Breaking NewsD5 specialInternationalNewsPunjabTop News

ਯੂਕਰੇਨ ‘ਚ ਫਸੇ ਪੰਜਾਬੀਆਂ ਲਈ ਭਗਵੰਤ ਮਾਨ ਨੇ ਜਾਰੀ ਕੀਤਾ Whatsapp ਨੰਬਰ

ਸੰਗਰੂਰ : ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ‘ਚ ਸੰਕਟ ਗਰਮਾ ਗਿਆ ਹੈ ਅਤੇ ਕਾਫ਼ੀ ਸੰਖਿਆਂ ‘ਚ ਪੰਜਾਬੀਆਂ ਸਮੇਤ ਭਾਰਤੀ ਵਿਦਿਆਰਥੀ ਅਤੇ ਲੋਕ ਉੱਥੇ ਫਸ ਗਏ ਹਨ।  ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਦੇਸ਼ ਭਰ ‘ਚ ਚਿੰਤਾ ਵੱਧ ਗਈ ਹੈ।  ਉਥੇ ਹੀ ਇਸ ‘ਚ ਆਮ ਆਦਮੀ ਪਾਰਟੀ  (ਆਪ)  ਪੰਜਾਬ  ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ  ਨੇ ਯੂਕਰੇਨ ‘ਚ ਫਸੇ ਪੰਜਾਬੀਆਂ ਦੀ ਮਦਦ ਲਈ ਵੱਟਸਐਪ ਨੰਬਰ ਜਾਰੀ ਕੀਤਾ ਹੈ।  ਮਾਨ ਨੇ ਫੇਸਬੁਕ ‘ਤੇ ਨੰਬਰ  (9877847778)  ਸ਼ੇਅਰ ਕਰਦੇ ਹੋਏ ਲਿਖਿਆ ਕਿ  ਯੂਕਰੇਨ ‘ਚ ਫਸੇ ਪੰਜਾਬੀਆ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਮਦਦ ਲਈ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਸੰਪਰਕ ਕਰਨ ਲਈ ਆਪਣੇ ਫੇਸਬੁੱਕ ਪੇਜ ‘ਤੇ ਆਪਣਾ ਵਟਸਐਪ ਨੰਬਰ ਸਾਂਝਾ ਕੀਤਾ ਹੈ।

Majithia ਨੂੰ ਲੈਕੇ ਭਖੀ ਸਿਆਸਤ, ਦੋ ਦਿਨਾਂ ‘ਚ ਆਊ ਬਾਹਰ? Sukhbir Badal ਖੇਡੂ ਨਵੀਂ ਚਾਲ? | D5 Channel Punjabi

ਦੱਸ ਦਿਓ ਕਿ ਯੂਕਰੇਨ ਦੀ ਰਾਜਧਾਨੀ ਕੀਵ ‘ਚ ਸ਼ੁੱਕਰਵਾਰ ਸਵੇਰੇ ਕਈ ਧਮਾਕੇ ਹੋਏ। ਇਨ੍ਹਾਂ ਧਮਾਕਿਆਂ  ਤੋਂ ਬਾਅਦ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪੂਰੀ ਫੌਜ ਨੂੰ ਲੜਾਈ ‘ਚ ਉਤਾਰਨ ਦਾ ਐਲਾਨ ਕੀਤਾ ਹੈ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ 800 ਤੋਂ ਜ਼ਿਆਦਾ ਰੂਸੀ ਸੈਨਿਕਾਂ ਨੂੰ ਮਾਰ ਗਿਰਾਇਆ ਹੈ।  ਉਥੇ ਹੀ ਫ਼ਰਾਂਸ  ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ ਕਿ ਫ਼ਰਾਂਸ ਯੂਕਰੇਨ ਨੂੰ ਫੌਜੀ ਸਮੱਗਰੀ ਅਤੇ 33 ਕਰੋੜ ਡਾਲਰ ਦੀ ਵਿੱਤੀ ਸਹਾਇਤਾ ਉਪਲੱਬਧ ਕਰਵਾਏਗਾ ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button