Breaking NewsD5 specialNewsPunjabTop News

‘ਮੈਨੂੰ ਵਿਸ਼ਵਾਸ਼ ਹੈ ਘਨੌਰ ਵਾਲੇ ਆਪਣੇ ਪੁੱਤ ਗੁਰਲਾਲ ਘਨੌਰ ਨੂੰ ਹੀ ਜਿਤਾਉਣਗੇ’

ਪੰਜਾਬ ’ਚੋਂ ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਾਂਗੇ : ਭਗਵੰਤ ਮਾਨ

ਘਨੌਰ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਘਨੌਰ ਤੋਂ ‘ਆਪ’ ਦੇ ਉਮੀਦਵਾਰ ਗੁਰਲਾਲ ਘਨੌਰ ਦੇ ਹੱਕ ’ਚ ਸ਼ੰਭੂ ਤੋਂ ਘਨੌਰ ਤੱਕ ਚੋਣ ਮਾਰਚ ਕੀਤਾ। ਗਰਲਾਲ ਘਨੌਰ ਦੇ ਹੱਕ ’ਚ ਠਾਠਾ ਮਾਰਦੇ ਨੂੰ ਇਕੱਠ ਨੂੰ ਵੇਖਦਿਆਂ ਭਗਵੰਤ ਮਾਨ ਨੇ ਕਿਹਾ ਕਿ ਘਨੌਰ ਵਿੱਚ ਸੱਤਾ ਪਰਿਵਰਤਨ ਦੀ ਲਹਿਰ ਚੱਲ ਰਹੀ ਹੈ ਅਤੇ ਇਹ ਲਹਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਸੁਨੇਹਾ ਦੇ ਰਹੀ ਹੈ। ਇਸ ਲਈ ਘਨੌਰ ਦੇ ਵੋਟਰਾਂ ਨੇ ਵੀ ਆਪਣਾ ਆਗੂ ਅਤੇ ਸਰਕਾਰ ਬਦਲਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਘਨੌਰ ਵਾਲਿਓ! 20 ਤਰੀਕ ਨੂੰ ਤੁਹਾਡੇ ਘਨੌਰ ਦੇ ਲਾਲ ਗੁਰਲਾਲ ਨੂੰ ਜਿੱਤਾਉਣਾ ਤੇ ਰਵਾਇਤੀ ਪਾਰਟੀਆਂ ਨੂੰ ਹਰਾਉਣਾ ਹੈ।

WhatsApp Image 2022 02 17 at 3.04.16 PM 1

ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਇੱਕ ਮੌਕਾ ਹੈ ਆਪਣੇ ਬੱਚਿਆਂ ਅਤੇ ਪੰਜਾਬ ਦੀ ਕਿਸਮਤ ਬਦਲਣ ਦਾ। ਸਿੱਖਿਆ ਅਤੇ ਇਲਾਜ ਵਿਵਸਥਾ ਠੀਕ ਕਰਨ ਦਾ। ਮਾਫੀਆ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ। ਬਿਜਲੀ ਪਾਣੀ ਦੀ ਸਮੱਸਿਆ ਦਾ ਹੱਲ ਕਰਨ ਦਾ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਕਿਸਾਨਾਂ ਨੂੰ ਕਰਜ਼ੇ ਤੋਂ ਮੁੱਕਤੀ ਦਿਵਾਉਣ ਦਾ । ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਘਨੌਰ ਵਾਲੇ ਆਪਣੇ ਪੁੱਤ ਗੁਰਲਾਲ ਘਨੌਰ ਨੂੰ ਹੀ ਜਿਤਾਉਣਗੇ।

WhatsApp Image 2022 02 17 at 3.04.15 PM

ਗੁਰਲਾਲ ਘਨੌਰ ਨੇ ਘਨੌਰ ਦੀ ਧਰਤੀ ’ਤੇ ਪਹੁੰਚੇ ਭਗਵੰਤ ਮਾਨ ਦਾ ਸੁਆਗਤ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੇ ਵਾਰੀ ਬੰਨ ਕੇ ਘਨੌਰ ਨੂੰ ਲੁੱਟਦੇ ਆ ਰਹੇ ਹਨ। ਇਨ੍ਹਾਂ ਰਿਵਾਇਤੀ ਸਿਆਸੀ ਪਾਰਟੀਆਂ ਦੀ ਗਲਤ ਨੀਤੀਆਂ ਅਤੇ ਅਮੀਰ ਹੋਣ ਦੀ ਲਾਲਸਾ ਕਾਰਨ ਅੱਜ ਪੰਜਾਬ ਲੱਖਾਂ ਕਰੋੜ ਤੋਂ ਜ਼ਿਆਦਾ ਦਾ ਕਰਜਦਾਰ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਵਿਗੜੇ ਸਿਸਟਮ ਨੂੰ ਸੁਧਾਰਣ ਲਈ ਸਾਡੇ ਕੋਲ ਇਕੋ ਵਿਕਲਪ ਹੈ। ਜਦੋਂ ਆਪਣਾ ਬਾਈ ਭਗਵੰਤ ਮਾਨ ਨੂੰ ਪੰਜਾਬ ਦੀ ਕਮਾਨ ਸੌਂਪ ਦੇਈਏ। ਫਿਰ ਪੰਜਾਬ ਨੂੰ ਮੁੜ ਖੁਸ਼ਹਾਲੀ ਦੇ ਰਾਹ ’ਤੇ ਤੌਰਿਆ ਜਾਵੇਗਾ।

WhatsApp Image 2022 02 17 at 3.04.16 PM

ਇਸ ਮੌਕੇ ਸੁਰਿੰਦਰ ਸਰਵਾਰਾ, ਅਸ਼ਵਨੀ ਸਨੋਲੀਆਂ, ਕਰਨੈਲ ਸਿੰਘ ਘੱਗਰ ਸਰਾਏ, ਲੱਖਾ ਪ੍ਰਧਾਨ, ਛਿੰਦਾ ਮੰਜੋਲੀ, ਯਾਦ ਟਿਵਾਣਾ, ਗੁਰਮੁੱਖ ਪੰਡਤਾਂ, ਨਰਿੰਦਰ ਪੰਧੇਰ, ਬੰਟੀ ਬੋਹੜਪੁਰ, ਗੁਰਤਾਜ ਸੰਧੂ, ਬਿੱਟੂ ਜਲਵੇੜਾ, ਨੀਟੂ ਜਲਵੇੜਾ, ਸਰਬਾ ਨਰੜੂ, ਬਲਜਿੰਦਰ ਮੰਡਿਆਣਾ, ਲਾਲਾ ਸੰਧਾਰਸੀ, ਨਿਰਮਲ ਸੰਧਾਰਸੀ, ਗੁਰਵਿੰਦਰ ਸਰਵਾਰਾ, ਬਰਖਾ ਰਾਮ, ਲਾਡਾ ਨਨਹੇੜਾ, ਗੁਰਦਰਸ਼ਨ ਸ਼ੰਭੂ ਕਲਾਂ, ਗੁਰਪ੍ਰੀਤ ਮੰਨਣ, ਲਾਲੀ ਬੈਲਜੀਅਮ, ਬਲਵੰਤ ਸੇਹਰਾ, ਕੁਲਦੀਪ ਨਰੜੂ, ਨਿਸ਼ਾਨ ਸੰਧੂ, ਕੁਲਦੀਪ ਸੰਧੂ, ਮੋਹਦਾ ਕਾਮੀ, ਅੰਗਰੇਜ਼ ਸੇਖਪੁਰ, ਗੁਰਜੰਟ ਮੰਡੋਲੀ, ਅਮਰਜੀਤ ਮੰਡੋਲੀ, ਮੇਵਾ ਹਰਪਾਲਪੁਰ, ਜੱਗਾ ਨਨਹੇੜਾ, ਮਿੰਟੂ ਸਰਪੰਚ, ਗਾਧੀ ਅਜਰੌਰ, ਗੁਰਵਿੰਦਰ ਲੋਹਸਿਬਲੀ, ਸਾਬ ਸਿੰਘ ਸਾਹਪੁਰ, ਬੌਬੀ ਬੱਲੋਪੁਰ, ਰਸ਼ਪਾਲ ਸਿੰਘ, ਜਗਤਾਰ ਸਿੰਘ ਬੱਲੋਪੁਰ, ਹਰੀ ਸਿੰਘ ਬੱਲੋਪੁਰ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਮੇਹਰ ਮਰਦਾਂਪੁਰ, ਮਨਦੀਪ ਸਿੰਘ, ਗਗਨਵੀਰ ਸਿੰਘ, ਪਰਮਵੀਰ ਸਿੰਘ, ਹਰਜੀਤ ਸਿੰਘ, ਹਰਬੰਸ ਸਿੰਘ, ਗੁਰਦੇਵ ਸਿੰਘ ਆਦਿ ਵੱਡੀ ਗਿਣਤੀ ’ਚ ‘ਆਪ’ ਪਾਰਟੀ ਦੇ ਵਰਕਰ ਮੌਜੂਦ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button