Breaking NewsD5 specialNewsPunjab

ਮੁੱਖ ਮੰਤਰੀ ਦੇ ਸ਼ਹਿਰ ‘ਚ’ ਆਦਮਖ਼ੋਰ ਕੁੱਤਿਆਂ` ਦੀ ਦਹਿਸ਼ਤ (ਵੀਡੀਓ)

ਪਟਿਆਲਾ : ਪੰਜਾਬ ‘ਚ ਕੁੱਤਿਆਂ ਦੀ ਦਹਿਸ਼ਤ ਇਸ ਕਦਰ ਕਿ ਹੁਣ ਲੋਕਾਂ ਦਾ ਘਰਾਂ ਤੋਂ ਨਿਕਲਣਾ ਵੀ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਇਸ ਸੀਸੀਟੀਵੀ ਵੀਡੀਓ ਨੂੰ ਜ਼ਰਾ ਗੌਰ ਨਾਲ ਵੇਖੋ, ਇਕ ਵਿਅਕਤੀ ‘ਤੇ ਕਰੀਬ 10 ਕੁੱਤਿਆਂ ਨੇ ਹਮਲਾ ਕਰ ਦਿੱਤਾ। ਵੀਡੀਓ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਹੈ, ਜਿਥੇ ਕੁੱਤਿਆਂ ਦੀ ਭਰਮਾਰ ਨੇ ਲੋਕਾਂ ਦੀ ਜਾਨ ਨੂੰ ਖ਼ਤਰੇ ‘ਚ ਪਾ ਦਿੱਤਾ ਹੈ। ਵੀਡੀਓ ਨੂੰ ਜ਼ਰਾ ਨਜ਼ਦੀਕ ਤੋਂ ਵੇਖਿਆ ਜਾਵੇ ਇਕ ਵਿਅਕਤੀ ਤੜਕਸਾਰ ਸੈਰ ਤੋਂ ਪਰਤਿਆ ਤਾਂ ਕੁੱਤਿਆਂ ਦੀ ਫੌਜ ਨੇ ਘਰ ਅੱਗੇ ਘੇਰਾ ਪਾ ਲਿਆ। ਕਾਰ ਤੋਂ ਉਤਰਦਿਆਂ ਹੀ 10 ਕੁੱਤਿਆਂ ਨੇ ਨੋਚ ਨੋਚ ਕੇ ਪੀੜਤ ਵਿਅਕਤੀ ਨੂੰ ਖ਼ੂਨੋਂ ਖ਼ੂਨ ਕਰ ਦਿੱਤਾ ਸਥਾਨਕ ਜੁਝਾਰ ਨਗਰ ‘ਚ ਸੜ੍ਹਕ ‘ਤੇ ਤੜਫਦੇ ਇਸ ਵਿਅਕਤੀ ਨੂੰ ਕੋਈ ਵੀ ਬਚਾਉਣ ਨਹੀਂ ਆਇਆ, ਕਿਸੇ ਤਰੀਕੇ ਜ਼ਖ਼ਮੀਂ ਗੁਰੂਸਾਜਨ ਸਿੰਘ ਨੇ ਆਪਣੀ ਜਾਨ ਬਚਾਈ।

Read Also ਆਵਾਰਾ ਕੁੱਤਿਆਂ ਦਾ ਸ਼ਿਕਾਰ ਹੋਈ ਇੱਕ ਹੋਰ ਬੱਚੀ

ਏਥੇ ਇਹ ਦੱਸਣਾ ਜ਼ਰੂਰੀ ਹੈ ਕਿ 10 ਕੁੱਤਿਆਂ ਨੇ ਕਰੀਬ 17 ਥਾਈਂ ਵੱਢਿਆ। ਕੁੱਤਿਆਂ ਦੇ ਵੱਢਣ ਤੋਂ ਘਸੀਟਣ ਤੱਕ ਦੀ ਇਹ ਵੀਡੀਓ ਬਿਆਨ ਕਰਦੀ ਹੈ ਕਿ ਓਸ ਵਿਅਕਤੀ ‘ਤੇ ਕੀ ਬੀਤੀ ਹੋਣੀ। ਇਸ ਲਈ ਹੁਣ ਪਟਿਆਲਾ ਪ੍ਰਸ਼ਾਸਨ ਇਹਨਾਂ ਅਵਾਰਾ ਕੁੱਤਿਆਂ ਦਾ ਇਲਾਜ ਕਰਦਾ ਹੈ ਜਾਂ ਨਹੀਂ ਇਹ ਵੇਖਣਾ ਬੇਹੱਦ ਲਾਜ਼ਮੀ ਹੋਵੇਗਾ ਹਾਂ, ਅਵਾਰਾ ਕੁੱਤੇ ਇਕੱਲੇ ਪਟਿਆਲਾ ਸ਼ਹਿਰ ਹੀ ਨਹੀਂ, ਪੰਜਾਬ ਅਤੇ ਦੇਸ਼ ਭਰ ਲਈ ਖ਼ਤਰਨਾਕ ਨੇ। ਜਿੰਨਾਂ ਹੁਣ ਤੱਕ ਕਈ ਮਾਸੂਮਾਂ ਦੀ ਬਲੀ ਲਈ ਹੈ। ਇਸ ਲਈ ਮਸਲੇ ਨੂੰ ਛੇਤੀ ਵਿਚਾਰਨ ਦੀ ਲੋੜ ਹੈ ਨਹੀਂ ਤਾਂ ਇਹਨਾਂ ਆਦਮਖੋਰ ਕੁੱਤੇ, ਹੋਰ ਪਤਾ ਨਹੀਂ, ਕਿੰਨੇ ਲੋਕਾਂ ਦਾ ਸ਼ਿਕਾਰ ਕਰਨਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button