ਮੈਕਸੀਕੋ ਵਲੋਂ ਨਸ਼ਾ ਤਸਕਰ ‘ਐਲ ਚਾਪੋ ਇਸਿਦਰੋ’ ਗ੍ਰਿਫ਼ਤਾਰ

ਮੈਕਸੀਕੋ ਦੇ ਅਧਿਕਾਰੀਆਂ ਨੇ ਰਾਤ ਭਰ ਚੱਲੇ ਆਪਰੇਸ਼ਨ ਦੌਰਾਨ ਸਿਨਾਲੋਆ ਸੂਬੇ ’ਚ ਨਸ਼ਾ ਤਸਕਰੀ ਦੇ ਮੁੱਖ ਸਰਗਨਾ ਫਾਉਸਤੋ ਇਸਿਦਰੋ ਮੇਜਾ ਫਲੋਰੇਸ ਉਰਫ਼ ‘ਐਲ ਚਾਪੋ ਇਸਿਦਰੋ’ ਨੂੰ ਗ੍ਰਿਫ਼ਤਾਰ ਕਰ ਲਿਆ। ਮੈਕਸੀਕੋ ਸਰਕਾਰ ਨੇ ਸਨਿਚਰਵਾਰ ਤੜਕੇ ਜਾਰੀ ਕੀਤੀ ਇਕ ਰਿਪੋਰਟ ’ਚ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਤੋਂ ਮਿਲੀ ਖੁਫੀਆ ਜਾਣਕਾਰੀ ਦੀ ਮਦਦ ਨਾਲ ਅਧਿਕਾਰੀਆਂ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ।ਦੋਵਾਂ ਦੇਸ਼ਾਂ ਵਿਚਕਾਰ ਕਿਸ ਤਰ੍ਹਾਂ ਤਾਲਮੇਲ ਕੀਤਾ ਗਿਆ, ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਿਨਾਲੋਆ ਦੇ ਗੁਆਸਾਵੇ ਸ਼ਹਿਰ ਤੋਂ ਸਾਹਮਣੇ ਆਈਆਂ ਵੀਡੀਓ ਤੇ ਤਸਵੀਰਾਂ ਵਿਚ ਗੋਲੀਬਾਰੀ ਦੌਰਾਨ ਬੇਸਬਾਲ ਮੈਚ ਦੇਖ ਰਹੇ ਲੋਕਾਂ ਨੂੰ ਚੀਕਦੇ ਹੋਏ ਭੱਜਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕਈ ਕਾਰਾਂ ਨੂੰ ਅੱਗ ਲੱਗੀ ਹੋਈ ਵੀ ਦਿਖਾਈ ਦਿੱਤੀ। ਮੈਕਸੀਕੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਗੁਪਤ ਤਰੀਕੇ ਨਾਲ ਇੱਕ ਮੁਹਿੰਮ ਚਲਾਈ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




