Breaking NewsD5 specialIndiaNewsTop News

ਮਹਾਰਾਸ਼ਟਰ : ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਪੁੱਤਰ ਸਮੇਤ 7 ਵਿਦਿਆਰਥੀਆਂ ਦੀ ਮੌਤ

ਮਹਾਰਾਸ਼ਟਰ : ਬੀਤੀ ਰਾਤ 11.30 ਵਜੇ ਦੇ ਕਰੀਬ ਸੇਲਸੁਰਾ ਨੇੜੇ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ ਰਿਹਾਂਗਦਾਲੇ ਸਮੇਤ 7 ਵਿਦਿਆਰਥੀਆਂ ਦੀ ਮੌਤ ਹੋ ਗਈ। ਉਹ ਵਰਧਾ ਜਾ ਰਹੇ ਸਨ। ਵਰਧਾ ਦੇ ਐਸਪੀ ਪ੍ਰਸ਼ਾਂਤ ਹੋਲਕਰ ਨੇ ਇਸਦੀ ਪੁਸ਼ਟੀ ਕੀਤੀ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਬੇਕਾਬੂ ਹੋ ਕੇ ਪੁਲ ਨੂੰ ਤੋੜਦੀ ਹੋਈ ਨਦੀ ਵਿੱਚ ਜਾ ਡਿੱਗੀ। ਹਾਦਸੇ ਵਿੱਚ ਮਾਰੇ ਗਏ ਸਾਰੇ ਵਿਦਿਆਰਥੀ 25 ਤੋਂ 35 ਸਾਲ ਦੀ ਉਮਰ ਦੇ ਸਨ। ਫ਼ਿਲਹਾਲ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਵਿਚੋਂ ਮ੍ਰਿਤਕਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।

SSM : Rajewal ਦੇ ਸ਼ੇਰ ਨੇ ਮਾਰੀ ਦਹਾੜ, Kejriwal ਦੇ Mann ਨਾਲ ਫਸਣਗੇ ਸਿੰਙ | D5 Channel Punjabi

ਜਾਣਕਾਰੀ ਮੁਤਾਬਿਕ ਜਦੋਂ ਇਹ ਹਾਦਸਾ ਵਾਪਰਿਆ, ਵਿਦਿਆਰਥੀ ਇਮਤਿਹਾਨ ਖਤਮ ਕਰਕੇ ਵਾਪਸ ਆ ਰਹੇ ਸਨ। ਮਰਨ ਵਾਲੇ ਸੱਤ ਨੌਜਵਾਨ ਸਾਂਗਵੀ ਦੇ ਇੱਕ ਮੈਡੀਕਲ ਕਾਲਜ ਦੇ ਵਿਦਿਆਰਥੀ ਸਨ ਤੇ ਉਹ ਕਾਰ ‘ਤੇ ਸਵਾਰ ਹੋ ਕੇ ਵਰਧਾ ਜਾ ਰਹੇ ਸਨ ਤੇ ਅਚਾਨਕ ਗੱਡੀ ਦੇ ਪੁਲ ਤੋਂ ਡਿੱਗਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਵਿਦਿਆਰਥੀ ਆਪਣੀ ਪ੍ਰੀਖਿਆ ਖਤਮ ਕਰ ਚੁੱਕੇ ਸਨ ਅਤੇ ਪਾਰਟੀ ਤੋਂ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਸ਼ੁਰੂਆਤੀ ਰਿਪੋਰਟਾਂ ਦੇ ਅਨੁਸਾਰ, ਇੱਕ ਜੰਗਲੀ ਸੂਰ ਨੇ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਤੋਂ ਬਾਅਦ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ। ਜਦਕਿ ਹਾਦਸੇ ਦੇ ਕਾਰਨ ਦਾ ਹਾਲੇ ਅਧਿਕਾਰਿਕ ਤੌਰ ਉੱਤੇ ਬਿਆਨ ਨਹੀਂ ਆਇਆ।

ਵੇਰਕਾ ਨੇ ਮਜੀਠੀਆ ਨਾਲ ਪਾਇਆ ਪੇਚਾ! ਬਾਦਲ ਨੂੰ ਕਰਤਾ ਸਿੱਧਾ ਚੈਲੰਜ, ਸਿਆਸਤ ’ਚ ਆਇਆ ਭੂਚਾਲ!D5 Channel Punjabi

ਰਿਪੋਰਟਾਂ ਅਨੁਸਾਰ, ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਗੋਂਡੀਆ ਜ਼ਿਲ੍ਹੇ ਦੇ ਤਿਰੋਰਾ ਹਲਕੇ ਦੇ ਵਿਧਾਇਕ ਵਿਜੇ ਰਿਹਾਂਗਦਾਲੇ ਦੇ ਪੁੱਤਰ ਅਵਿਸ਼ਕਾਰ, ਨੀਰਜ ਚੌਹਾਨ (MBBS ਪਹਿਲੇ ਸਾਲ), ਨਿਤੇਸ਼ ਸਿੰਘ (2015 ਇੰਟਰਨ MBBS), ਵਿਵੇਕ ਨੰਦਨ (2018, MBBS ਫਾਈਨਲ) m ਪ੍ਰਤਿਊਸ਼ ਸਿੰਘ (2017 MBBS), ਸ਼ੁਭਮ ਜੈਸਵਾਲ (2017 MBBS), ਅਤੇ ਪਵਨ ਸ਼ਕਤੀ (2020 MBBS)ਵਜੋਂ ਹੋਈ ਹੈ। ਮਹਾਰਾਸ਼ਟਰ ਵਿੱਚ ਪਿਛਲੇ 48 ਘੰਟਿਆਂ ਵਿੱਚ ਇਹ ਤੀਜਾ ਵੱਡਾ ਸੜਕ ਹਾਦਸਾ ਹੈ। ਪੁਣੇ-ਨਗਰ ਹਾਈਵੇਅ ‘ਤੇ ਐਤਵਾਰ ਨੂੰ ਇਕ ਦਰਦਨਾਕ ਹਾਦਸਾ ਵਾਪਰਿਆ, ਜਿਸ ‘ਚ ਪੰਜ ਲੋਕਾਂ ਦੀ ਮੌਤ ਹੋ ਗਈ। ਇੱਕ ਹੋਰ ਹਾਦਸੇ ਵਿੱਚ ਪਰਭਣੀ ਵਿੱਚ ਇੱਕ ਟਰੱਕ ਅਤੇ ਦੋਪਹੀਆ ਵਾਹਨ ਦੀ ਟੱਕਰ ਵਿੱਚ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ। ਮਹਾਰਾਸ਼ਟਰ ‘ਚ ਸਿਰਫ 24 ਘੰਟਿਆਂ ‘ਚ ਸੜਕ ਹਾਦਸਿਆਂ ‘ਚ 8 ਲੋਕਾਂ ਦੀ ਮੌਤ ਹੋ ਗਈ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button