EntertainmentNews

ਕਪਿਲ ਸ਼ਰਮਾ ਦੇ ਨਾਲ ਸੁਨੀਲ ਗਰੋਵਰ ਦਾ ਕਮਬੈਕ !

ਮੁੰਬਈ : ਫੇਮਸ ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ ‘ਚ ਛੋਟੇ ਪਰਦੇ ‘ਤੇ ਵਾਪਸੀ ਦਾ ਐਲਾਨ ਕੀਤਾ ਹੈ। ਸੋਨੀ ‘ਤੇ ‘ਦ ਕਪਿਲ ਸ਼ਰਮਾ ਸ਼ੋਅ’ ਦੇ ਅਗਲੇ ਸੀਜ਼ਨ ਨਾਲ ਕਪਿਲ ਦੀ ਵਾਪਸੀ ਹੋ ਰਹੀ ਹੈ। ਇਸ ਦੇ ਨਾਲ ਹੀ ਕਪਿਲ ਨੇ ਆਪਣੇ ਫੈਨਸ ਲਈ ਇੱਕ ਹੋਰ ਵੱਡੀ ਖ਼ਬਰ ਦਾ ਐਲਾਨ ਕੀਤਾ ਹੈ। ਕਪਿਲ ਸ਼ਰਮਾ ਨੇ ਕਿਹਾ ਕਿ ਉਹ ਭਵਿੱਖ ‘ਚ ਇੱਕ ਵਾਰ ਫੇਰ ਸੁਨੀਲ ਗਰੋਵਰ ਨਾਲ ਕੰਮ ਕਰਦੇ ਨਜ਼ਰ ਆ ਸਕਦੇ ਹਨ। ਸੁਨੀਲ ਗਰੋਵਰ ਨੂੰ ਲੈ ਕੇ ਕਪਿਲ ਨੇ ਕਿਹਾ, “ਸੁਨੀਲ ਮੇਰਾ ਦੋਸਤ ਹੈ। ਇਨ੍ਹੀਂ ਦਿਨੀਂ ਉਹ ਸਲਮਾਨ ਨਾਲ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ‘ਚ ਰੁੱਝਿਆ ਹੈ।

Read Also ਕਪਿਲ ਦੀ ਛੋਟੇ ਪਰਦੇ ‘ਤੇ ਵਾਪਸੀ

ਇਸ ਕਰਕੇ ਉਹ ‘ਦ ਕਪਿਲ ਸ਼ਰਮਾ’ ਸ਼ੋਅ ਦਾ ਹਿੱਸਾ ਨਹੀਂ ਹੋਵੇਗਾ। ਭਵਿੱਖ ‘ਚ ਅਸੀਂ ਜਲਦੀ ਹੀ ਇੱਕ ਹੀ ਸ਼ੋਅ ‘ਚ ਕੰਮ ਕਰ ਸਕਦੇ ਹਾਂ।” ਕਪਿਲ ਸ਼ਰਮਾ ਨੇ ਜਦੋਂ ਤੋਂ ਆਪਣੀ ਵਾਪਸੀ ਦਾ ਐਲਾਨ ਕੀਤਾ ਹੈ, ਉਦੋਂ ਤੋਂ ਹੀ ਉਮੀਦ ਸੀ ਕਿ ਸ਼ਾਇਦ ਕਪਿਲ ਨਾਲ ਸੁਨੀਲ ਦੀ ਜੋੜੀ ਆ ਰਹੀ ਹੈ। ਹਾਲ ਹੀ ‘ਚ ਸੁਨੀਲ ਨੇ ਵੀ ਆਪਣੇ ਇੰਟਰਵਿਊ ‘ਚ ਕਿਹਾ ਹੈ ਕਿ ਉਹ ਜਨਵਰੀ ਤਕ ਆਪਣੇ ਪ੍ਰੋਜੈਕਟਸ ‘ਚ ਬਿਜ਼ੀ ਹਨ ਤੇ ਇਸੇ ਲਈ ਉਹ ਛੋਟੇ ਪਰਦੇ ‘ਤੇ ਨਹੀਂ ਆ ਰਹੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button