Breaking NewsD5 specialNewsPunjab

ਰਾਜਪੁਰਾ ‘ਚ ਕੁੜੀ ‘ਤੇ ਸੁੱਟਿਆ ਤੇਜ਼ਾਬ

ਰਾਜਪੁਰਾ : ਰਾਜਪੁਰਾ ਵਿਖੇ ਮਨਜੀਤ ਸਿੰਘ ਨਾਮਕ ਇੱਕ ਨੌਜਵਾਨ ਵੱਲੋਂ ਉਸ ਦੇ ਨਾਲ ਰਿਲੇਸ਼ਨ ‘ਚ ਰਹਿ ਰਹੀ ਲੜਕੀ ਤੇ ਤੇਜ਼ਾਬ ਸੁੱਟ ਕੇ ਉਸ ਨੂੰ ਜਾਨੀ ਨੁਕਸਾਨ ਪਹੁੰਚਾਉਣ ਦੀ ਕੋਸ਼ੀਸ਼ ਕੀਤੀ ਗਈ। ਜਿਸ ਤੋਂ ਬਾਅਦ ਲੜਕੀ ਨੂੰ ਉਸ ਦੇ ਪਰਿਵਾਰ ਵੱਲੋਂ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ।ਰਾਜਪੁਰਾ ਪੁਲਿਸ ਵੱਲੋਂ ਦੋਸ਼ੀ ਮਨਜੀਤ ਉਰਫ ਸਨੀ ਨਾਮਕ ਨੌਜਵਾਨ ‘ਤੇ ਮਾਮਲਾ ਦਰਜ ਕਰ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਲੜਕੀ ਦਾ ਕਹਿਣਾ ਹੈ ਕੀ ਮਨਜੀਤ ਨਾਮਕ ਨੌਜਵਾਨ ਨਾਲ ਢਾਈ ਸਾਲ ਪਹਿਲਾ ਉਸ ਦੀ ਮੁਲਾਕਾਤ ਹੋਈ ਸੀ। ਉਸ ਸਮੇਂ ਸੜਕੀ ਸਕੂਲ ਪੜਦੀ ਸੀ ਤਾਂ ਉਸ ਦੌਰਾਨ ਮਨਜੀਤ ਮੈਨੂੰ ਆਪਣੀਆਂ ਗੱਲਾਂ ‘ਚ ਉਲਝਾ ਕੇ ਨਾਲ ਲੈ ਗਿਆ ਸੀ। ਉਸ ਤੋਂ ਬਾਅਦ ਮਨਜੀਤ ਮੈਨੂੰ ਆਪਣੇ ਨਾਲ ਗੋਹਾਟੀ ਲੈ ਗਿਆ ਸੀ ਜਿਥੇ ਉਸ ਨੇ ਆਪਣੀ ਮਾਂ ਨਾਲ ਮਿਲ ਕੇ ਪੈਸਿਆ ਦੇ ਲਾਲਚ ਵਿਚ ਮੈਨੂੰ ਕਿਸੇ ਅਣਜਾਣ ਵਿਅਕਤੀ ਨੂੰ ਵੇਚਣ ਦੀ ਕੋਸ਼ਿਸ਼ ਵੀ ਕੀਤੀ ਸੀ।

ਸਿੱਖ ਇਤਿਹਾਸ ਤੋਂ ਵਾਂਝੀ SGPC ! MLA ਨੇ SGPC ‘ਤੇ ਲਾਏ ਇਲਜ਼ਾਮ, ਪੁਰੀ ‘ਚ ਢਾਹੇ ਮੱਠਾਂ ‘ਤੇ ਲਿਆ ਵੱਡਾ ਫ਼ੈਸਲਾ

ਇਸ ਗੱਲ ਦਾ ਮੈਨੂੰ ਉਨਹਾਂ ਵੱਲੋਂ ਕੀਤੀ ਗੱਲਬਾਤ ਦੌਰਾਨ ਪਤਾ ਲੱਗਾ ਪਰ ਜਦੋਂ ਮੈਂ ਗੁਹਾਟੀ ਸਥਿਤ ਅਣਜਾਣ ਵਿਅਕਤੀ ਨੂੰ ਪਸੰਦ ਨਾ ਆਈ ਤਾਂ ਮਨਜੀਤ ਅਤੇ ਉਸ ਦੀ ਮਾਂ ਮੈਨੂੰ ਵਾਪਿਸ ਪੰਜਾਬ ਦੇ ਸ਼ਹਿਰ ਧੂਰੀ ਦੇ ਲਾਗੇ ਪੈਂਦੇ ਪਿੰਡ ਧੰਦੀਵਾਲ ਲੈ ਆਏ। ਇਸ ਦੌਰਾਨ ਉਹ ਦੋਵੇਂ ਮਾਂ ਪੁੱਤ ਮੇਰੇ ਨਾਲ ਤਸ਼ਦਦ ਕਰਦੇ ਰਹੇ ਅਤੇ ਰਾਜਪੁਰਾ ਵਾਪਿਸ ਜਾਣ ਤੋਂ ਮਨਾ ਕਰ ਦਿੱਤਾ।

ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆ ਵੀ ਮੈਨੂੰ ਦਿੰਦੇ ਰਹੇ ਪਰ ਪਿਛਲੇ ਮਹੀਨੇ ਜਦੋਂ ਮੈ ਮਨਜੀਤ ਅਤੇ ਉਸ ਦੀ ਮਾਂ ਨੂੰ ਫੋਨ ਤੇ ਗੁਹਾਟੀ ਵਾਲੇ ਅਣਜਾਣ ਨਾਲ ਉਨ੍ਹਾਂ ਗੱਲ ਕਰਦੇ ਸੁਣਿਆ ਕੀ ਲੜਕੀ ਸਾਨੂੰ ਪਸੰਦ ਹੈ ਤੁਸੀ ਉਸ ਨੂੰ ਗੁਹਾਟੀ ਲੈ ਆਉ ਤਾਂ ਮੈ ਮੌਕਾ ਦੇਖ ਮਨਜੀਤ ਦੇ ਘਰੋ ਭਜ ਕੇ ਰਾਜਪੁਰਾ ਆਪਣੀ ਮਾਂ ਕੋਲ਼ ਆ ਗਈ ਅਤੇ ਇੱਕ ਨਿੱਜੀ ਸਕੂਲ ‘ਚ ਨੌਕਰੀ ਕਰਨ ਲੱਗ ਗਈ।

ਇਸ ਤੋਂ ਬਾਅਦ ਬੀਤੇ ਦਿਨ ਮਨਜੀਤ ਰਾਜਪੁਰੇ ਆਇਅ ਅਤੇ ਮੈਨੂ ਸਕੂਲ ਜਾਂਦੇ ਸਮੇ ਰਸਤੇ ‘ਚ ਰੋਕ ਤੇਜ਼ਾਬ ਮੇਰੇ ਤੇ ਸੁੱਟਣ ਲੱਗਾ ਤਾਂ ਮੈ ਆਪਣਾ ਬਚਾਅ ਕਰਦਿਆ ਆਪਣਾ ਹੱਥ ਮਾਰ ਕੇ ਤੇਜ਼ਾਬ ਨਾਲ ਭਰੀ ਗੜਵੀ ਨੂੰ ਹੇਠਾਂ ਸੁੱਟ ਦਿਤਾ ਜਿਸ ਕਾਰਨ ਤੇਜ਼ਾਬ ਮੇਰੇ ਹੱਥਾਂ ਪੈਰਾ ਉੱਪਰ ਡਿੱਗ ਗਿਆ ਅਤੇ ਮੇਰਾ ਬਚਾਵ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button