ਰਾਮ ਰਹੀਮ ਦੀ ਫਿਰ ਵਿਗੜੀ ਤਬੀਅਤ, ਪੇਟ ‘ਚ ਦਰਦ ਤੋਂ ਬਾਅਦ ਪੀਜੀਆਈ ‘ਚ ਹੋਈ ਜਾਂਚ, ਦਵਾਈ ਦੇ ਕੇ ਭੇਜਿਆ ਵਾਪਸ
ਨਵੀਂ ਦਿੱਲੀ : ਸਾਧਵੀ ਯੋਨ ਸ਼ੋਸ਼ਣ ਦੇ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਦੇ ਪੇਟ ‘ਚ ਬੁੱਧਵਾਰ ਸ਼ਾਮ ਨੂੰ ਅਚਾਨਕ ਦਰਦ ਹੋਇਆ। ਇਸ ਤੋਂ ਬਾਅਦ ਪੀਜੀਆਈ ‘ਚ ਪੰਜ ਡਾਕਟਰਾਂ ਦੀ ਟੀਮ ਨੇ ਰਾਮ ਰਹੀਮ ਦੀ ਜਾਂਚ ਕੀਤੀ। ਐਂਡੋਸਕੋਪੀ ਅਤੇ ਹੋਰ ਜਾਂਚ ਕਰਵਾਉਣ ਤੋਂ ਬਾਅਦ ਡਾਕਟਰਾਂ ਦੀ ਸਲਾਹ ਤੋਂ ਬਾਅਦ ਪੀਜੀਆਈ ‘ਚ ਰਾਮ ਰਹੀਮ ਨੂੰ ਕੁੱਝ ਦਵਾਈਆਂ ਦਿੱਤੀਆਂ ਗਈਆਂ। ਆਰਾਮ ਮਿਲਣ ਤੋਂ ਬਾਅਦ ਰਾਮ ਰਹੀਮ ਨੂੰ ਸਵੇਰੇ ਕਰੀਬ ਪੌਣੇ ਦਸ ਵਜੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ।
ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!
ਜਾਣਕਾਰੀ ਅਨੁਸਾਰ ਬੁੱਧਵਾਰ ਰਾਤ ਰਾਮ ਰਹੀਮ ਦੇ ਪੇਟ ‘ਚ ਦਰਦ ਦੀ ਸ਼ਿਕਾਇਤ ਹੋਣ ‘ਤੇ ਜੇਲ੍ਹ ਪ੍ਰਬੰਧਨ ਨੇ ਪੀਜੀਆਈ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਉਸ ਤੋਂ ਬਾਅਦ ਡਾਕਟਰਾਂ ਦੀ ਇੱਕ ਟੀਮ ਜੇਲ੍ਹ ਪਹੁੰਚੀ ਅਤੇ ਰਾਮ ਰਹੀਮ ਦੀ ਜਰੂਰੀ ਜਾਂਚ ਕਰਨ ਦੀ ਸਲਾਹ ਦਿੱਤੀ। ਵੀਰਵਾਰ ਸਵੇਰੇ ਰਾਮ ਰਹੀਮ ਨੂੰ ਪੀਜੀਆਈ ਲਿਆਂਦਾ ਗਿਆ ਅਤੇ ਪੂਰੀ ਜਾਂਚ ਕਰਵਾਈ ਗਈ। ਪੀਜੀਆਈ ਰੋਹਤਕ ‘ਚ ਡਾਕਟਰਾਂ ਦੀ ਇੱਕ ਟੀਮ ਨੇ ਰਾਮ ਰਹੀਮ ਦੀ ਮੈਡੀਕਲ ਜਾਂਚ ਕੀਤੀ ਅਤੇ ਉਚਿਤ ਟਰੀਟਮੈਂਟ ਕਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਅਜੇ ਜਾਂਚ ਰਿਪੋਰਟ ਦਾ ਇੰਤਜ਼ਾਰ ਹੈ।
ਵਕੀਲ ਨੇ ਕੈਪਟਨ ਸਰਕਾਰ ਦੀ ਖੋਲ੍ਹੀ ਪੋਲ ! ਸਾਰੇ ਸਬੂਤ ਕਰ ਲਏ ਇਕੱਠੇ ! ਕੀਤੇ ਵੱਡੇ ਖੁਲਾਸੇ !
ਲੱਗਭੱਗ 20 ਦਿਨ ਪਹਿਲਾਂ ਵੀ ਬੇਚੈਨੀ ਹੋਣ ਦੇ ਕਾਰਨ ਰਾਮ ਰਹੀਮ ਨੂੰ 22 ਘੰਟਿਆਂ ਲਈ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ। ਗੁਰਮੀਤ ਰਾਮ ਰਹੀਮ ਨੂੰ ਬੀਪੀ ਘੱਟ ਹੋਣ ‘ਤੇ ਪੀਜੀਆਈ ‘ਚ ਦਾਖਲ ਕਰਵਾਇਆ ਗਿਆ ਸੀ। ਸੁਨਾਰੀਆ ਜ਼ੇਲ੍ਹ ‘ਚ ਅਚਾਨਕ ਬੀਪੀ ਘੱਟ ਹੋਣ ਦੇ ਕਾਰਨ ਹਾਲਤ ਵਿਗੜਦੀ ਦੇਖ ਜ਼ੇਲ੍ਹ ਪ੍ਰਬੰਧਨ ਨੇ ਇਸ ਗੱਲ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਡਾਕਟਰਾਂ ਦੀ ਟੀਮ ਵੱਲੋਂ ਲਏ ਗਏ ਫ਼ੈਸਲੇ ਤੋਂ ਬਾਅਦ ਉਸਨੂੰ ਪੀਜੀਆਈ ‘ਚ ਦਾਖਲ ਕਰਵਾਇਆ ਗਿਆ।
Pratap Singh Bajwa ਨੇ ਦਿੱਤਾ ਨਵਾਂ ਫਾਰਮੂਲਾ ! ਹੱਲ ਹੋਊ ਕਾਂਗਰਸ ‘ਚ ਪਿਆ ਘਮਾਸਾਣ ! ਖਹਿਰਾ ਦੀ ਕਾਂਗਰਸ ‘ਚ ਐਂਟਰੀ ?
ਠੀਕ ਹੋਣ ਤੋਂ ਬਾਅਦ ਰਾਮ ਰਹੀਮ ਨੇ 17 ਮਈ ਨੂੰ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ 21 ਦਿਨ ਦੀ ਐਂਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ। ਸਾਰੇ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਸੁਨਾਰੀਆ ਜ਼ੇਲ੍ਹ ਸੁਪਰਡੈਂਟ ਨੇ ਡੇਰਾ ਮੁਖੀ ਨੂੰ ਇੱਕ ਡੀਐਸਪੀ ਅਤੇ 12 ਪੁਲਿਸ ਕਰਮਚਾਰੀਆਂ ਦੇ ਨਾਲ ਸਵੇਰੇ 6:14 ਵਜੇ ਗੁਰੂਗ੍ਰਾਮ ਦੇ ਮਾਨੇਸਰ ‘ਚ ਸਥਿਤ ਫ਼ਾਰਮ ਹਾਊਸ ‘ਤੇ ਮਾਂ ਨੂੰ ਮਿਲਣ ਲਈ ਭੇਜਿਆ। ਮੁਲਾਕਾਤ ਤੋਂ ਬਾਅਦ ਸ਼ਾਮ 6:25 ਵਜੇ ਉਸਨੂੰ ਵਾਪਸ ਸੁਨਾਰੀਆ ਜੇਲ੍ਹ ਲਿਆਂਦਾ ਗਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.