Breaking NewsD5 specialNewsPoliticsPunjab

ਮੂੰਹ ਬੰਨ੍ਹ ਕੇ ਆਇਆ Bikram Majithia, Vidhan Sabha ‘ਚ ਪੈ ਗਿਆ ਗਾਹ

ਚੰਡੀਗੜ੍ਹ : ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਨੇ ਅੱਜ ਵਿਧਾਨ ਸਭਾ ‘ਚ ਮੂੰਹ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਕੀਤਾ। ਮਜੀਠੀਆ ਦੀ ਅਗਵਾਈ ‘ਚ ਅਕਾਲੀ ਦਲ ਦੇ ਵਿਧਾਇਕਾਂ ਨੇ ਸਰਕਾਰ ਨੂੰ ਰੱਜ ਕੇ ਕੋਸਿਆ ਅਤੇ ਮੁਰਦਾਬਾਦ ਦੇ ਨਾਅਰੇ ਲਗਾ ਕੇ ਵਿਧਾਨ ਸਭਾ ‘ਚ ਹੰਗਾਮਾ ਕੀਤਾ। ਅਕਾਲੀ ਦਲ ਨੇ ਵਿਧਾਨ ਸਭਾ ‘ਚੋਂ ਵਾਕ ਆਊਟ ਕਰਦਿਆਂ ਕੈਪਟਨ ਸਰਕਾਰ ‘ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪੰਜਾਬ ‘ਚ ਕਾਂਗਰਸ ਨੇ ਐਮਰਜੈਂਸੀ ਵਰਗੇ ਹਾਲਾਤ ਪੈਦਾ ਕੀਤੇ ਹੋਏ ਹਨ।

http://ਮੂੰਹ ਬੰਨ੍ਹ ਕੇ ਆਇਆ Bikram Majithia, Vidhan Sabha ‘ਚ ਪੈ ਗਿਆ ਗਾਹ

ਮਜੀਠੀਆ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਕੱਸਦਿਆਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ‘ਚ ਮਿਲੀਭੁਗਤ ਹੈ। ਪਹਿਲੇ ਦਿਨ ਵਾਂਗ ਅੱਜ ਵਿਧਾਨ ਸਭਾ ਦਾ ਦੂਜਾ ਦਿਨ ਵੀ ਹੰਗਾਮਿਆਂ ਦੀ ਭੇਂਟ ਚੜ੍ਹਿਆ। ਆਮ ਆਦਮੀ ਪਾਰਟੀ ਨੇ ਵੀ ਧਰਨਾ ਮਾਰਿਆ ਤੇ ਅਕਾਲੀਆਂ ਨੇ ਵੀ ਕੈਪਟਨ ਸਰਕਾਰ ਦੀ ਖਿੱਲੀ ਉਡਾਈ ਪਰ ਬਿਜਲੀ ਸਣੇ ਪੰਜਾਬ ਦੇ ਤਮਾਮ ਗੰਭੀਰ ਮਸਲਿਆਂ ਦਾ ਕੋਈ ਹੱਲ ਨਹੀਂ ਹੋ ਰਿਹਾ। ਏਸੇ ਲਈ ਪੰਜਾਬ ਦੀ ਆਵਾਮ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button