ਮੰਡੀਆਂ ‘ਚ ਆੜ੍ਹਤੀਏ ਲਾ ਰਹੇ ਨੇ ਕਿਸਾਨਾਂ ਨੂੰ ਚੂਨਾ ?
ਨਾਭਾ : ਕਿਸਾਨਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਲੁੱਟ ਦੇ ਮਾਮਲੇ ਅਕਸਰ ਸੁਰਖੀਆਂ ਵਿੱਚ ਆਉਂਦੇ ਰਹਿੰਦੇ ਹਨ। ਕੁਝ ਇਸ ਤੇ ਤਰ੍ਹਾ ਦਾ ਹੀ ਮਾਮਲਾ ਨਾਭਾ ਨਜ਼ਦੀਕ ਪਿੰਡ ਬਾਬਰਪੁਰ ਦੀ ਮੰਡੀ ਦਾ ਸਾਹਮਣੇ ਆਇਆ ਹੈ ਜਿਥੇ ਆੜਤੀਏ ਵਲੋਂ ਕਿਸਾਨ ਦੀ ਮਿਹਨਤ ਨਾਲ ਤਿਆਰੀ ਕੀਤੀ ਕਣਕ ਦੀ ਫਸਲ ਨੂੰ ਤੋਲਣ ਲੱਗਿਆਂ ਹੇਰਫੇਰ ਕਰਕੇ ਵੱਧ ਤੋਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਕਿਸਾਨ ਨੇ ਆੜਤੀਏ ਦੇ ਮੁਨੀਮ ‘ਤੇ ਤੋਲ ਦੌਰਾਨ ਹੇਰਫੇਰ ਦੇ ਇਲਜ਼ਾਮ ਲਗਾਏ ਹਨ।
Read Also ਭਾਰੀ ਤੂਫਾਨ ਤੇ ਗੜ੍ਹਿਆਂ ਦਾ ਫਸਲ ‘ਤੇ ਕਹਿਰ, ਕੁਝ ਨਹੀਂ ਛੱਡਿਆ ਕਿਸਾਨਾਂ ਦਾ ? (ਵੀਡੀਓ)
ਇਸ ਸਾਰੀ ਘਟਨਾ ਦੀ ਇੱਕ ਵੀਡੀਓ ਵੀ ਸ਼ੋਸਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਓਧਰ ਨਾਭਾ ਬਲਾਕ ਦੀ ਮੰਡੀ ਲੌਟ ਤੋਂ ਵੀ ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦੀ ਹੋ ਰਹੀ ਲੁਟ ਦੇ ਵਿਰੋਧ ‘ਚ ਕੁਝ ਕਿਸਾਨ ਜਥੇਬੰਦੀਆਂ ਵੀ ਅੱਗੇ ਆਈਆ ਹਨ। ਕਿਸਾਨ ਜਥੇਬੰਦੀਆਂ ਵਲੋਂ ਆੜਤੀਆ ਦੁਆਰਾ ਹੋ ਰਹੀ ਲੁਟ ਨੂੰ ਬੰਦ ਕਰਵਾਉਣ ਲਈ ਮੰਡੀ ‘ਚ ਧਰਨਾ ਵੀ ਦਿੱਤਾ ਜਾ ਰਿਹਾ ਹੈ।
ਦੂਜੇ ਪਾਸੇ ਐੱਸ.ਡੀ.ਐਮ ਨਾਭਾ ਨੇ ਆੜਤੀਆਂ ਦੁਆਰਾ ਕੀਤੀ ਜਾ ਰਹੀ ਇਸ ਲੁਟ ਦੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਆਖੀ ਗਈ ਹੈ। ਕਿਸਾਨਾਂ ਵਲੋਂ ਆੜਤੀਆਂ ‘ਤੇ ਲਗਾਏ ਗਏ ਇਲਜ਼ਾਮਾਂ ‘ਚ ਕਿੰਨੀ ਕੁ ਸਚਾਈ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਿੱਧ ਹੋ ਪਾਵੇਗਾ ਪਰ ਕਿਸਾਨਾਂ ਵਲੋਂ ਆੜਤੀਆਂ ‘ਤੇ ਲਗਾਏ ਗਏ ਇਲਜ਼ਾਮ ਬਹੁਤ ਹੀ ਗੰਭੀਰ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.