Breaking NewsD5 specialEntertainmentNewsPunjab

ਯੋਗਰਾਜ ਸਿੰਘ ਪੰਜਾਬ ਨੂੰ ਨਵੇਂ ਜਰਨੈਲ ਦੇਣ ਦੀ ਤਿਆਰੀ ‘ਚ !

ਫਿਰੋਜ਼ਪੁਰ : ਫਿਰੋਜ਼ਪੁਰ ਦੇ ਪ੍ਰੈਸ ਕਲੱਬ ‘ਚ ਫ਼ਿਲਮੀ ਅਦਾਕਾਰ ਯੋਗਰਾਜ ਸਿੰਘ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਹੁਣ ਤਕੜੇ ਹੋਣਾ ਪੈਣਾ। ਉਹ ਇਥੇ ਕਿਸਾਨਾਂ ਦੇ ਸਮਰਥਨ ‘ਚ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਲੜਾਈ ਤਕੜੇ ਹੋ ਕੇ ਲੜਨੀ ਪੈਣੀ ਹੈ। ਅੱਜ ਦੇਸ਼ ਵਿਚ ਧੀਆਂ ਭੈਣਾਂ ਦੀ ਇੱਜ਼ਤ ਲੁੱਟੀ ਜਾ ਰਹੀ ਹੈ ਦੋਸ਼ੀਆਂ ਨੂੰ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ।

ਖੁਦ ਨੂੰ ਗੁਰੂ ਗੋਬਿੰਦ ਸਿੰਘ ਦੱਸਣ ਵਾਲਾ ਚੜ੍ਹਿਆ ਪੁਲਿਸ ਦੇ ਧੱਕੇ!ਸਿੱਖ ਸੰਗਤ ਨੇ ਵੀ ਕਰਤਾ ਵੱਡਾ ਐਲਾਨ !

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਅੱਜ ਵੀ ਨਾ ਉਠੇ ਤਾਂ ਫਿਰ ਕਦੋਂ ਉਠਾਂਗੇ। ਅੱਜ ਪੰਜਾਬ ਮਰ ਰਿਹਾ ਹੈ ਪੰਜਾਬ ਦੀ ਕਿਸਾਨੀ ਮਰ ਰਹੀ ਹੈ। ਅੱਗੇ ਉਨ੍ਹਾਂ ਨਾਲ ਬੈਠੇ ਬੰਦਿਆਂ ਬਾਰੇ ਕਿਹਾ ਮੈਂ ਇਹਨਾਂ ਬੰਦਿਆਂ ਨੂੰ ਜਰਨੈਲ ਬਣਾ ਕੇ ਤੋਰਾਂਗਾ। ਇਹਨਾਂ ਬੰਦਿਆਂ ਨੂੰ ਹੀ ਮੰਤਰੀ ਬਣਾਉਣਾ ਹੈ। ਅਸੀਂ ਪੰਜਾਬ ਦੇ ਪੁੱਤ ਹੋਣ ਦੇ ਨਾਤੇ ਪੰਜਾਬ ਨੂੰ ਇਕ ਨਵਾਂ ਸੂਰਜ ਚੜਾ ਕੇ ਦੇਣਾ ਹੈ।

🔴LIVE🔴ਕਾਂਗਰਸ ‘ਚ ਪਈ ਫੁੱਟ! ਸਿੱਧੂ ਦੀ ਕੁਰਸੀ ਪੱਕੀ! ਕਿਸਾਨਾਂ ਦੇ ਹੱਕ ‘ਚ ਆਇਆ ਵੱਡਾ ਫੈਸਲਾ!

ਯੋਗਰਾਜ ਨਾਲ ਇਸ ਸਮਾਗਮ ‘ਚ ਮੰਗਲ ਢਿੱਲੋਂ ਬਾਲੀਵੁੱਡ ਅਦਾਕਾਰ ਵੀ ਮੌਜ਼ੂਦ ਸਨ। ਮੰਗਲ ਢਿੱਲੋਂ ਨੇ ਬੋਲਦੇ ਹੋਏ ਕਿਹਾ ਕਿ ਅਸੀਂ ਹੁਣ ਪੰਜਾਬ ਲਈ ਲੜਾਂਗੇ। ਕਿਉਂਕਿ ਪੰਜਾਬ ‘ਚ 36 ਸਾਲ ਬਾਅਦ ਕੋਈ ਲੋਕ ਲਹਿਰ ਉਠੀ ਹੈ। ਅਸੀਂ ਵੀ ਇਸ ਲਹਿਰ ਦਾ ਹਿੱਸਾ ਬਣਾਂਗੇ, ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕਲਾਕਾਰ ਬੁਧੀਜੀਵੀ ਵੀ ਆ ਰਹੇ ਹਨ ਤੇ ਅਸੀਂ ਵੀ ਨਾਲ ਖੜੇ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button