Breaking NewsD5 specialIndiaNewsPoliticsPunjab

ਖਹਿਰਾ ਦੀ ਮੁਅੱਤਲੀ ਤੋਂ ਬਾਅਦ ਖਾਲੀ ਹੋਈ ਆਪ, ਸੈਂਕੜੇ ਵਰਕਰਾਂ ਨੇ ਦਿੱਤੇ ਅਸਤੀਫ਼ੇ

ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਵੱਲੋਂ ਜਿਵੇਂ ਹੀ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪਾਰਟੀ ਦੇ ਕਈ ਵਰਕਰ ਖਹਿਰਾ ਦੇ ਹੱਕ ‘ਚ ਉਤਰਦੇ ਨਜਰ ਆਏ। ਤਾਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਥੇ ਪੀਏਸੀ ਮੈਂਬਰ ਸੁਰੇਸ਼ ਸ਼ਰਮਾ ਤੇ ਹਲਕਾ ਅਟਾਰੀ ਦੇ ਇੰਚਾਰਜ ਮਾਸਟਰ ਜਸਵਿੰਦਰ ਸਿੰਘ ਜਹਾਗੀਰ ਦੀ ਅਗਵਾਈ ‘ਚ ਸੈਂਕੜੇ ਵਲੰਟੀਅਰਾਂ ਨੇ ਪਾਰਟੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਤੇ ਆਪਣੇ ਅਹੁਦਿਆਂ ਤੋਂ ਵੀ ਅਸਤੀਫੇ ਦੇ ਦਿੱਤੇ। ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੂੰ ਵਰਕਰਾਂ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਨਾਲ ਖੜਾ ਕੀਤਾ ਹੈ ਪਰ ਕੇਜਰੀਵਾਲ ਦੇ ਅੜੀਅਲ ਤੇ ਹੰਕਾਰ ਭਰੇ ਰਵੱਈਏ ਨੇ ਸੂਬੇ ਚੋਂ ਪਾਰਟੀ ਨੂੰ ਖਤਮ ਕਰ ਦਿੱਤਾ ਹੈ।

Read Also ਖਹਿਰਾ ਹੋਣਗੇ ਮੁੱਖ ਮੰਤਰੀ ਉਮੀਦਵਾਰ?

ਇਸ ਤੋਂ ਇਲਾਵਾ ਰਾਏਕੋਟ ਤੋਂ ਵਿਧਾਇਕ ਜਗਤਾਰ ਸਿੰਘ ਜੱਗਾ ਵੀ ਖਹਿਰਾ ਨੂੰ ਸਪੋਟ ਕਰਦੇ ਨਜਰ ਆਏ ਜਿਸ ਤੋਂ ਬਾਅਦ ਉਨ੍ਹਾਂ ਲਾਈਵ ਹੋ ਕੇ ਆਪ ਹਾਈ ਕਮਾਨ ਦੇ ਫੈਸਲੇ ਦਾ ਵਿਰੋਧ ਕੀਤਾ ਤੇ ਖਹਿਰਾ ਦੇ ਸਾਥ ਦੀ ਵੀ ਗੱਲ ਕਹੀ। ਖਹਿਰਾ ਦੀ ਮੁਅੱਤਲੀ ਤੋਂ ਬਾਅਦ ਪਾਰਟੀ ਵਰਕਰਾਂ ਨੇ ਜਿਥੇ ਪਾਰਟੀ ਤੋਂ ਨਾਰਾਜ਼ ਹੋ ਕੇ ਪਾਰਟੀ ਤੋਂ ਪਾਸਾ ਵੱਟ ਲਿਆ ਹੈ ਉਥੇ ਹੀ ਕਈ ਥਾਈਂ ਕੇਜਰੀਵਾਲ ਦੇ ਪੋਸਟਰ ਵੀ ਜਲਾਏ ਗਏ ਤੇ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button