Breaking NewsD5 specialNewsPunjabTop News

Rashpal Singh Jouramajra ਦੇ ਹੱਕ ‘ਚ ਉਤਰੇ ਹਰਿਆਣਾ ਦੇ ਲੋਕ

ਸਮਾਣਾ :  ਵਿਧਾਨ ਸਭਾ ਹਲਕਾ ਸਮਾਣਾ ਤੋਂ Sanyukt Samaj Kissan Morcha ਦੇ ਉਮੀਦਵਾਰ Rashpal Singh Jouramajra ਦੇ ਚੋਣ ਪ੍ਰਚਾਰ ਲਈ ਕਿਸਾਨ ਨੇਤਾ ਮੈਦਾਨ ‘ਚ ਉਤਰ ਆਏ ਹਨ ਤੇ ਉਨ੍ਹਾਂ ਲਈ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਇਸ ਮੁਹਿੰਮ ਦੇ ਤਹਿਤ ਅੱਜ ਸਮਾਣਾ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ, ਮੁਹੱਲਿਆਂ ‘ਚ ਮਹਿਲਾ ਕਿਸਾਨ ਨੇਤਾ ਸੁਮਨ ਹੁੱਡਾ ਵੱਲੋਂ Rashpal Singh Jouramajra ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਲੋਕਾਂ ਲਈ ਕਿਸਾਨਾਂ ਦੀ ਪਾਰਟੀ ਦੇ ਉਮੀਦਵਾਰ Rashpal Singh Jouramajra ਨੂੰ ਆਪਣੀ ਕੀਮਤੀ ਵੋਟ ਦੇਣ ਲਈ ਅਪੀਲ ਕੀਤੀ ਜਾ ਰਹੀ ਹੈ।

ਪ੍ਰਚਾਰ ਦੌਰਾਨ ਸੁਮਨ ਹੁੱਡਾ ਨੇ ਕਿਹਾ ਕਿ Jouramajra ਇੱਕ ਇਮਾਨਦਾਰ ਤੇ ਮਿਹਨਤੀ ਇਨਸਾਨ ਹਨ ਜੋ ਲਗਭਗ ਕਈ ਦਹਾਕਿਆਂ ਤੋਂ ਇਲਕੇ ਦੇ ਲੋਕਾਂ ਦੀ ਪ੍ਰੇਸ਼ਾਨੀਆਂ ਨੂੰ ਜਾਣਦੇ ਹਨ ਤੇ ਲੋਕਾਂ ਦੇ ਹਰ ਦੁੱਖ-ਸੁੱਖ ‘ਚ ਸ਼ਾਮਿਲ ਹੁੰਦੇ ਹਨ। ਪੱਤਰਕਾਰਾਂ ਵੱਲੋਂ ਸੁਮਨ ਹੁੱਡਾ ਤੋਂ ਪੁੱਛਿਆ ਕਿ ਉਨ੍ਹਾਂ ਉਤੇ ਭਾਜਪਾ ਅਤੇ ਆਮ ਆਦਮੀ ਪਾਰਟੀ ਨਾਲ ਮਿਲੇ ਹੋਣ ਦਾ ਦੋਸ਼ ਲੱਗ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕ ਪੱਥਰ ਸੁੱਟਦੇ ਹਨ ਤਾਂ ਸਾਨੂੰ ਉਸਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਪੱਥਰਾਂ ਦੀ ਇੱਕ ਦੀਵਾਰ ਖੜ੍ਹੀ ਕਰਨ ਲਈ ਚੋਣ ਮੈਦਾਨ ਵਿਚ ਉਤਰੇ ਹਾਂ।

ਅਸੀਂ ਆਮ ਲੋਕ, ਮਜ਼ਦੂਰ, ਛੋਟੇ ਦੁਕਾਨਦਾਰ, ਵਪਾਰੀਆਂ ਦੇ ਹੱਕਾਂ ਲਈ ਚੋਣ ਮੈਦਾਨ ਵਿਚ ਉਤਰੇ ਹਾਂ, ਤਾਂ ਕਿ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਵਿਚ ਬਦਲਾਅ ਹੋ ਸਕੇ, ਜੇਕਰ ਅਸੀਂ ਹੁਣ ਆਪਣੇ ਹੱਕ ਲਈ ਖੜ੍ਹੇ ਨਾ ਹੋਏ ਤਾਂ ਅਮੀਰ ਘਰਾਣਿਆ ਦੇ ਲੋਕ ਸਾਡੇ ਉਤੇ ਕਬਜ਼ਾ ਕਰ ਲੈਣਗੇ ਜਿਸ ਨਾਲ ਪੰਜਾਬ ਵਿਚ ਬੇਰੁਜ਼ਗਾਰੀ ਫੈਲ ਜਾਵੇਗੀ। ਇਸ ਲਈ ਲੋਕ ਸੰਯੁਕਤ ਕਿਸਾਨ ਸਮਾਜ ਮੋਰਚੇ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟ ਪਾਉਣ ਤੇ ਆਪਣਾ ਭਵਿੱਖ ਉੱਜਵਲ ਬਣਾਉਣ। ਸੁਮਨ ਹੁੱਡਾ ਵੱਲੋਂ ਸਮਾਣਾ ਸ਼ਹਿਰ ਦੇ ਵੱਖ-ਵੱਖ ਬਜ਼ਾਰ ਸਦਰ ਬਜ਼ਾਰ, ਮੇਨ ਰੋਡ, ਤਹਿਸੀਲ ਰੋਡ, ਕ੍ਰਿਸ਼ਨਾ ਮਾਰਕਿਟ, ਪ੍ਰਤਾਪ ਕਾਲੋਨੀ ਤੇ ਕਈ ਹੋਰ ਕਾਲੋਨੀਆਂ ਵਿਚ Rashpal Singh Jouramajra ਦੇ ਹੱਕ ਵਿਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button