Breaking NewsEntertainmentNews

ਕਪਿਲ ਦਾ ਸਾਥ ਛੱਡ ਕੇ ਸੁਨੀਲ ਗਰੋਵਰ ਨੇ ਕੀਤੀ ਸਭ ਤੋਂ ਵੱਡੀ ਗਲਤੀ !

ਮੁੰਬਈ : ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਕਿ ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਭਾਰਤੀ ਟੀਵੀ ਕਾਮੇਡੀ ਦੇ ਦੋ ਸਭ ਤੋਂ ਵੱਡੇ ਸਿਤਾਰੇ ਹਨ। ਦੋਵਾਂ ਦੀ ਕਾਮੇਡੀ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹਕੇ ਬੋਲਦਾ ਹੈ, ਹੁਣ ਦੋਵੇਂ ਨਾਲ ਨਹੀਂ ਹਨ। ਦੋਵਾਂ ਦਾ ਵੱਖ ਹੋਣਾ ਪ੍ਰਸ਼ੰਸਕਾਂ ਨੂੰ ਪਸੰਦ ਨਹੀਂ ਆ ਰਿਹਾ। ਉਂਝ ਦੋਵੇਂ ਹੀ ਆਪਣੇ ਨਵੇਂ ਨਵੇਂ ਸ਼ੋਅ ਦੇ ਨਾਲ ਫਿਲਹਾਲ ਟੀਵੀ ‘ਤੇ ਦਿੱਖ ਰਹੇ ਹਨ, ਪਰ ਕਿਤੇ ਨਾ ਕਿਤੇ ਦੋਵਾਂ ਜਗ੍ਹਾ ਕਮੀਆਂ ਵੀ ਨਜ਼ਰ ਆ ਰਹੀਆਂ ਹਨ। ਇਹ ਜੋੜੀ ਆਪਸੀ ਵਿਵਾਦ ਦੇ ਬਾਅਦ ਵੱਖ ਹੋ ਗਏ ਸੀ। ਭਾਵੇਂ ਕਿ ਕਪਿਲ ਸ਼ਰਮਾ ਨੇ ਇਸ ਵਿਵਾਦ ਤੋਂ ਬਾਅਦ ਵੀ ਮੁੜ ਸ਼ੋਅ ਵਿੱਚ ਸ਼ਾਮਲ ਹੋਣ ਲਈ ਕਿਹਾ ਸੀ ਪਰ ਇਸ ਪ੍ਰਸਤਾਵ ਨੂੰ ਸੁਨੀਲ ਗਰੋਵਰ ਨੇ ਠੁਕਰਾ ਦਿੱਤਾ ਸੀ।

Read Also ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਦਾ ਕਮਬੈਕ !

ਸੁਨੀਲ ਗਰੋਵਰ ਅਤੇ ਕਪਿਲ ਸ਼ਰਮਾ ਆਪਣਾ-ਆਪਣਾ ਸ਼ੋਅ ਲੈ ਕੇ ਟੈਲੀਵੀਜ਼ਨ ਉੱਪਰ ਭਾਵੇਂ ਆ ਚੁੱਕੇ ਹਨ ਪਰ ਕਪਿਲ ਸ਼ਰਮਾ ਦੇ ਸ਼ੋਅ ਸਾਹਮਣੇ ਸੁਨੀਲ ਗਰੋਵਰ ਆਉਟ ਹੁੰਦੇ ਹੋਏ ਨਜ਼ਰ ਆ ਰਹੇ ਹਨ। ਸੁਨੀਲ ਗਰੋਵਰ ਆਪਣਾ ਸ਼ੋਅ ਕ੍ਰਿਕਟ ਕਾਮੇਡੀ ਬਿਗ ਬੌਸ 11 ਸ਼ਿਲਪਾ ਸ਼ਿੰਦੇ ਨਾਲ ਮਿਲ ਕੇ ਭਾਵੇਂ ਤਿਆਰ ਕਰ ਲਿਆ ਹੈ ਪਰ ਇਸ ਸ਼ੋਅ ਵਿੱਚ ਦੋਨਾਂ ਦੀ ਓਵਰ ਐਕਟਿੰਗ ਤੋਂ ਇਲਾਵਾ ਕੁਝ ਵੀ ਨਜ਼ਰ ਨਹੀਂ ਆਉਂਦਾ। ਇਸ ਸ਼ੋਅ ਵਿੱਚ ਕ੍ਰਿਕਟ ਦੇ ਆਪਣੇ ਜਨੂਨ ਦੀ ਸਸਤੀ ਜਿਹੀ ਕਾਮੇਡੀ ਵੇਚ ਕੇ ਸੁਨੀਲ ਗਰੋਵਰ ਹਿੱਟ ਹੋਣ ਦਾ ਸੁਪਨਾ ਦੇਖ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button