Breaking NewsD5 specialIndiaNewsPoliticsPunjab

ਬਾਦਲਾਂ ਤੋਂ ਬਾਅਦ ਹੁਣ ਕੈਪਟਨ ਖ਼ਿਲਾਫ਼ ਬਗ਼ਾਵਤ

ਨਾਭਾ : ਬੇਅਦਬੀ ਮਾਮਲੇ ਵਿੱਚ ਨਾਂ ਆਉਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਰੈਲੀਆਂ ਦਾ ਰਾਹ ਫੜਿਆ ਤਾਂ ਕਾਂਗਰਸ ਨੇ ਵੀ ਜਵਾਬੀ ਹਮਲਾ ਕਰਦੇ 7 ਅਕਤੂਬਰ ਨੂੰ ਲੰਬੀ ਵਿੱਚ ਰੈਲੀ ਕਰਨ ਦਾ ਐਲਾਨ ਕਰ ਦਿੱਤਾ, ਪਰ ਰੈਲੀ ਦੇ ਇਸ ਐਲਾਨ ਤੋਂ ਸੱਤਾਧਿਰ ਕਾਂਗਰਸ ਦੇ ਆਪਣੇ ਹੀ ਆਗੂ ਜ਼ਿਆਦਾ ਖੁਸ਼ ਨਹੀਂ ਜਾਪਦੇ। ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿੱਚ ਰੱਖੀ ਰੈਲੀ, ਸ਼ਕਤੀ ਨੂੰ ਅਜਾਈਂ ਗਵਾਉਣ ਵਾਲਾ ਕੰਮ ਹੈ। ਹਲਕਾ ਅਮਲੋਹ ਤੋਂ ਕਾਂਗਰਸੀ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਮੁੱਖ ਮੰਤਰੀ ਦੀ ਲੰਬੀ ਰੈਲੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕਮੁੱਠ ਕਰਨ ਦਾ ਕਰੇਗੀ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਅਕਾਲੀ ਦਲ ਨੂੰ ਮਿਲੀ ਹਾਰ ਲਈ ਕਾਕਾ ਰਣਦੀਪ ਨੇ ਬੇਅਦਬੀ ਮਾਮਲੇ ਵਿੱਚ ਅਕਾਲੀ ਆਗੂਆਂ ਦਾ ਨਾਂ ਸ਼ਾਮਿਲ ਹੋਣ ਨੂੰ ਕਰਾਰ ਦਿੱਤਾ ਹੈ।

Read Also ਬਾਦਲਾਂ ਨੂੰ ਅਕਾਲੀ ਦਲ ਤੋਂ ਦੇਣਾ ਚਾਹੀਦਾ ਹੈ ਅਸਤੀਫ਼ਾ

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਫਰੀਦਕੋਟ ਵਿੱਚ ਕੀਤੀ ਜ਼ਬਰ ਵਿਰੋਧੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਅਕਤੂਬਰ ਨੂੰ ਲੰਬੀ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਸੀ। ਦੂਜੇ ਪਾਸੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਹੀ ਪਟਿਆਲਾ ਵਿੱਚ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਨ੍ਹਾਂ ਐਲਾਨਾਂ ਮਗਰੋਂ ਦੋਵੇਂ ਹੀ ਪਾਰਟੀਆਂ ਆਪਣੇ ਹੀ ਆਗੂਆਂ ਦਾ ਵਿਰੋਧ ਝੱਲਣਾ ਪੈ ਰਿਹੈ। ਇੱਕ ਪਾਸੇ ਅਕਾਲੀ ਦਲ ਦੇ ਟਕਸਾਲੀਆਂ ਆਗੂਆਂ ਦੇ ਅਸਤੀਫੇ ਅਤੇ ਦੂਜੇ ਪਾਸੇ ਹੁਣ ਕਾਂਗਰਸ ਦੇ ਹੀ ਵਿਧਾਇਕ ਦਾ ਵਿਵਾਦਤ ਬਿਆਨ ਕਿਤੇ ਨਾ ਕਿਤੇ ਇਨ੍ਹਾਂ ਰੈਲੀਆਂ ਨੇ ਦੋਵੇਂ ਪਾਰਟੀਆਂ ‘ਚ ਅੰਦਰ ਖਾਤੇ ਵੱਡਾ ਘਮਸਾਣ ਮਚਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button