PunjabTop News

Ludhiana News : ਲੁਧਿਆਣਾ ‘ਚ ਬੇਅਦਬੀ ਦਾ ਮਾਮਲਾ ਅਇਆ ਸਾਹਮਣੇ, ਦੁੱਗਰੀ ਨਜ਼ਦੀਕ ਨਹਿਰ ਚੋਂ ਮਿਲੇ ਗੁਟਕਾ ਸਾਹਿਬ, ਹਿੰਦੂ ਧਰਮ ਦੀਆਂ ਧਾਰਮਿਕ ਸਮੱਗਰੀ

ਲੁਧਿਆਣਾ : ਲੁਧਿਆਣਾ ‘ਚ ਇਕ ਵਾਰ ਫਿਰ ਤੋਂ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ । ਦੁੱਗਰੀ ਨਜ਼ਦੀਕ ਨਹਿਰ ਚੋਂ ਗੁਟਕਾ ਸਾਹਿਬ ਅਤੇ ਹਿੰਦੂ ਦੇਵੀ-ਦੇਵਤਿਆਂ ਨਾਲ ਸਬੰਧਿਤ ਪੱਤਰੀਆਂ ਵੀ ਬਰਾਮਦ ਹੋਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮਾਂ ਤੋਂ ਨਹਿਰ ਵਿੱਚ ਪਾਣੀ ਨਹੀਂ ਹੈ ਅਤੇ ਨਹਿਰ ਪੁਰੀ ਤਰਹ ਨਾਲ ਸੁੱਕੀ ਹੋਈ ਹੈ ਜਿਸ ਕਰਕੇ ਇਸ ਨੂੰ ਬੇਅਦਬੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਹੈ ਕਿਸੇ ਨੇ ਜਲ ਪ੍ਰਵਾਹ ਕਰਨ ਦੀ ਕੋਸ਼ਿਸ਼ ਕੀਤੀ ਹੋਵੇ।

Gun Culture Punjab : ਗੰਨ ਨਾਲ ਵੀਡੀਓ ਬਣਾਉਣ ਤੇ ਹੋਵੇਗੀ ਕਾਰਵਾਈ! ਕਈ ਸੋਸ਼ਲ ਮੀਡੀਆ ਸਟਾਰਾਂ ਦਾ ਲੱਗਿਆ ਨੰਬਰ

ਪਰ ਹੁਣ ਤਾਂ ਇਹ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਮੌਕੇ ਤੇ ਪਹੁੰਚੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਨਹਿਰ ਵਿਚ ਗੁਟਕਾ ਸਾਹਿਬ ਆਦਿ ਪਏ ਹਨ। ਜਿਸ ਤੋਂ ਬਾਅਦ ਉਨਾਂ ਨੇ ਇਥੇ ਆ ਕੇ ਦੇਖਿਆ ਤਾਂ ਨਹਿਰ ‘ਚ ਗੁਟਕਾ ਸਾਹਿਬ ਅਤੇ ਹਿੰਦੂ ਧਰਮ ਦੀਆਂ ਧਾਰਮਿਕ ਸਮੱਗਰੀ ਪਈਆਂ ਹਨ ਜਿਸ ਬਾਰੇ ਪ੍ਰਸਾਸ਼ਨ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਹੀ ਬਾਹਰ ਕੱਢ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button