Breaking NewsD5 specialIndiaNewsPoliticsPunjab

ਮੋਦੀ ਦੇ 15 ਲੱਖ ਤਾਂ ਆਏ ਨਹੀਂ ਰਾਹੁਲ ਦੇ 72 ਹਜ਼ਾਰ ਆਉਣਗੇ ! (ਵੀਡੀਓ)

ਕਾਂਗਰਸ ਨੇ ਲੋਕ ਸਭਾ ਚੋਣਾਂ 2019 ਲਈ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਦਾ ਨਾਂ ‘ਜਨ ਆਵਾਜ਼’ ਰੱਖਿਆ ਗਿਆ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਚੋਣ ਮੈਨੀਫੈਸਟੋ ਜ਼ਰੀਏ ਵੱਡੇ ਦਾਅ ਖੇਡੇ ਹਨ ਪਰ ਉਥੇ ਹੀ ਕਾਂਗਰਸ ਦਾ ਮੈਨੀਫੈਸਟੋ ਜਾਰੀ ਹੁੰਦੇ ਸਾਰ ਵਿਰੋਧੀਆਂ ਨੇ ਕਾਂਗਰਸ ਤੇ ਤਾਬੜਤੋੜ ਹਮਲੇ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ। ਪਹਿਲਾਂ ਤੁਹਾਨੂੰ ਅਕਾਲੀ ਲੀਡਰਾਂ ਦੀ ਕਾਂਗਰਸ ਦੇ ਮੈਨੀਫੈਸਟੋ ਬਾਰੇ ਪ੍ਰਤੀਕਿਰਿਆ ਸੁਣਾਵਾਂਗੇ। ਜਿਸ ‘ਚ 72 ਹਜ਼ਾਰ ਦੀ ਰਾਸ਼ੀ ਵਾਲੇ ਵਾਅਦੇ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਤੇ ਬਿਕਰਮ ਮਜੀਠੀਆ ਨੇ ਸਵਾਲ ਖੜੇ ਕੀਤੇ ਹਨ।

Read Also ਕਾਂਗਰਸ ਨੇ ਕੱਢੀ ਹਰੇਕ ਦੀ 72 ਹਜ਼ਾਰ ਦੀ ਲਾਟਰੀ ! ਮੋਦੀ ਸੋਚਾਂ ‘ਚ (ਵੀਡੀਓ)

ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਦੇ ਮੈਨੀਫੈਸਟੋ ਦੀ ਰੱਦੀ ਦੇ ਕਾਗਜ਼ ਨਾਲ ਤੁਲਨਾ ਕਰ ਦਿੱਤੀ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਨੂੰ ਲੰਮੇਂ ਹੱਥੀ ਲਿਆ। ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਵੀ ਕਾਂਗਰਸ ਦੇ ਮੈਨੀਫੈਸਟੋ ਨੂੰ ਫਰਜ਼ੀ ਦਸਤਾਵੇਜ ਦੱਸਿਆ। ਹਰਪਾਲ ਚੀਮਾ ਨੇ ਕੈਪਟਨ ਸਰਕਾਰ ਤੇ ਵੀ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਨੇ ਵੀ ਕੈਪਟਨ ਸਰਕਾਰ ਨੂੰ ਆਪਣੇ ਚੋਣ ਵਾਅਦੇ ਯਾਦ ਕਰਵਾਏ ਹਨ। ਕਾਂਗਰਸ ਸਰਕਾਰ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਤਾਂ ਕਰ ਦਿੱਤਾ ਜਿਸ ਦਾ ਨਾਂ ‘ਜਨ ਆਵਾਜ਼’ ਰੱਖਿਆ ਗਿਆ ਪਰ ਹੁਣ ਦੇਖਣਾ ਇਹ ਹੋਏਗਾ ਕਿ ਕਾਂਗਰਸ ਦੀ ਰਣਨੀਤੀ ਸਿਆਸੀ ਸਮੀਕਰਨ ਬਦਲੇਗੀ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button