Breaking NewsD5 specialNewsPoliticsPress ReleasePunjab

ਨਵਜੋਤ ਸਿੱਧੂ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ : ਰਾਘਵ ਚੱਢਾ  

ਕੇਜਰੀਵਾਲ ਖ਼ਿਲਾਫ਼ ਸਿੱਧੂ ਦੀ ਬਿਆਨਬਾਜ਼ੀ ਬੇਲੋੜੀ ਅਤੇ ਹਾਸੋਹੀਣੀ
ਕਾਂਗਰਸ ਹਾਈ ਕਮਾਂਡ ਦੀ ਫਟਕਾਰ ਤੋਂ ਬਾਅਦ ਬਿਨਾਂ ਸਿਰ – ਪੈਰ ਗੱਲਾਂ ਕਰ ਰਹੇ ਹਨ ਸਿੱਧੂ

ਚੰਡੀਗੜ੍ਹ:ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੀ ਜਾ ਰਹੀ ਬੇਲੋੜੀ ਅਤੇ ਹਾਸੋਹੀਣੀ   ਬਿਆਨਬਾਜ਼ੀ ਉੱਤੇ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਹਿ ਪ੍ਰਭਾਰੀ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਨਵਜੋਤ ਸਿੱਧੂ ਨੂੰ ਪੰਜਾਬ ਦੀ ਸਿਆਸਤ ਦਾ ਰਾਖੀ ਸਾਵੰਤ ਕਰਾਰ ਦਿੱਤਾ ਹੈ। ਆਪਣੇ ਬਿਆਨ ਵਿਚ ਚੱਢਾ ਨੇ ਕਿਹਾ ਕਿ ਸਿੱਧੂ ਬਿਨਾਂ ਸਿਰ – ਪੈਰ ਦੀ ਬਿਆਨਬਾਜ਼ੀ ਕਰਨ ਦੀ ਬਿਮਾਰੀ ਤੋ ਗ੍ਰਸਤ ਹਨ ਇਸ ਕਾਰਨ ਉਹ ਆਪਣੀ ਆਦਤ ਤੋਂ ਮਜਬੂਰ ਹੋ ਕੇ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਦੀ ਕਿਸੇ ਗੱਲ ਵਿੱਚ ਕੋਈ ਗੰਭੀਰਤਾ ਨਹੀਂ ਹੁੰਦੀ ਅਤੇ ਹਰ ਥਾਂ ਉਹ ਮਜ਼ਾਕ ਦੇ ਪਾਤਰ ਹੀ ਬਣਦੇ ਹਨ।

ਲਓ ਮੰਨ ਗਿਆ ਭਗਵੰਤ ਮਾਨ, ਗੁੱਸਾ ਹੋਇਆ ਦੂਰ! 2022 ‘ਚ ਹੋਊ ਝਾੜੂ-ਝਾੜੂ || D5 Channel Punjabi

ਚੱਢਾ ਨੇ ਕਿਹਾ ਕਿ ਸਿੱਧੂ ਪਹਿਲਾਂ ਆਪਣੀ ਹੀ ਸਰਕਾਰ ਅਤੇ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਹਰ ਰੋਜ਼ ਬਿਆਨਬਾਜ਼ੀ ਕਰ ਰਹੇ ਸਨ ਪ੍ਰੰਤੂ ਹਾਈ ਕਮਾਂਡ ਦੀ ਫਟਕਾਰ ਤੋਂ ਬਾਅਦ ਚੁੱਪ ਹੋ ਗਏ ਹਨ। ਹੁਣ ਹੋਰ ਕੁਝ ਨਾ ਦੇਖਦੇ ਹੋਏ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਖ਼ਿਲਾਫ਼ ਬੇਤੁਕੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨਾਂ ਬਾਅਦ ਉਹ ਫੇਰ ਦੁਬਾਰਾ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਆਪਣੀ ਬਿਆਨਬਾਜ਼ੀ ਸ਼ੁਰੂ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਨਵਜੋਤ ਸਿੱਧੂ ਨੇ ਕੁਝ ਵੀ ਬਿਆਨਬਾਜ਼ੀ ਕਰਨੀ ਹੁੰਦੀ ਹੈ ਉਹ ਭਾਵੇਂ ਲੋੜੀਂਦੀ ਹੋਵੇ ਜਾਂ ਨਾ।

ਅਕਾਲੀਆਂ ਅੱਗੇ ਮਸ਼ੀਨਾਂ ਲੈ ਖੜ੍ਹਗੀ, ਦਿੱਲੀ ਪੁਲਿਸ!ਛਾਊਣੀ ‘ਚ ਤਬਦੀਲ ਦਿੱਲੀ || D5 Channel Punjabi

ਗ਼ੌਰਤਲਬ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਆਪਣੀ ਬੇਤੁਕੀ ਬਿਆਨਬਾਜ਼ੀ ਕਾਰਨ ਮੀਡੀਆ ਵਿੱਚ ਹਾਸੇ ਦੇ ਪਾਤਰ ਬਣੇ ਹੋਏ ਹਨ।ਚੱਢਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਇੱਥੋਂ ਤੱਕ ਕਿ ਕਾਂਗਰਸ ਹਾਈ ਕਮਾਂਡ ਅਤੇ ਕਾਂਗਰਸ ਦੀ ਲੀਡਰਸ਼ਿਪ ਵੀ ਨਵਜੋਤ ਸਿੱਧੂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਹੀ ਤਾਂ ਨਵਜੋਤ ਸਿੰਘ ਸਿੱਧੂ ਦੀ ਪਿਛਲੀ ਦਿੱਲੀ ਫੇਰੀ ਦੌਰਾਨ  ਸੋਨੀਆ ਗਾਂਧੀ ਨੇ ਉਨ੍ਹਾਂ ਨੂੰ ਮਿਲਣ ਤੋਂ ਵੀ ਮਨ੍ਹਾ ਕਰ ਦਿੱਤਾ ਸੀ। ਉਨ੍ਹਾਂ ਸਿੱਧੂ ਨੂੰ ਅਜਿਹੀ ਨੀਵੇਂ ਪੱਧਰ ਦੀ ਬਿਆਨਬਾਜ਼ੀ ਬੰਦ ਕਰ ਕੇ ਪੰਜਾਬ ਦੇ ਗੰਭੀਰ ਮੁੱਦਿਆਂ ਤੇ ਕਾਰਜ ਕਰਨ ਦੀ ਸਲਾਹ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button