PunjabTop News

ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਲੱਗਣਗੇ ਸਮਾਰਟ ਮੀਟਰ, ਦੁਕਾਨਾਂ ਤੋਂ ਹੋਵੇਗੀ ਸ਼ੁਰੂਆਤ

ਮੀਟਰ ਨਾਲ ਛੇੜ-ਛਾੜ ਕਰਨ 'ਤੇ ਵਿਭਾਗ ਕਰੇਗਾ ਕਾਰਵਾਈ

ਪਟਿਆਲਾ : ਬਿਜਲੀ ਚੋਰੀ ਨੂੰ ਰੋਕਣ ਲਈ ਅਕਤੂਬਰ ਦੇ ਪਹਿਲੇ ਹਫ਼ਤੇ ਇੱਕ ਲੱਖ ਸਿੰਗਲ ਫੇਜ਼ ਸਮਾਰਟ ਮੀਟਰ ਐਮਈ ਲੈਬ ਵਿਚ ਪਹੁੰਚ ਜਾਣਗੇ, ਜਿਨ੍ਹਾਂ ਦੇ ਆਉਂਦੇ ਹੀ ਇੰਸਟਾਲ ਹੋਣਾ ਸ਼ੁਰੂ ਹੋ ਜਾਵੇਗਾ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸਾਰੇ ਖ਼ਪਤਕਾਰਾਂ ਨੂੰ ਸਮਾਰਟ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ। ਪਾਵਰਕੌਮ ਦਾ ਮੁੱਖ ਉਦੇਸ਼ ਹੈਵੀ ਲੋਡ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਅਤੇ ਖਪਤਕਾਰਾਂ ’ਤੇ ਹੋਵੇਗਾ। ਇਸ ਦੀ ਸ਼ੁਰੂਆਤ ਦੁਕਾਨਾਂ ਤੋਂ ਕੀਤੀ ਜਾਵੇਗੀ। ਜਿਹੜੇ ਖ਼ਪਤਕਾਰ ਪੋਸਟਪੇਡ ਮੀਟਰ ਲਗਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ 600 ਯੂਨਿਟਾਂ ਦਾ ਮੁਫ਼ਤ ਲਾਭ ਮਿਲੇਗਾ।

BJP ਲੀਡਰ ਨੇ ਸਿੱਖਾਂ ਨੂੰ ਕਿਹਾ ਸ਼ਰਾਬੀ, ਅੱਗੋਂ ਮਿਿਲਆ ਠੋਕਵਾਂ ਜਵਾਬ D5 Channel Punjabi

ਇਨ੍ਹਾਂ ਸਮਾਰਟ ਮੀਟਰਾਂ ਦੀ ਖਾਸੀਅਤ ਇਹ ਹੈ ਕਿ ਖ਼ਪਤਕਾਰ ਘਰ ਬੈਠੇ ਹੀ ਮੀਟਰ ਦੀ ਰੀਡਿੰਗ ਦੇਖ ਸਕਣਗੇ। ਇਨ੍ਹਾਂ ਮੀਟਰਾਂ ਦੀ ਪੰਜ ਮਹੀਨੇ ਪਹਿਲਾਂ ਐਮਈ ਲੈਬ ਵਿਚ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਟੈਂਡਰ ਕੱਢਿਆ ਗਿਆ ਸੀ ਅਤੇ ਹੁਣ ਮੀਟਰ ਮਨਜ਼ੂਰ ਹੋ ਗਏ ਹਨ। ਡਿਪਟੀ ਚੀਫ਼ ਇੰਜਨੀਅਰ ਮੀਟਰਿੰਗ ਪਵਨ ਕੁਮਾਰ ਬੀਸਲਾ ਨੇ ਦੱਸਿਆ ਕਿ ਅਕਤੂਬਰ ਵਿਚ ਇੱਕ ਲੱਖ ਸਮਾਰਟ ਮੀਟਰ ਆ ਜਾਣਗੇ।

ਸਾਬਕਾ ਮੁੱਖ ਮੰਤਰੀ ਤੇ ਕੇਸ ਦਰਜ, ਫਸਿਆ ਪਰਿਵਾਰ ਮੰਤਰੀਆਂ ‘ਤੇ ਕਾਰਵਾਈ, ਅੜਿੱਕੇ ਆਏ ਅਫ਼ਸਰ ||

ਜਿਨ੍ਹਾਂ ਲੋਕਾਂ ਦੇ ਮਕਾਨ ਕਿਰਾਏ ‘ਤੇ ਹਨ, ਉਨ੍ਹਾਂ ਨੂੰ ਸਮਾਰਟ ਮੀਟਰਾਂ ਦਾ ਵਧੇਰੇ ਲਾਭ ਮਿਲੇਗਾ। ਬਿੱਲ ਵੱਧ ਹੈ ਜਾਂ ਘੱਟ ਇਸ ਨੂੰ ਲੈ ਕੇ ਬਹਿਸ ਦਾ ਮੁੱਦਾ ਖ਼ਤਮ ਹੋ ਜਾਵੇਗਾ। ਵਿਭਾਗ ਅਨੁਸਾਰ ਪਰਵਾਸੀ ਭਾਰਤੀਆਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਘਰਾਂ ਵਿਚ ਮੀਟਰ ਲਗਾਏ ਜਾਣ ਤਾਂ ਜੋ ਉਹ ਵਿਦੇਸ਼ਾਂ ਵਿਚ ਬੈਠ ਕੇ ਦੇਖ ਸਕਣ ਕਿ ਕਿੰਨੇ ਯੂਨਿਟ ਚੱਲ ਰਹੇ ਹਨ ਅਤੇ ਬੰਦ ਪਏ ਮੀਟਰਾਂ ਦਾ ਕਿੰਨਾ ਕਿਰਾਇਆ ਦੇਣਾ ਪੈਂਦਾ ਹੈ। ਖ਼ਾਸ ਗੱਲ ਇਹ ਹੈ ਕਿ ਮੀਟਰ ਨਾਲ ਛੇੜਛਾੜ ਹੁੰਦੇ ਹੀ ਵਿਭਾਗ ਨੂੰ ਪਤਾ ਲੱਗ ਜਾਵੇਗਾ। ਇਸ ਤੋਂ ਬਾਅਦ ਜੁਰਮਾਨਾ ਲਗਾਇਆ ਜਾਵੇਗਾ ਅਤੇ ਮੀਟਰ ਉਤਾਰ ਦਿੱਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button