Breaking NewsD5 specialNewsPunjab

ਮੋਗਾ ਖਾਲਿਸਤਾਨ ਝੰਡਾ ਕਾਂਡ ‘ਚ ਵੱਡਾ ਮੋੜ,ਅਸਲ ਸੱਚ ਆਇਆ ਸਾਹਮਣੇ!

ਮੋਗਾ : ਆਜ਼ਾਦੀ ਤੋਂ ਇੱਕ ਦਿਨ ਪਹਿਲਾ 14 ਅਗਸਤ ਨੂੰ ਤਿੰਨ ਨੌਜਵਾਨਾਂ ਵੱਲੋਂ ਮੋਗਾ ਦੇ ਡੀ.ਸੀ ਦਫਤਰ ‘ਤੇ ਖਾਲਸਤਾਨੀ ਝੰਡਾ ਲਹਿਰਾ ਦਿੱਤਾ ਗਿਆ ਸੀ ਅਤੇ ਜਿਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਜਿਸ ਤੋਂ ਤੁਰੰਤ ਬਾਅਦ ਪੰਜਾਬ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਇਨ੍ਹਾਂ ਨੌਜਵਾਨਾਂ ਦੀ ਜਿੱਥੇ ਪੈੜ ਨੱਪਣੀ ਸ਼ੁਰੂ ਕੀਤੀ ਸੀ। ਉੱਥੇ ਪੁਲਿਸ ਦੇ ਤਿੰਨ ਥਾਣੇਦਾਰ ਵੀ ਮੁਅੱਤਲ ਕਰ ਦਿੱਤੇ ਸਨ।

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਬੀਤੇ ਦਿਨ ਮੋਗਾ ਦੇ ਐਸਐਸਪੀ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਝੰਡਾ ਚੜ੍ਹਾਉਣ ਵਾਲਿਆਂ ਵਿੱਚੋਂ ਅਕਾਸ਼ਦੀਪ ਸਿੰਘ ਪਿੰਡ ਸਾਧੂ ਸਿੰਘ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਜਿਸ ਨੇ ਵੀਡੀਓ ਬਣਾਈ ਸੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਝੰਡਾ ਚੜ੍ਹਾਉਣ ਵਾਲੇ ਜੋ ਦੋ ਨੌਜਵਾਨ ਮੁੰਡੇ ਸਨ ਜਿਨ੍ਹਾਂ ਵਿੱਚ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਇਹ ਮੋਗਾ ਜ਼ਿਲ੍ਹਾ ਦੇ ਪਿੰਡ ਰੌਲੀ ਦੇ ਹਨ।

ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ

ਜੋ ਸਿੱਖ ਫਾਰ ਜਸਟਿਸ ਆਰਗਨਾਈਜ਼ਰ ਦਾ ਕੂੜ ਪ੍ਰਚਾਰ ਕਰਦੇ ਹਨ। ਜਿਨ੍ਹਾਂ ਨੇ ਵੱਖ ਵੱਖ ਇਨਾਮ ਰੱਖੇ ਸਨ ਕਿ ਜੋ ਪੰਚਾਇਤ ਘਰ ਤੇ ਝੰਡਾ ਚੜ੍ਹਾਏਗਾ ਉਸ ਨੂੰ 2500 ਅਮਰੀਕੀ ਡਾਲਰ ਦਿੱਤਾ ਜਾਵੇਗਾ ਅਤੇ ਜੋ ਸੈਕਟ੍ਰੀਏਟ ਤੇ ਉਹਨੂੰ ਪੱਚੀ ਹਜ਼ਾਰ ਜਿਹੜਾ ਲਾਲ ਕਿਲੇ ਉੱਪਰ ਖਾਲਸਤਾਨੀ ਝੰਡਾ ਚੜ੍ਹਾ ਉੱਚਾ ਨੂੰ ਇੱਕ ਲੱਖ ਪੱਚੀ ਹਜ਼ਾਰ ਅਮਰੀਕੀ ਡਾਲਰ ਦਿੱਤਾ ਜਾਵੇਗਾ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਮਾਤਾ ਪਿਤਾ ਦੀ ਸਹਿਮਤੀ ਨਾਲ ਇਨ੍ਹਾਂ ਦੀ ਕੌਸਲਿੰਗ ਵੀ ਕੀਤੀ ਗਈ ਹੈ ਅਤੇ ਨਾ ਇਹ ਸਭ ਪੈਸੇ ਦੇ ਲਾਲਚ ਵਿੱਚ ਕੀਤਾ ਹੈ। ਉਨ੍ਹਾਂ ਕਿਹਾ ਕਿ ਜਸਪਾਲ ਸਿੰਘ ਅਤੇ ਇੰਦਰਜੀਤ ਸਿੰਘ ਨੂੰ ਵੀ ਜਲਦੀ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਤੋਂ ਬਚਣ ਦੀ ਵੀ ਅਪੀਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button