ਰਮਨਦੀਪ ਕੌਰ ਮਾਨ ਦਾ ਸਰਕਾਰੀ ਸਨਮਾਨਾਂ ਨਾਲ ਅੰਤਮ ਸਸਕਾਰ

ਐਡਮਿੰਟਨ ਵਿਖੇ ਕੈਨੇਡਾ ਵਿਚ ਵਾਪਰੇ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਜੇਲ ਅਫ਼ਸਰ ਰਮਨਦੀਪ ਕੌਰ ਮਾਨ ਦਾ ਅੰਤਮ ਸਸਕਾਰ ਐਡਮਿੰਟਨ ਵਿਖੇ ਐਤਵਾਰ ਨੂੰ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਪੁਲਿਸ ਮੁਤਾਬਕ ਐਡਮਿੰਟਨ ਤੋਂ 200 ਕਿਲੋਮੀਟਰ ਸਾਊਥ ਈਸਟ ਇਲਾਕੇ ਵਿਚ ਇਕ ਇੰਟਰਸੈਕਸ਼ਨ ’ਤੇ ਬੌਕਸ ਟਰੱਕ ਅਤੇ ਕੁਰੈਕਸ਼ਨਲ ਸਰਵਿਸ ਕੈਨੇਡਾ ਦੀ ਮਿੰਨੀਵੈਨ ਦੀ ਟੱਕਰ ਦੌਰਾਨ ਤਿੰਨ ਜਣਿਆਂ ਦੀ ਜਾਨ ਗਈ ਜਿਨ੍ਹਾਂ ਵਿਚ ਰਮਨਦੀਪ ਕੌਰ ਮਾਨ ਵੀ ਸ਼ਾਮਲ ਸੀ। ਕੈਦੀਆਂ ਨੂੰ ਤਬਦੀਲ ਕਰਦਿਆਂ ਹਾਦਸੇ ਦੌਰਾਨ ਗਈ ਸੀ ਜੇਲ ਅਫ਼ਸਰ ਦੀ ਜਾਨ
ਰਮਨਦੀਪ ਕੌਰ ਦੇ ਭਰਾ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਉਸ ਦੀ ਭੈਣ ਪੀ.ਆਰ. ਮਿਲਣ ਮਗਰੋਂ ਬੇਹੱਦ ਖੁਸ਼ ਹੋਈ ਪਰ ਉਸ ਵੇਲੇ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਜਦੋਂ ਕੁਰੈਕਸ਼ਨਲ ਸਰਵਿਸ ਆਫ਼ ਕੈਨੇਡਾ ਵਿਚ ਨੌਕਰੀ ਮਿਲ ਗਈ। ਅਚਨਚੇਤ ਵਾਪਰੇ ਹਾਦਸੇ ਨੇ ਰਮਨਦੀਪ ਕੌਰ ਨੂੰ ਪਰਵਾਰ ਤੋਂ ਖੋਹ ਲਿਆ ਅਤੇ ਉਸ ਦੀਆਂ ਸਾਰੀਆਂ ਸੱਧਰਾਂ ਮਨ ਵਿਚ ਰਹਿ ਗਈਆਂ। ਐਡਮਿੰਟਨ ਕਨਵੈਨਸ਼ਨ ਸੈਂਟਰ ਵਿਖੇ ਇਕੱਠ ਦੌਰਾਨ ਕੁਰੈਕਸ਼ਨਲ ਸਰਵਿਸ ਦੇ ਕਮਿਸ਼ਨਰ ਤਲਾਲ ਡੈਕਾਲਬਾਬ ਨੇ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਪਿਆਂ ਵਾਸਤੇ ਆਪਣੇ ਬੱਚੇ ਨੂੰ ਗਵਾਉਣ ਦਾ ਵੱਡਾ ਦੁੱਖ ਕੋਈ ਨਹੀਂ। ਰਮਨਦੀਪ ਕੌਰ ਨੇ ਭਾਵੇਂ ਕੁਝ ਸਮਾਂ ਪਹਿਲਾਂ ਹੀ ਨੌਕਰੀ ਸ਼ੁਰੂ ਕੀਤੀ ਸੀ ਪਰ ਸੇਵਾ ਨੂੰ ਲੰਬਾਈ ਦੇ ਪੈਮਾਨੇ ’ਤੇ ਨਹੀਂ ਪਰਖਿਆ ਜਾ ਸਕਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




