Breaking NewsD5 specialNewsPunjab

ਪੰਜਾਬ ਪੁਲਿਸ ਨੇ ਆਪਣੀ ਕਿਸਮ ਦੀ ਪਹਿਲੀ ਸੂਬਾ ਪੱਧਰੀ ਡਰੱਗ ਡਿਸਟਰੱਕਸ਼ਨ ਮੁਹਿੰਮ ਨਾਲ ਮਨਾਇਆ ਨਸ਼ਾ ਵਿਰੋਧੀ ਦਿਵਸ

ਚੰਡੀਗੜ੍ਹ: ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਪੰਜਾਬ ਪੁਲੀਸ ਨੇ ਆਪਣੀ ਕਿਸਮ ਦੀ ਪਹਿਲੀ ਸੂਬਾ ਪੱਧਰੀ ਡਰੱਗ ਡਿਸਟਰੱਕਸ਼ਨ (ਨਸ਼ਿਆਂ ਦਾ ਖ਼ਾਤਮਾ) ਮੁਹਿੰਮ ਦੌਰਾਨ ਸਾਰੇ 24 ਜ਼ਿਲ੍ਹਿਆਂ ਵਿੱਚ ਵੱਖ ਵੱਖ ਥਾਵਾਂ ‘ਤੇ ਕਈ ਕੁਇੰਟਲ ਨਸ਼ੀਲੇ ਪਦਾਰਥ ਨਸ਼ਟ ਕੀਤੇ। ਨਸ਼ਿਆਂ ਦੇ ਖਾਤਮੇ ਦੀ ਇਹ ਮੁਹਿੰਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਚਨਬੱਧਤਾ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਅਰਾਮ ਨਹੀਂ ਕਰੇਗੀ ਜਦੋਂ ਤੱਕ ਹਰ ਇੱਕ ਨਸ਼ਾ ਤਸਕਰ / ਨਸ਼ਿਆਂ ਦੇ ਵਪਾਰੀ ਨੂੰ ਸਲਾਖਾਂ ਪਿੱਛੇ ਨਹੀਂ ਸੁੱਟ ਦਿੰਦੀ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਨਹੀਂ ਹੋ ਜਾਂਦਾ ਅਤੇ ਸੂਬਾ ਇਸ ਲਾਹਨਤ ਤੋਂ ਮੁਕਤ ਨਹੀਂ ਹੋ ਜਾਂਦਾ, ਦੌਰਾਨ ਆਈ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਜਦੋਂ ਡਰੱਗ ਮਾਫ਼ੀਆ ਦਾ ਲੱਕ ਪੂਰੀ ਤਰ੍ਹਾਂ ਤੋੜ ਦਿੱਤਾ ਗਿਆ ਹੈ ਨਾਰਕੋ ਅੱਤਵਾਦੀਆਂ ਨਾਲ ਜੰਗ ਅਜੇ ਵੀ ਜਾਰੀ ਹੈ ਜੋ ਸਰਹੱਦ ਪਾਰੋਂ ਡਰੋਨਾਂ ਅਤੇ ਹੋਰਨਾਂ ਢੰਗ ਤਰੀਕਿਆਂ ਨਾਲ ਪੰਜਾਬ ਵਿੱਚ ਨਸ਼ਿਆਂ ਨੂੰ ਧੱਕਣ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਕਲੇਜੇ ਨੂੰ ਚੀਰਦੇ ਸ਼ਹੀਦ ਦੀ ਮਾਂ ਦੇ ਬੋਲ | Exclusive | Shaheed | Punjab| Ladakh

ਅੱਜ ਨਸ਼ਟ ਕੀਤੇ ਗਏ ਨਸ਼ੀਲੇ ਪਾਦਰਥਾਂ ਦੇ ਵੇਰਵੇ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਇਸ ਮੁਹਿੰਮ ਦੌਰਾਨ 62.140 ਕਿੱਲੋ ਹੈਰੋਇਨ, 326.52 ਕੁਇੰਟਲ ਭੁੱਕੀ, 12.536 ਕਿਲੋ ਚਰਸ, 490 ਗ੍ਰਾਮ ਸੁਲਫਾ, 755.905 ਕਿਲੋ ਸਮੈਕ, 1.970 ਕਿਲੋਗ੍ਰਾਮ ਬਰਾਊਨ ਸ਼ੂਗਰ, 148.280 ਕਿਲੋਗ੍ਰਾਮ ਨਸ਼ੀਲਾ ਪਾਊਡਰ, 137.106 ਕਿਲੋਗ੍ਰਾਮ ਗਾਂਜਾ, 14,36,410 ਗੋਲੀਆਂ / ਕੈਪਸੂਲ, 9941 ਸਰਿੰਜਾਂ ਅਤੇ 1101 ਸਿਰਪ ਦੀਆਂ ਸ਼ੀਸ਼ੀਆਂ ਨਸ਼ਟ ਕੀਤੀਆਂ ਗਈਆਂ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਸ ਤੋਂ ਹਿਲਾਵਾ 41.880 ਕਿਲੋਗ੍ਰਾਮ ਅਫੀਮ ਸਰਕਾਰੀ ਅਫੀਮ ਅਤੇ ਅਲਕਾਲਾਇਡ ਫੈਕਟਰੀ ਵਿੱਚ ਜਮ੍ਹਾ ਕੀਤੀ ਗਈ।ਉਨ੍ਹਾਂ ਪੰਜਾਬ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿਭਾਗ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਦੱਸਿਆ ਕਿ ਪੰਜਾਬ ਵਿੱਚ ਕਰਫ਼ਿਊ/ਲੌਕਡਾਊਨ ਤੋਂ ਲੈ ਕੇ ਸੂਬਾ ਸਰਕਾਰ ਦੇ ਨਸ਼ਾ ਛੁਡਾਊ ਪੋ੍ਰਗਰਾਮ ਨਾਲ ਜੁੜਨ ਵਾਲੇ ਨਸ਼ਾ ਪੀੜਤਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਦਰਜ ਕੀਤਾ ਗਿਆ ਹੈ।

ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਮਾਰਚ ਤੋਂ ਹੁਣ ਤੱਕ ਲਗਭਗ 1.3 ਲੱਖ ਨਸ਼ਾ ਪੀੜਤ ਨਸ਼ਾ ਛੁਡਾਊ ਪ੍ਰੋਗਰਾਮ ਨਾਲ ਜੁੜੇ ਹਨ ਜੋ ਪਿੰਡਾਂ/ਕਸਬਿਆਂ ਵਿੱਚ ਨਸ਼ਿਆਂ ਦੀ ਉਪਲੱਬਧਤਾ ਵਿੱਚ ਕਮੀ ਦਾ ਸੰਕੇਤ ਹੈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇੇ ਸਸ਼ਕਤੀਕਰਨ ਮੰਤਰਾਲੇ ਵੱਲੋਂ 2019 ਵਿੱਚ ਕੀਤੇ ਗਏ ਸਰਵੇਖਣ ਜਦੋਂ ਸਿਰਫ 5.41 ਲੱਖ ਨਸ਼ਾ ਪੀੜਤ ਨਿੱਜੀ / ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਅਧੀਨ ਸਨ, ਅਨੁਸਾਰ ਇੱਥੇ ਸੂਬੇ ਵਿੱਚ ਕੁੱਲ 12 ਲੱਖ ਨਸ਼ਾ ਪੀੜਤ ਸਨ। ਸਪੈਸ਼ਲ ਟਾਸਕ ਫੋਰਸ (ਐਸਟੀਐਫ) ਸਮੇਤ ਪੰਜਾਬ ਪੁਲਿਸ ਦੇ ਠੋਸ ਯਤਨਾਂ ਸਦਕਾ ਰਾਜ ਵਿਚ ਚਾਰ ਸਾਲਾਂ ਤੋਂ ਵੀ ਘੱਟ ਸਮੇਂ ਵਿਚ ਹੈਰੋਇਨ ਦੀ ਬਰਾਮਦਗੀ ਵਿਚ ਕਈ ਗੁਣਾ ਵਾਧਾ ਹੋਇਆ ਹੈ-ਸਾਲ 2016 ਵਿਚ 207 ਕਿਲੋ ਤੋਂ 410 ਕਿਲੋਗ੍ਰਾਮ (2018), 2019 ਵਿਚ 464 ਕਿਲੋ ਅਤੇ 2020 ਵਿਚ 504 ਕਿਲੋ।

ਲ਼ੋਨ ਦੀ ਕਿਸ਼ਤ ਨਹੀਂ ਭਰ ਸਕਦੇ ਲੋਕ, ਇਹਨਾਂ ਲੋਕਾਂ ਦੀ ਵੀ ਸਾਰ ਲਓ ਕੈਪਟਨ ਸਾਬ੍ਹ

ਡੀ.ਜੀ.ਪੀ. ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿਰਦੇਸ਼ਾਂ `ਤੇ ਡਰੱਗ ਮਾਫੀਆ ਅਤੇ ਨਸ਼ਿਆਂ ਦੇ ਵਪਾਰੀਆਂ `ਤੇ ਸ਼ਿਕੰਜਾ ਕਸਦਿਆਂ ਪੰਜਾਬ ਪੁਲਿਸ ਵੱਲੋਂ 2020 ਵਿਚ ਹੁਣ ਤੱਕ ਦੀ ਸਭ ਤੋਂ ਵੱਡੀ 504 ਕਿੱਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਗਈ। ਇਸ ਤੋਂ ਇਲਾਵਾ ਇਸ ਸਾਲ ਨਸ਼ਿਆਂ ਦੀ ਬਰਾਮਦਗੀ ਅਤੇ ਅਫਗਾਨ ਨਾਗਰਿਕਾਂ ਸਮੇਤ ਵੱਡੀਆਂ ਮੱਛੀਆਂ ਦੀ ਗ੍ਰਿਫਤਾਰੀ ਨਾਲ ਪੁਲੀਸ ਹੱਥ ਕਈ ਵੱਡੀਆਂ ਸਫ਼ਲਤਾਵਾਂ ਲੱਗੀਆਂ। ਡੀਜੀਪੀ ਨੇ ਕਿਹਾ ਕਿ ਇਸ ਸਾਲ ਕੁਝ ਵੱਡੀਆਂ ਮੱਛੀਆਂ ਦੀ ਗ੍ਰਿਫਤਾਰੀ ਦੇ ਨਾਲ ਕਈ ਵੱਡੇ ਅੰਤਰਰਾਸ਼ਟਰੀ ਨਾਰਕੋ-ਅੱਤਵਾਦ ਨੈਟਵਰਕਾਂ ਦਾ ਵੀ ਪਰਦਾਫਾਸ਼ ਕੀਤਾ ਗਿਆ।

ਨਵਾਂ ਝਟਕਾ, ਪਾਲਤੂ ਕੁੱਤੇ ਰੱਖਣ ਦਾ ਭਰੋ ਟੈਕਸ | ਖ਼ਜ਼ਾਨਾ ਭਰਨ ਦੀ ਸਕੀਮ, ਪਰ ਅਵਾਰਾ ਕੁੱਤਿਆਂ ਦਾ ਕੋਈ ਹੱਲ ਨਹੀਂ

ਮਾਰਚ 2017 ਵਿੱਚ ਕੈਪਟਨ ਅਮਰਿੰਦਰ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੈਰੋਇਨ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਕੁੱਲ 180 ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 118 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਵੇਰਵਿਆਂ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ 2017 ਤੋਂ ਲੈ ਕੇ ਹੁਣ ਤੱਕ ਵੱਡੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। 2017 ਵਿੱਚ ਨਸ਼ਾ ਤਸਕਰਾਂ ਦੀ 18 ਕਰੋੜ ਰੁਪਏ ਦੀ ਜਾਇਦਾਦ ਕੀਤੀ ਗਈ ਸੀ ਅਤੇ ਸਾਲ 2020 ਵਿੱਚ 58 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਹੀ ਹੈ।ਇਸ ਮਿਆਦ ਦੌਰਾਨ ਸਮਰੱਥ ਅਧਿਕਾਰੀ ਦੁਆਰਾ 118 ਕਰੋੜ ਰੁਪਏ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ। ਡੀਜੀਪੀ ਦੇ ਅਨੁਸਾਰ, ਰਾਜ ਦੇ ਵਿੱਤ ਮੰਤਰਾਲੇ ਕੋਲ ਸਾਲ 2017 ਤੋਂ 2020 ਦਰਮਿਆਨ 151 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦੇ ਪ੍ਰਸਤਾਵ ਵਿਚਾਰ ਅਧੀਨ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button