Breaking NewsD5 specialNewsPunjabTop News

ਪੰਜਾਬ ਦੇ DGP ਦੀ ਤਸਵੀਰ ਦਾ ਗਲਤ ਇਸਤੇਮਾਲ, Punjab Police ਨੇ ਜਾਰੀ ਕੀਤਾ Alert

ਚੰਡੀਗੜ੍ਹ : ਪੰਜਾਬ ਦੇ ਡੀ.ਜੀ.ਪੀ. ਵੀਰੇਸ਼ ਕੁਮਾਰ ਭਾਵਰਾ ਦੀ ਤਸਵੀਰ ਦਾ ਸਾਈਬਰ ਕ੍ਰਾਈਮ ਕਰਨ ਵਾਲਿਆਂ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਹੈ। ਸਾਈਬਰ ਠੱਗਾਂ ਨੇ ਡੀ. ਜੀ. ਪੀ. ਦੀ ਤਸਵੀਰ ਲਾ ਕੇ ਵਟਸਐਪ ਆਈ.ਡੀ. ਬਣਾਈ ਅਤੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੈਸਜ ਭੇਜ ਦਿੱਤੇ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਨੇ ਪੂਰੇ ਜ਼ਿਲ੍ਹੇ ‘ਚ ਅਲਰਟ ਜਾਰੀ ਕਰ ਦਿੱਤਾ ਕਿ ਜੇਕਰ ਕਿਸੇ ਨੂੰ ਡੀ.ਜੀ.ਪੀ. ਦੀ ਤਸਵੀਰ ਲੱਗੇ ਵਟਸਐਪ ਦੇ ਮੈਸਜ ਆਉਣ ਤਾਂ ਸਾਈਬਰ ਕ੍ਰਾਈਮ ਸੈੱਲ ਨੂੰ ਸੂਚਿਤ ਕੀਤਾ ਜਾਵੇ।

ਸਵੇਰੇ ਹੀ ਗਰਮ ਹੋ ਗਿਆ Lakha Sidhana ! ਇਕੱਲੇ-ਇਕੱਲੇ ਲੀਡਰ ਨੂੰ ਠੋਕਿਆ! | D5 Channel Punjabi

ਜਿਸ ਨੰਬਰ ਤੋਂ ਵਟਸਐਪ ਮੈਸਜ ਭੇਜੇ ਗਏ, ਉਸ ‘ਤੇ ਡੀ. ਜੀ. ਪੀ. ਦੀ ਤਸਵੀਰ ਲੱਗੀ ਹੋਈ ਹੈ ਅਤੇ ਨਾਂ ਵੀ ਵੀਰੇਸ਼ ਕੁਮਾਰ ਭਾਵਰਾ ਲਿਖਿਆ ਹੋਇਆ ਹੈ। ਮੈਸਜ ਪੜ੍ਹਦੇ ਹੀ ਅਫ਼ਸਰਾਂ ਨੇ ਡੀ. ਜੀ. ਪੀ. ਨਾਲ ਗੱਲ ਕੀਤਾ ਤਾਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਸ ਨੰਬਰ ਤੋਂ ਉਨ੍ਹਾਂ ਨੂੰ ਮੈਸਜ ਮਿਲੇ ਹਨ, ਇਹ ਉਨ੍ਹਾਂ ਦਾ ਨੰਬਰ ਨਹੀਂ ਹੈ ਅਤੇ ਜੇਕਰ ਕਿਸੇ ਨੂੰ ਇਸ ਨੰਬਰ ਤੋਂ ਮੈਸਜ ਆਉਂਦਾ ਹੈ ਤਾਂ ਤੁਰੰਤ ਸਾਈਬਰ ਸੈੱਲ ‘ਚ ਸ਼ਿਕਾਇਤ ਕਰਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button