ਮੰਗੂ ਮਠ ਢਾਹੇ ਜਾਣ ‘ਤੇ ਕੈਪਟਨ ਦੀ ਪ੍ਰਤੀਕਿਰਿਆ

ਓਡੀਸ਼ਾ : ਓਡੀਸ਼ਾ ਦੇ ਜਗਨਨਾਥ ਪੁਰੀ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮਠ ਅਤੇ ਨਾਨਕ ਮਠ ਦਾ ਹੈ। ਜਿਸ ‘ਚੋਂ ਮੰਗੂ ਮੱਠ ਦਾ ਕੁੱਝ ਹਿੱਸਾ ਪ੍ਰਸ਼ਾਸਨ ਵਲੋਂ ਢਾਹ ਦਿੱਤਾ ਗਿਆ ਹੈ। ਜਿਸ ਦੀ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕਰਕੇ ਨਿੰਦਾ ਕੀਤੀ ਗਈ।
ਰਾਜੋਆਣਾ ਨੇ ਜੇਲ੍ਹ ‘ਚੋਂ ਭੇਜੀ ਚਿੱਠੀ, ਅਕਾਲ ਤਖਤ ਸਾਹਿਬ ਦੇ ਜਥੇਦਾਰ ‘ਤੇ ਚੁੱਕੇ ਸਵਾਲ!
ਉਨ੍ਹਾਂ ਆਪਣੇ ਵਟੀਟ ‘ਚ ਲਿਖਿਆ ਹੈ ”ਇਹ ਬਹੁਤ ਮੰਦਭਾਗੀ ਗੱਲ ਹੈ ਕਿ ਉੜੀਸਾ ਦੇ ਪੁਰੀ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠੂ ਦਾ ਕੁੱਝ ਹਿੱਸਾ ਪ੍ਰਸ਼ਾਸਨ ਵੱਲੋਂ ਢਾਹ ਦਿੱਤਾ ਗਿਆ ਹੈ.. ਜਦਕਿ ਮੈਂ 15 ਸਤੰਬਰ 2019 ਨੂੰ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਜੀ ਨੂੰ ਇਸ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚ ਸਕੇ। ਗੁਰੂ ਨਾਨਕ ਦੇਵ ਜੀ ਨੇ ਪੂਰੀ ਦੁਨੀਆਂ ਨੂੰ ਸਿੱਧੇ ਰਾਹੇ ਪਾਉਣ ਲਈ ਅਲੱਗ-ਅਲੱਗ ਥਾਵਾਂ ‘ਤੇ ਜਾ ਕੇ ਗਿਆਨਤਾ ਦਾ ਚਾਨਣ ਫੈਲਾਇਆ, ਜਗਨਨਾਥ ਪੁਰੀ ਨਾਲ ਵੀ ਸਾਡਾ ਖ਼ਾਸ ਰਿਸ਼ਤਾ ਹੈ, ਫਿਰ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਮੰਗੂ ਮੱਠ ਦੇ ਕੁੱਝ ਹਿੱਸੇ ਨੂੰ ਢਾਹੁਣਾ ਨਿੰਦਾਯੋਗ ਹੈ।”
I am shocked to hear that some part of Mangu Mutt in Puri Orrisa has been demolished. This is the year of Guru Nanak Dev Ji and the least we can do is to preserve his heritage. I would request @Naveen_Odisha ji for immediate intervention. pic.twitter.com/KnKNXWd0fg
— Capt.Amarinder Singh (@capt_amarinder) December 10, 2019
ਦੱਸਣਯੋਗ ਹੈ ਕਿ ਇਹ ਮਠ ਉਸ ਸਮੇਂ ਦੇ ਹਨ, ਜਦੋਂ ਗੁਰੂ ਜੀ ਆਪਣੀਆਂ ਉਦਾਸੀਆਂ ਦੌਰਾਨ ਪੁਰੀ ਗਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ 3 ਮਹੀਨੇ ਰਹੇ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.