Breaking NewsD5 specialInternationalNewsTop News

ਅਫ਼ਗਾਨਿਸਤਾਨ ਸੰਕਟ : ਕਈ ਅਫ਼ਗਾਨ ਸਕੂਲਾਂ ‘ਚ ਦੋ ਮਹੀਨਿਆਂ ਬਾਅਦ ਪਰਤੀਆਂ ਵਿਦਿਆਰਥਣਾਂ

ਕਾਬੁਲ : ਅਫ਼ਗਾਨਿਸਤਾਨ ਦੇ ਤਿੰਨ ਪ੍ਰਾਂਤਾਂ ‘ਚ ਵਿਦਿਆਰਥਣਾਂ ਨੇ ਦੋ ਮਹੀਨੇ ਦੇ ਅੰਤਰਾਲ ਤੋਂ ਬਾਅਦ ਫਿਰ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਕੁੰਦੁਜ, ਬਲਖ ਅਤੇ ਸਰ – ਏ – ਪੁਲ ਪ੍ਰਾਂਤਾਂ ‘ ਚ ਵਿਦਿਆਰਥਣਾਂ ਦੇ ਸਕੂਲ ਫਿਰ ਖੋਲ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਵਿਦਿਆਰਥੀ ਅਤੇ ਵਿਦਿਆਰਥਣਾਂ ਦੇ ਸਕੂਲ ਅਲੱਗ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਿਦਿਆਰਥਣਾਂ ਦੇ ਸਕੂਲ ਜਾਣ ‘ਤੇ ਰੋਕ ਲੱਗ ਗਈ ਸੀ।

Kisan Bill 2020 : ਕਿਸਾਨਾਂ ਦਾ ਐਕਸ਼ਨ ! ਯੂਪੀ ਵੱਲ ਵਧਿਆ ਵੱਡਾ ਕਾਫਲਾ, ਭਾਜਪਾ ਤੇ ਕਿਸਾਨਾਂ ‘ਚ ਖੜਕੀ !

ਜਲੀਲ ਸਈਅਦ ਖਿਲੀ ਨੇ ਦੱਸਿਆ ਕਿ ਸਕੂਲ ਆਉਣ ਦੀ ਇਜਾਜ਼ਤ ਮਿਲਣ ਨਾਲ ਵਿਦਿਆਰਥਣਾਂ ਕਾਫ਼ੀ ਖ਼ੁਸ਼ ਹਨ। ਬਲਖ ਦੀ ਰਾਜਧਾਨੀ ਮਜ਼ਾਰ-ਏ-ਸ਼ਰੀਫ ਵਿਚ 4,600 ਤੋਂ ਜ਼ਿਆਦਾ ਵਿਦਿਆਰਥੀ ਤੇ 162 ਅਧਿਆਪਕ ਹਨ। ਇੱਥੇ ਇਕ ਵਿਦਿਆਰਥਣ ਸੁਲਤਾਨ ਰਜ਼ੀਆ ਨੇ ਕਿਹਾ, ‘ਸ਼ੁਰੂਆਤ ਵਿਚ ਸਕੂਲ ਵਿਚ ਵਿਦਿਆਰਥਣਾਂ ਦੀ ਗਿਣਤੀ ਘੱਟ ਸੀ ਪਰ ਹੁਣ ਗਿਣਤੀ ਵਧ ਰਹੀ ਹੈ।’ ਸਕੂਲ ਦੀ ਇਕ ਹੋਰ ਵਿਦਿਆਰਥਣ ਤਬਸੁਮ ਨੇ ਕਿਹਾ ਕਿ ਸਿੱਖਿਆ ਸਾਡਾ ਅਧਿਕਾਰ ਹੈ, ਅਸੀਂ ਆਪਣੇ ਦੇਸ਼ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਾਂ ਅਤੇ ਕੋਈ ਵੀ ਸਾਡੇ ਕੋਲੋਂ ਸਿੱਖਿਆ ਦਾ ਅਧਿਕਾਰ ਨਹੀਂ ਲੈ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button