬਿਕ ਰਾਸ਼ਟਰਪਤੀ ਭਲਕੇ ਤਾਮੂਲਪੁਰ ਵਿੱਚ ਬੋਡੋ ਸਾਹਿਤ ਸਭਾ ਦੇ 61ਵੇਂ ਸਾਲਾਨਾ ਸੰਮੇਲਨ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਕੋਵਿੰਦ ਗੁਹਾਟੀ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਤਹਿਤ ਆਯੋਜਿਤ ਨਾਰਥ ਈਸਟ ਫੈਸਟੀਵਲ ਦੇ ਸਮਾਰੋਹ ਦਾ ਹਿੱਸਾ ਬਣਨਗੇ।

ਪਾਰਟੀ ’ਚੋਂ ਬਾਹਰ ਸਿੱਧੂ ? ਰਾਜੋਆਣਾ ਨੂੰ ਲੈ ਗ੍ਰਹਿ ਮੰਤਰਾਲਾ ਲਊ ਫੈਸਲਾ ! | D5 Channel Punjabi

ਦੱਸ ਦਈਏ ਕਿ ਇਹ ਫੈਸਟੀਵਲ ਸਮਾਰੋਹ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰਾਲੇ ਵੱਲੋਂ ਆਯੋਜਿਤ ਕੀਤਾ ਗਿਆ ਹੈ। ਆਪਣੇ ਦੌਰੇ ਦੌਰਾਨ ਰਾਮ ਨਾਥ ਕੋਵਿੰਦ 5 ਮਈ ਨੂੰ ਮਿਜ਼ੋਰਮ ਯੂਨੀਵਰਸਿਟੀ ਦੇ 16ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button