Breaking NewsD5 specialIndiaNewsPunjab

ਮੋਦੀ ਨੇ ਵੀ ਪੰਜਾਬੀਆਂ ਦੀ ਬੱਲੇ ਬੱਲੇ ਕੀਤੀ

ਨਾਭਾ: ਪੰਜਾਬ ‘ਚ ਝੋਨੇ ਦੇ ਸੀਜ਼ਨ ਦੌਰਾਨ ਪਾਰਲੀ ਨੂੰ ਅੱਗ ਲਗਾਉਂਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਖੇਤੀਬਾੜੀ ਵਿਭਾਂਗ ਵਲੋਂ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਦੇ ਚਲਦੇ ਕਈ ਪਿੰਡਾ ਦੇ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਨਾ ਲਗਾਕੇ ਵਾਤਾਵਰਣ ਨੂੰ ਬਚਾਇਆ ਜਾ ਰਿਹਾ ਹੈ। ਇਸ ਉਪਰਾਲੇ ਨੂੰ ਦੇਖਦਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰੋਗਰਾਮ “ਮਨ ਕੀ ਬਾਤ ‘ ਦੌਰਾਨ ਨਾਭਾ ਦੇ ਪਿੰਡ ਕੱਲਰ ਮਾਜਰੀ ਦੇ ਕਿਸਾਨਾਂ ਦੇ ਇਸ ਉੱਦਮ ਦੀ ਖਾਸ ਤੌਰ ਤੇ ਪ੍ਰਸੰਸਾ ਕੀਤੀ ਹੈ ਜਿਸ ‘ਚ ਪਿੰਡ ਦੇ ਕਿਸਾਨਾਂ ਨੂੰ ਇਸ ਕਾਰਜ਼ ਲਈ ਪ੍ਰਧਾਨ ਮੰਤਰੀ ਵਧਾਈ ਵੀ ਦਿੱਤੀ। ਇਹ ਪਿੰਡ ਆਪਣੇ ਇਸ ਕਾਰਜ਼ ਲਈ ਪੰਜਾਬ ਸਰਕਾਰ ਤੋਂ ਵੀ ਵਿਸ਼ੇਸ਼ ਤੌਰ ਤੇ ਐਵਾਰਡ ਹਾਸਲ ਕਰ ਚੁਕਿਆ ਹੈ।

Read Also ਜੇਕਰ ਸੁਖਬੀਰ ਬਾਦਲ ਅਸਤੀਫਾ ਦੇ ਦੇਣ ਤਾਂ ਅਕਾਲੀ ਦਲ ਦੇ ਹਲਾਤ ਸੁਧਰ ਸਕਦੇ ਹਨ : ਬ੍ਰਹਮਪੁਰਾ

ਪਿੰਡ ਕੱਲਰ ਮਾਜਰੀ ਦੇ ਕਿਸਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸਾਰੇ ਪਿੰਡ ਦੇ ਕਿਸਾਨਾ ਨੇ ਪਿੱਛਲੇ ਸਾਲ ਪਰਾਲੀ ਨੂੰ ਅੱਗ ਨਾ ਲਾਉਣ ਦਾ ਬੀੜਾ ਚੁਕਿੱਆ ਸੀ ਜਿਸ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਪਿੰਡ ਦੇ ਕਿਸਾਨਾ ਨੂੰ ਵਧਾਈ ਦਿੱਤੀ ਗਈ ਹੈ। ਇਸ ਮੌਕੇ ਤੇ ਖੇਤੀਬਾੜੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਖਾਸ ਤੌਰ ਤੇ ਇਸ ਸੈਮੀਨਰ ਵਿੱਚ ਜਾਗਰੂਕ ਕੀਤਾ ਗਿਆ। ਖੇਤੀ ਬਾੜੀ ਵਿਭਾਗ ਵਲੋਂ ਪਿੰਡ ਕੱਲਰ ਮਾਜਰੀ ਦੇ ਕਿਸਾਨ ਨੂੰ ਵਿਸ਼ੇਸ਼ ਤੌਰ ਤੇ ਸਖਲਾਈ ਦਿੱਤੀ ਜਾ ਰਹੀ ਹੈ। ਖੇਤੀਬਾੜੀ ਵਿਭਾਗ ਲਗਾਤਾਰ ਕਿਸਾਨਾਂ ਨੂੰ ਇਸ ਮੁਹਿੰਮ ਵਿੱਚ ਜੋੜਣ ਲਈ ਯਤਨਸ਼ੀਲ ਹੈ। ਪ੍ਰਧਾਨ ਮੰਤਰੀ ਦਾ ਇਸ ਤਰ੍ਹਾ ਪਿੰਡ ਕਲੱਰ ਮਾਜ਼ਰੀ ਦੇ ਕਿਸਾਨਾਂ ਨੁੰ ਵਧਾਈ ਦੇਣਾ ਜਿਥੇ ਹੋਰਾਂ ਕਿਸਾਨਾਂ ਨੂੰ ਸੇਧ ਦੇ ਰਿਹਾ, ਕਿ ਕਿਸਾਨ ਪਰਾਲੀ ਨੂੰ ਅੱਗ ਨਾ ਲਾਕੇ ਵਾਤਾਵਰਣ ਦੀ ਸੰਭਾਲ ‘ਚ ਆਪਣਾ ਯੋਗਦਾਨ ਪਾ ਸਕਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button