InternationalTop News

ਮੜੀ ਦੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਬੀਚ ‘ਤੇ 2500 ਨੰਗੇ ਲੋਕ ਪਹੁੰਚੇ ਨਗਨ,

ਸਿਡਨੀ, ਆਸਟ੍ਰੇਲੀਆ ਦੇ ਬਹੁਤ ਮਸ਼ਹੂਰ ਬੋਂਡੀ ਬੀਚ ‘ਤੇ ਸ਼ਨੀਵਾਰ ਨੂੰ ਲਗਭਗ 2500 ਨੰਗੇ ਵਲੰਟੀਅਰ ਇਕੱਠੇ ਹੋਏ। ਇਹ ਸਭ ਚਮੜੀ ਦੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਤਿਆਰ ਕੀਤੀ ਗਈ ਇੱਕ ਕਲਾਕਾਰੀ ਲਈ ਇਕੱਠੇ ਹੋਏ ਸਨ।
ਇਹ ਅਮਰੀਕੀ ਫੋਟੋਗ੍ਰਾਫਰ ਸਪੈਂਸਰ ਟੂਨਿਕ ਦਾ ਨਵੀਨਤਮ ਪ੍ਰੋਜੈਕਟ ਹੈ,ਜਿਸ ਦਾ ਉਦੇਸ਼ ਆਸਟ੍ਰੇਲੀਆਈ ਲੋਕਾਂ ਨੂੰ ਨਿਯਮਤ ਚਮੜੀ ਦੀ ਜਾਂਚ ਕਰਵਾਉਣ ਲਈ ਉਤਸ਼ਾਹਿਤ ਕਰਨਾ ਹੈ।ਪਹਿਲੀ ਵਾਰ ਬੀਚ ‘ਤੇ ਜਨਤਕ ਨਗਨਤਾ ਦੀ ਇਜਾਜ਼ਤ ਦੇਣ ਲਈ ਕਾਨੂੰਨ ਨੂੰ ਬਦਲਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਵਰਲਡ ਕੈਂਸਰ ਰਿਸਰਚ ਫੰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਚਮੜੀ ਦੇ ਕੈਂਸਰ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਸਰਕਾਰ ਦਾ ਅੰਦਾਜ਼ਾ ਹੈ ਕਿ ਇਸ ਸਾਲ ਆਸਟਰੇਲੀਆ ਵਿੱਚ ਚਮੜੀ ਦੇ ਕੈਂਸਰ ਦੇ 17,756 ਨਵੇਂ ਕੇਸਾਂ ਦਾ ਪਤਾ ਲਗਾਇਆ ਜਾਵੇਗਾ, ਅਤੇ 1,281 ਆਸਟ੍ਰੇਲੀਅਨ ਇਸ ਬਿਮਾਰੀ ਨਾਲ ਮਰ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button