Breaking NewsD5 specialIndiaNews

ਯੂਪੀ ਦੇ ਔਰੀਆ ‘ਚ ਵੱਡਾ ਹਾਦਸਾ, 24 ਪਰਵਾਸੀ ਮਜ਼ਦੂਰਾਂ ਦੀ ਮੌਤ

ਲਖਨਊ : ਉੱਤਰ ਪ੍ਰਦੇਸ਼ ਦੇ ਔਰੀਆ ਜਿਲ੍ਹੇ ‘ਚ ਸ਼ਨੀਵਾਰ ਸਵੇਰੇ ਟਰੱਕ ਅਤੇ ਡੀਸੀਐਮ ਵਾਹਨ ਦੀ ਟੱਕਰ ‘ਚ 24 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 36 ਹੋਰ ਮਜ਼ਦੂਰ ਜਖ਼ਮੀ ਹੋ ਗਏ। ਇਹਨਾਂ ਵਿਚੋਂ 14 ਗੰਭੀਰ ਰੂਪ ‘ਚ ਜਖ਼ਮੀ ਮਜਦੂਰਾਂ ਨੂੰ ਸੈਫਾਈ ਪੀ ਜੀ ਆਈ ‘ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਦੋਵਾਂ ਵਾਹਨਾਂ ‘ਚ ਜਿਆਦਾਤਰ ਮਜ਼ਦੂਰ ਪੱਛਮੀ ਬੰਗਾਲ ਅਤੇ ਝਾਰਖੰਡ ਦੇ ਸਨ।ਕਾਨਪੁਰ ਦੇ ਇੰਸਪੈਕਟਰ ਜਨਰਲ ਆਫ ਪੁਲਿਸ ਮੋਹਿਤ ਅਗਰਵਾਲ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਇੱਕ ਡੀਸੀਐਮ ਮੇਟਾਡੋਰ ਦਿੱਲੀ ਤੋਂ ਮਜਦੂਰਾਂ ਨੂੰ ਲੈ ਕੇ ਆ ਰਹੀ ਸੀ।

Viral Video | ਜਨਾਨੀ ਨਾਲ ਸ਼ਰੇਆਮ ਗੰਦੀ ਕਰਤੂਤ, ਜਨਾਨੀਆਂ ਵੀ ਨਾਲ ਲੱਗੀਆਂ, ਪੀੜਤ ਔਰਤ ਤੋਂ ਸੁਣੋ ਸੱਚਾਈ

ਇਹਨਾਂ ਵਿਚੋਂ ਕੁੱਝ ਮਜ਼ਦੂਰ ਔਰੀਆ ਅਤੇ ਕਾਨਪੁਰ ਦੇਹਾਤ ਰਸਤੇ ‘ਤੇ ਮੇਟਾਡੋਰ ਨੂੰ ਰੋਕ ਕੇ ਸੜਕ ਕਿਨਾਰੇ ਇੱਕ ਚਾਹ ਦੀ ਦੁਕਾਨ ‘ਤੇ ਚਾਹ ਪੀ ਰਹੇ ਸਨ। ਉਦੋਂ ਰਾਜਸਥਾਨ ਦੇ ਜੈਪੁਰ ਤੋਂ ਮਜ਼ਦੂਰਾਂ ਨੂੰ ਲੈ ਕੇ ਆ ਰਹੇ ਇੱਕ ਟਰੱਕ ਨੇ ਇਸ ਮੇਟਾਡੋਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਸੜਕ ਕਿਨਾਰੇ ਬਣੇ ਖੱਡੇ ਵਿੱਚ ਜਾ ਡਿੱਗੇ । ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ‘ਚ 24 ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ 36 ਮਜ਼ਦੂਰ ਜਖ਼ਮੀ ਹੋ ਗਏ।

ਪੁਲਿਸ ਵਾਲੇ ਕਰਦੇ ਸੀ ਗਲਤ ਕੰਮ, ਪੈ ਗਿਆ ਛਾਪਾ, ਰੰਗੇ ਹੱਥੀਂ ਚੁੱਕ ਲਏ POLICE ਦੇ ASI ! D5 Channel Punjabi

ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਜਤਾਇਆ ਦੁੱਖ
ਸੜਕ ਹਾਦਸੇ ‘ਚ ਹੋਈ ਮਜ਼ਦੂਰਾਂ ਦੀ ਮੌਤ ‘ਤੇ ਮੁੱਖਮੰਤਰੀ ਯੋਗੀ ਆਦਿਤਿਆਨਾਥ ਨੇ ਦੁੱਖ ਜਤਾਇਆ ਹੈ। ਨਾਲ ਹੀ ਮੁੱਖਮੰਤਰੀ ਨੇ ਇਲਾਜ਼ ਤੋਂ ਇਲਾਵਾ ਪੀੜਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button