Breaking NewsD5 specialIndiaNewsPoliticsTop News

ਜੇ.ਪੀ. ਨੱਡਾ ਅੱਜ ਹਿਮਾਚਲ ਦੌਰੇ ‘ਤੇ, ਇੱਕ ਮਹੀਨੇ ਅੰਦਰ ਨੱਡਾ ਦਾ ਇਹ ਤੀਜਾ ਦੌਰਾ

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਅੱਜ ਹਿਮਾਚਲ ਦੌਰੇ ‘ਤੇ ਜਾਣਗੇ। ਦੱਸ ਦਈਏ ਕਿ ਇੱਕ ਮਹੀਨੇ ਦੇ ਅੰਦਰ ਨੱਡਾ ਦਾ ਇਹ ਤੀਜਾ ਦੌਰਾ ਹੈ। ਜੇ.ਪੀ. ਨੱਡਾ ਨੂੰ ਲੈਣ ਲਈ ਸਾਬਕਾ ਕੇਂਦਰੀ ਸਿਹਤ ਮੰਤਰੀ ਕਾਂਗੜਾ ਹਵਾਈ ਅੱਡੇ ‘ਤੇ ਪਹੁੰਚਣਗੇ ਅਤੇ ਧਰਮਸ਼ਾਲਾ ਜਾਣਗੇ, ਜਿੱਥੇ ਉਹ ਭਾਰਤੀ ਜਨਤਾ ਯੁਵਾ ਮੋਰਚਾ ਦੀ 3 ਦਿਨਾਂ ਰਾਸ਼ਟਰੀ ਵਰਕਸ਼ਾਪ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਨੱਡਾ ‘ਸੁਸ਼ਾਸਨ ਪੱਤਰਿਕਾ’ ਨਾਂ ਦੀ ਮੈਗਜ਼ੀਨ ਦਾ ਉਦਘਾਟਨ ਵੀ ਕਰਨਗੇ।

Kisan News : ਲਓ Modi ਨੇ ਸੁਣਾਈ ਵੱਡੀ ਖੁਸ਼ਖਬਰੀ, Jagjit Singh Dallewal ਦਾ ਆਇਆ ਬਿਆਨ | D5 Channel Punjabi

ਇਸ ਤੋਂ ਬਾਅਦ ਨੱਡਾ ਕੁੱਲੂ ਲਈ ਰਵਾਨਾ ਹੋਣਗੇ ਜਿੱਥੇ ਉਹ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਇਲਾਵਾ, ਭਾਜਪਾ ਪ੍ਰਧਾਨ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਦੂਰਸੰਚਾਰ ਮੰਤਰੀ ਪੰਡਿਤ ਸੁਖਰਾਮ ਦੇ ਪਰਿਵਾਰ ਨੂੰ ਮਿਲਣ ਲਈ ਮੰਡੀ ਜਾਣਗੇ। ਭਾਜਪਾ ਦੇ ਸੀਨੀਅਰ ਨੇਤਾਵਾਂ ਦਾ ਇੱਕ ਗਰੁੱਪ ਬੀਜੇਵਾਈਐਮ ਵਰਕਸ਼ਾਪ ਦੇ ਵੱਖ-ਵੱਖ ਸੈਸ਼ਨਾਂ ਨੂੰ ਵੀ ਸੰਬੋਧਨ ਕਰੇਗੀ, ਜਿਸ ਵਿੱਚ ਵੱਖ-ਵੱਖ ਰਾਜਾਂ ਤੋਂ ਭਾਜਪਾ ਦੇ ਯੂਥ ਵਿੰਗ ਦੇ ਰਾਸ਼ਟਰੀ ਅਹੁਦੇਦਾਰਾਂ ਅਤੇ ਕਾਰਜਕਰਤਾ ਸ਼ਾਮਲ ਹੋਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button