Breaking NewsD5 specialEntertainmentIndiaNewsTop News

ਯੂਟਿਊਬਰ ਭੁਵਨ ਬਾਮ ਦੇ ਮਾਤਾ – ਪਿਤਾ ਦਾ ਕੋਰੋਨਾ ਨਾਲ ਦੇਹਾਂਤ, ‘ਇੱਕ ਮਹੀਨੇ ‘ਚ ਸਭ ਕੁਝ ਬਿਖਰ ਚੁੱਕਿਆ ਹੈ’

ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਪਾਪੂਲਰ ਯੂਟਿਊਬਰ ਅਤੇ ਕਾਮੇਡੀਅਨ ਭੁਵਨ ਬਾਮ ਦੇ ਮਾਤਾ – ਪਿਤਾ ਦਾ ਕੋਰੋਨਾ ਸੰਕਰਮਣ ਦੇ ਚੱਲਦਿਆਂ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਉਹ ਕਾਫ਼ੀ ਸਮੇਂ ਤੋਂ ਕੋਰੋਨਾ ਨਾਲ ਸੰਕਰਮਿਤ ਸਨ। ਇਸਦੀ ਜਾਣਕਾਰੀ ਖੁਦ ਭੁਵਨ ਬਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਦਿੱਤੀ ਹੈ। ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦੇ ਨਾਲ ਵਾਲੀਆਂ ਕਈਆਂ ਤਸਵੀਰਾਂ ਸ਼ੇਅਰ ਇੱਕ ਲੰਬਾ ਨੋਟ ਵੀ ਲਿਖਿਆ ਹੈ।

ਹੁਣੇ-ਹੁਣੇ ਆਈ ਵੱਡੀ ਖ਼ਬਰ ! ਬਾਦਲ ਪਰਿਵਾਰ ਨੂੰ ਲੱਗਿਆ ਵੱਡਾ ਝਟਕਾ ! ਘਰ ਪਹੁੰਚੇ ਸੰਮਨ !

ਭੁਵਨ ਨੇ ਇਕ ਮਹੀਨੇ ਦੇ ਅੰਦਰ ਆਪਣੇ ਮਾਤਾ ਤੇ ਪਿਤਾ ਦੋਵਾਂ ਨੂੰ ਹਮੇਸ਼ਾ ਲਈ ਗੁਆ ਦਿੱਤਾ ਹੈ। ਉਸ ਨੇ ਲਿਖਿਆ, ‘ਕੋਵਿਡ ਕਾਰਨ ਮੈਂ ਆਪਣੀਆਂ ਦੋਵੇਂ ਜ਼ਿੰਦਗੀਆਂ ਗੁਆ ਦਿੱਤੀਆਂ। ਆਈ ਤੇ ਬਾਬਾ ਦੇ ਬਿਨਾਂ ਕੁਝ ਵੀ ਪਹਿਲਾਂ ਵਰਗਾ ਨਹੀਂ ਰਹੇਗਾ। ਇਕ ਮਹੀਨੇ ’ਚ ਸਭ ਕੁਝ ਬਿਖਰ ਚੁੱਕਾ ਹੈ। ਘਰ, ਸੁਪਨੇ, ਸਭ ਕੁਝ। ਮੇਰੀ ਆਈ ਮੇਰੇ ਕੋਲ ਨਹੀਂ ਹੈ, ਬਾਬਾ ਮੇਰੇ ਨਾਲ ਨਹੀਂ ਹਨ। ਹੁਣ ਸ਼ੁਰੂ ਤੋਂ ਜਿਊਣਾ ਸਿੱਖਣਾ ਪਵੇਗਾ। ਮਨ ਨਹੀਂ ਕਰ ਰਿਹਾ।’

🔴LIVE|ਸਿੰਘੂ ਬਾਰਡਰ ਤੋਂ ਲਾਈਵ

ਆਪਣੇ ਮਾਤਾ-ਪਿਤਾ ਨੂੰ ਗੁਆਉਣ ਤੋਂ ਬਾਅਦ ਭੁਵਨ ਖ਼ੁਦ ’ਤੇ ਹੀ ਕਈ ਸਵਾਲ ਚੁੱਕ ਰਹੇ ਹਨ। ਉਹ ਅੱਗੇ ਲਿਖਦੇ ਹਨ, ‘ਕੀ ਮੈਂ ਇਕ ਚੰਗਾ ਬੇਟਾ ਸੀ? ਕੀ ਮੈਂ ਉਨ੍ਹਾਂ ਨੂੰ ਬਚਾਉਣ ਲਈ ਪੂਰੀ ਕੋਸ਼ਿਸ਼ ਕੀਤੀ? ਮੈਨੂੰ ਇਨ੍ਹਾਂ ਸਵਾਲਾਂ ਨਾਲ ਹਮੇਸ਼ਾ ਲਈ ਜਿਊਣਾ ਪਵੇਗਾ। ਉਨ੍ਹਾਂ ਨੂੰ ਦੇਖਣ ਦਾ ਹੋਰ ਇੰਤਜ਼ਾਰ ਨਹੀਂ ਕਰ ਸਕਦਾ, ਕਾਸ਼ ਉਹ ਦਿਨ ਜਲਦੀ ਆਵੇ।’

ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰ ਨੇ ਕੱਢੀ ਭੜਾਸ !ਸਰਕਾਰ ਨੂੰ ਸੁਣਾਈਆਂ ਅਜਿਹੀਆਂ ਗੱਲਾਂ, ਸੁਣਕੇ ਹਰ ਕੋਈ ਹੈਰਾਨ !

ਭੁਵਨ ਨੂੰ ਉਸ ਦੇ ਦੋਸਤਾਂ ਤੇ ਸਿਤਾਰਿਆਂ ਨੇ ਹਿੰਮਤ ਰੱਖਣ ਲਈ ਕਿਹਾ ਹੈ। ਸ਼ਰੇਆ ਪਿਲਗਾਂਵਕਰ, ਰਾਜਕੁਮਾਰ ਰਾਓ, ਤਾਹਿਰਾ ਕਸ਼ਯਪ, ਮੁਕੇਸ਼ ਛਾਬੜਾ, ਸ਼ਰਲੀ ਸੇਠੀਆ, ਦੀਆ ਮਿਰਜ਼ਾ ਸਮੇਤ ਕਈ ਸਿਤਾਰਿਆਂ ਨੇ ਭੁਵਨ ਨੂੰ ਦਿਲਾਸਾ ਦਿੱਤਾ ਹੈ। ਰਾਜਕੁਮਾਰ ਰਾਓ ਨੇ ਲਿਖਿਆ, ‘ਤੁਹਾਡੇ ਮਾਪਿਆਂ ਦੇ ਇੰਝ ਜਾਣ ਕਾਰਨ ਦੁਖੀ ਹਾਂ ਭਰਾ, ਉਨ੍ਹਾਂ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹਿੰਦਾ ਹੈ।’ ਦੀਆ ਮਿਰਜ਼ਾ ਨੇ ਲਿਖਿਆ, ‘ਉਨ੍ਹਾਂ ਦੇ ਚਿਹਰੇ ਦੀ ਚੌੜੀ ਮੁਸਕਾਨ ਤੇ ਅੱਖਾਂ ਦੀ ਖੁਸ਼ੀ ਦੱਸਦੀ ਹੈ ਕਿ ਤੁਸੀਂ ਇਕ ਚੰਗੇ ਬੇਟੇ ਸੀ ਭੁਵਨ, ਸਾਡਾ ਪਿਆਰ ਤੇ ਹਿੰਮਤ ਤੁਹਾਡੇ ਨਾਲ ਹੈ।’

 

View this post on Instagram

 

A post shared by Bhuvan Bam (@bhuvan.bam22)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button