Breaking NewsD5 specialNewsPoliticsPunjab

ਰਾਮ ਰਹੀਮ ਬਾਰੇ ਚੰਦੂਮਾਜਰਾ ਦਾ ਵੱਡਾ ਬਿਆਨ, ‘ਅਕਾਲੀ ਵੀ ਜਾਂਦੇ ਸੀ ਡੇਰਾ ਮੁਖੀ ਕੋਲ’, ‘ਮੇਰਾ ਕੋਈ ਸਬੰਧ ਨਹੀਂ ਰਿਹਾ’

ਪਟਿਆਲਾ : ਅੱਜ ਕੱਲ੍ਹ ਸ਼ੋਸਲ ਮੀਡੀਆ ਦੀ ਦੁਰਵਰਤੋਂ ਬਹੁਤ ਜ਼ਿਆਦਾ ਵੱਧ ਗਈ ਹੈ। ਇਹ ਦੁਰਵਰਤੋਂ ਸਿਰਫ ਆਮ ਲੋਕ ਹੀ ਨਹੀਂ ਸਗੋਂ ਪੰਜਾਬ ਦੇ ਆਪਣੇ ਆਪ ਨੂੰ ਸੂਝਵਾਨ ਕਹਿਣ ਵਾਲੇ ਰਾਜੀਨੀਤਿਕ ਲੀਡਰ ਵੀ ਕਰਦੇ ਹਨ। ਚਾਹੇ ਉਹ ਆਪਣੀ ਉਹ ਰਾਜਨੀਤਿਕ ਚੜਾਈ ਕਰਨ ਲਈ ਜਾਂ ਰਾਜੀਨਿਤਕ ਵਿਰੋਧੀ ਨੂੰ ਥੱਲੇ ਲਾਉਣ ਲਈ ਹੋਵੇ। ਹਰ ਪਾਸੇ ਦੁਰਵਰਤੋਂ ਹੀ ਦੁਰਵਰਤੋਂ ਹੈ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਵਿੱਚ ਇੱਕ ਤਸਵੀਰ ਸ਼ੋਸਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਜੋ ਹੂਬ-ਹੂ ਅਖਬਾਰ ਦੀ ਕਟਿੰਗ ਦੇ ਨਾਲ ਖਾਂਦੀ ਹੈ।

ਕੀ ਹੈ UAPA ਕਾਨੂੰਨ ਤੇ ਕਿਵੇਂ ਬਚਿਆ ਜਾ ਸਕਦੈ? ਸੁਣੋ ਜਸਪਾਲ ਸਿੰਘ ਮੰਝਪੁਰ ਦੀ ਇੰਟਰਵਿਊ | ਸਿੱਖ ਨੌਜਵਾਨ ਹੀ ਨਿਸ਼ਾਨਾ?

ਜਿਸਦੇ ਵਿੱਚ ਇੱਕ ਬਿਆਨ ਛਪਿਆ ਹੋਇਆ ਹੈ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਲੈ ਕੇ। ਉਸ ਵਿੱਚ ਦਰਸਾਇਆ ਗਿਆ ਹੈ ਕਿ ਇਹ ਬਿਆਨ ਪ੍ਰੇਮ ਸਿੰਘ ਚੰਦੂਮਾਜਰਾ ਦੇ ਹਵਾਲੇ ਨਾਲ ਛਪਿਆ ਹੈ। ਜਿਵੇਂ ਹੀ ਇਹ ਪੋਸਟ ਵਾਇਰਲ ਹੋਣ ਤੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਪਹੁੰਚੀ ਤਾਂ ਉਨ੍ਹਾਂ ਨੇ ਇਸ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਮੇਰੇ ਅਕਸ ਨੂੰ ਬਦਨਾਮ ਕਰਨ ਲਈ ਉਨ੍ਹਾਂ ਖਿਲਾਫ ਝੂਠੀਆਂ ਖ਼ਬਰਾਂ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button