Breaking NewsD5 specialEntertainmentNews

‘ਮੰਜੇ ਬਿਸਤਰੇ 2’ ਦੇ ਨਵੇਂ ਗੀਤ ‘ਕਰੰਟ’ ਨੇ ਪਾਈਆਂ ਧੂਮਾਂ, ਲੱਖਾਂ ਸਰੋਤਿਆਂ ਦੀ ਬਣਿਆ ਪਸੰਦ (ਵੀਡੀਓ)

12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਗਿੱਪੀ ਗਰੇਵਾਲ ਅਤੇ ਸਿੰਮੀ ਚਾਹਲ ਦੀ ਜੋੜੀ ਵਾਲੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ 2’ ਦਾ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਨਵਾਂ ਦੋਗਾਣਾ ਗੀਤ ‘ਕਰੰਟ’ ਰਿਲੀਜ਼ ਦੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਲੋਕਾਂ ਦੀ ਪਸੰਦ ਬਣ ਚੁੱਕਾ ਹੈ। ਹੈਪੀ ਰਾਏਕੋਟੀ ਦੇ ਲਿਖੇ ਇਸ ਭੰਗੜਾ ਬੀਟ ਗੀਤ ਨੂੰ ਗਿੱਪੀ ਗਰੇਵਾਲ ਤੇ ਸੁਦੇਸ਼ ਕੁਮਾਰੀ ਨੇ ‘ਜੇ ਕੇ’ ਦੇ ਸੰਗੀਤ ਵਿੱਚ ਗਾਇਆ ਹੈ। ਇਸ ਤੋਂ ਪਹਿਲਾਂ ਰਿਲੀਜ਼ ਹੋਏ ਨਛੱਤਰ ਗਿੱਲ ਦੀ ਆਵਾਜ਼ ਵਿਚ ਟਾਇਟਲ ਟਰੈਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾਂ ਮਿਲਿਆ ਹੈ। ਇਸ ਨਵੇਂ ਦੋਗਾਣਾ ਗੀਤ ਵਿੱਚ ਦਰਸ਼ਕ ਗਿੱਪੀ ਗਰੇਵਾਲ ਦੇ ਨਾਲਸਿੰਮੀ ਚਾਹਲ ਦੇ ਨੱਖਰਿਆਂ ਨੂੰ ਵੀ ਬਹੁਤ ਨੇੜਿਓ ਤੱਕਿਆ ਹੈ। ਸ਼ਿੰਮੀ ਚਾਹਲ ਤੇ ਗਿੱਪੀ ਦੀ ਜੋੜੀ ਨੂੰ ਪਹਿਲੀ ਵਾਰ ਪੰਜਾਬੀ ਪਰਦੇ ‘ਤੇ ਵੇਖਣ ਲਈ ਪੰਜਾਬੀ ਦਰਸ਼ਕਾਂ ਵਿੱਚ ਇੱਕ ਉਤਸੁਕਤਾ ਬਣੀ ਹੋਈ ਹੈ। ਗਿੱਪੀ ਗਰੇਵਾਲ ਪੰਜਾਬੀਆਂ ਦਾ ਇੱਕ ਹਰਮਨ ਪਿਆਰਾ ਗਾਇਕ ਹੈ। ਗਾਇਕੀ ਤੇ ਫ਼ਿਲਮਾਂ ਵਿੱਚ ਬਰਾਬਰ ਹੋ ਕੇ ਤੁਰਨ ਵਾਲਾ ਗਿੱਪੀ ਗਰੇਵਾਲ ਅੱਜਕਲ ਆਪਣੀ ਇਸ ਫ਼ਿਲਮ ਦੇ ਪ੍ਰਚਾਰ ਵਿੱਚ ਰੁੱਝਿਆ ਹੋਇਆ ਹੈ।

Read Also ਇੰਤਜ਼ਾਰ ਖਤਮ ਫਿਲਮ ‘ਮਰ ਗਏ ਓਏ ਲੋਕੋ’ ਦਾ ਟਰੇਲਰ ਹੋਇਆ ਰਿਲੀਜ਼

ਇਹ ਇੱਕ ਪਰਿਵਾਰਕ ਕਾਮੇਡੀ ਅਧਾਰਿਤ ਮਨੋਰੰਜਨ ਭਰਪੂਰ ਫਿਲਮ ਹੈ ਜੋ ਕੈਨੇਡਾ ਵਿੱਚ ਵਿਆਹ ਸਮਾਗਮ ਮੌਕੇ ਮੰਜੇ ਇਕੱਠੇ ਕਰਨ ਦੀ ਪੇਸ਼ਕਾਰੀ ਕਰਦੀ ਹੋਈ ਹਾਸੇ ਮਜ਼ਾਕ ਦੀ ਸਥਿਤੀ ‘ਚ ਘਿਰੀ ਇੱਕ ਦਿਲਚਸਪ ਕਹਾਣੀ ਹੈ। ਜੋ ਦਰਸ਼ਕਾਂ ਦਾ ਪਹਿਲੀ ਫ਼ਿਲਮ ਨਾਲੋਂ ਵੀ ਵਧੇਰੇ ਮਨੋਰੰਜਨ ਕਰੇਗੀ। ਫ਼ਿਲਮ ਵਿੱਚ ਹਰ ਤਰਾਂ ਦਾ ਮਨੋਰੰਜਨ ਹੈ ਤੇ ਕੁੱਲ ਮਿਲਾ ਕੇ ਇਹ ਫ਼ਿਲਮ ਕਾਮੇਡੀਦਾ ਡਬਲ ਧਮਾਕਾ ਹੋਵੇਗੀ। ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਨੇ ਕੀਤਾ ਹੈ।ਫਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਨੇ ਲਿਖਿਆ ਤੇ ਡਾਇਲਾਗ ਨਰੇਸ਼ ਕਥੂਰੀਆਂ ਨੇ ਲਿਖੇ ਹਨ। ਫ਼ਿਲਮ ਵਿੱਚ ਗਿੱਪੀ ਗਰੇਵਾਲ,ਸਿੰਮੀ ਚਾਹਲ ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ, ਕਰਮਜੀਤ ਅਨਮੋਲ,ਹੌਬੀ ਧਾਲੀਵਾਲ, ਮਲਕੀਤ ਰੌਣੀ, ਅਨੀਤਾ ਦੇਵਗਣ, ਨਿਸ਼ਾ ਬਾਨੋ,ਗੁਰਪ੍ਰੀਤ ਕੌਰ ਭੰਗੂ, ਬੀ ਐਨ ਸ਼ਰਮਾ, ਰਾਣਾ ਜੰਗ ਬਹਾਦਰ,ਬਨਿੰਦਰ ਬੰਨੀ, ਰਾਣਾ ਰਣਬੀਰ,ਬੀ ਕੇ ਰੱਖੜਾ,ਪ੍ਰਕਾਸ਼ ਗਾਧੂ ਆਦਿ ਅਹਿਮ ਕਲਾਕਾਰ ਹਨ। ਫ਼ਿਲਮ ਦਾ ਗੀਤ ਸੰਗੀਤ ਦਰਸ਼ਕਾਂ ਦੀ ਪਹਿਲਾਂ ਹੀ ਪਸੰਦ ਬਣਿਆ ਹੋਇਆ ਹੈ ਜਦਕਿ 12 ਅਪ੍ਰੈਲ ਨੂੰ ਵਿਸਾਖੀ ਮੌਕੇ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜਾਰ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button