Breaking NewsD5 specialIndiaNewsPunjabTop News

ਰਵਨੀਤ ਬਿੱਟੂ ਦਾ ਵੱਡਾ ਦਾਅਵਾ, ਆਮ ਆਦਮੀ ਪਾਰਟੀ ਵਲੋਂ ਕੀਤਾ ਗਿਆ ਉਨ੍ਹਾਂ ਤੇ ਹਮਲਾ

ਚੰਡੀਗੜ੍ਹ : ਸਿੰਘੂ ਬਾਰਡਰ ਦੇ ਨੇੜੇ ਪਿਛਲੇ ਦਿਨ ਰਵਨੀਤ ਬਿੱਟੂ ਦੇ ਨਾਲ ਧੱਕਾ – ਮੁੱਕੀ ਹੋਈ ਅਤੇ ਉਨ੍ਹਾਂ ਦੀ ਪੱਗ ਤੱਕ ਵੀ ਉਤਾਰ ਦਿੱਤੀ ਗਈ। ਜਿਆਦਾ ਹੰਗਾਮਾ ਹੋਣ ਤੋਂ ਬਾਅਦ ਬਿੱਟੂ, ਕੁਲਬੀਰ ਜੀਰਾ ਨੂੰ ਉਥੋਂ ਭੱਜਣਾ ਪਿਆ ਅਤੇ ਉਨ੍ਹਾਂ ਦੀ ਗੱਡੀ ਦੇ ਸ਼ੀਸ਼ੇ ਤੋੜ ਦਿੱਤੇ ਗਏ। ਜਿਸ ਤੋਂ ਬਾਅਦ ਰਵਨੀਤ ਬਿੱਟੂ ਨੇ ਇਸ ਹਮਲੇ ਲਈ ਆਮ ਆਦਮੀ ਪਾਰਟੀ ਨੂੰ ਜ਼ਿੰਮੇਦਾਰ ਠਹਿਰਾਇਆ।

🔴LIVE | 26 ਜਨਵਰੀ ਨੂੰ ਕਾਨੂੰਨ ਹੋਣਗੇ ਰੱਦ ? ਮੋਦੀ ਕਰੇਗਾ ਐਲਾਨ ! ਆਗਿਆ ਫ਼ਰਮਾਨ !

ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ‘ਤੇ ਹੋਏ ਹਮਲੇ ਦੀ ਜ਼ਿੰਮੇਦਾਰੀ ਜਲੰਧਰ ਦੀ ਇੱਕ ਜਥੇਬੰਦੀ ਨੇ ਲਈ ਹੈ। ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕ ਹਮਲਾ ਕਰਨ ਲਈ ਪਿਸਤੌਲ ਲੈ ਕੇ ਆਏ ਸਨ ਅਤੇ ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਉਥੇ ਹੀ ਕੁਲਬੀਰ ਜੀਰਾ ਨੇ ਕਿਹਾ ਕਿ ਪੱਟੀ ਦਾ ਹੀ ਪ੍ਰਧਾਨ ਨੌਜਵਾਨ ਹੀ ਸਾਡੇ ਤੇ ਹਮਲਾ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ‘ਤੇ ਅਸੀ 26 ਜਨਵਰੀ ਤੋਂ ਬਾਅਦ ਕੋਈ ਕਾਰਵਾਈ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button