Breaking NewsD5 specialInternationalNews

ਮੈਕਸੀਕੋ ਦੇ ਬਾਰ ‘ਚ ਗੋਲੀਬਾਰੀ, 4 ਔਰਤਾਂ ਸਮੇਤ 11 ਦੀ ਮੌਤ

ਮੈਕਸੀਕੋ ਸਿਟੀ : ਮੈਕਸੀਕੋ ਦੇ ਗੁਆਨਾਜੁਆਤੋ ਦੇ ਬਾਰ ‘ਚ ਐਤਵਾਰ ਨੂੰ ਇੱਕ ਬੰਦੂਕਧਾਰੀ ਨੇ ਅਚਾਨਕ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਘਟਨਾ ‘ਚ ਚਾਰ ਔਰਤਾਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਸਥਾਨਕ ਪ੍ਰਸ਼ਾਸਨ ਮੁਤਾਬਕ ਗੁਆਨਾਜੁਆਤੋ ਸੂਬੇ ਦੇ ਜਰਾਲ ਡੇਲ ਪ੍ਰੋਗਰੈਸੋ ਸ਼ਹਿਰ ਵਿਚ ਕੁਝ ਹਮਲਾਵਰ ਅਚਾਨਕ ਬਾਰ ਵਿਚ ਪੁੱਜੇ ਅਤੇ ਗ੍ਰਾਹਕਾਂ ਤੇ ਉਸ ਦੇ ਕਰਮਚਾਰੀਆਂ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਹਰਸਿਮਰਤ ਬਾਦਲ ਨੇ ਮੋਦੀ ਦੀਆਂ ਲਿਆਤੀਆਂ ਹਨੇਰੀਆਂ ! ਹੁਣ ਪਤਾ ਲੱਗਾ ਕਿਉਂ ਦਿੱਤਾ ਸੀ ਅਸਤੀਫਾ !

ਦੱਸ ਦਈਏ ਕਿ ਇਸ ਹਮਲੇ ‘ਚ 4 ਔਰਤਾਂ ਅਤੇ 7 ਵਿਅਕਤੀਆਂ ਦੀ ਹੋਈ ਹੈ ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਮਲਾਵਰ ਕਈ ਗੱਡੀਆਂ ਰਾਹੀਂ ਬਾਰ ‘ਚ ਪਹੁੰਚੇ ਸਨ। ਗੁਆਨਾਜੁਆਤੋ ਸੂਬਾ ਖੇਤੀ ਪ੍ਰਧਾਨ ਅਤੇ ਉਦਯੋਗਿਕ ਇਕਾਈਆਂ ਦਾ ਵੀ ਗੜ੍ਹ ਮੰਨਿਆ ਜਾਂਦਾ ਹੈ। ਇਹ ਸੂਬਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਇਸ ਨਾਲ ਸਬੰਧਿਤ ਹੋਰ ਅਪਰਾਧਕ ਗਤੀਵਿਧੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button