Breaking NewsD5 specialNewsPunjab

12 ਕਰੋੜ ਦੀ ਲੁੱਟ … ਇਹਨਾਂ ਲੁਟੇਰਿਆਂ ਦੀ ਸੂਹ ਦੇਣ ‘ਤੇ ਮਿਲੇਗਾ 5 ਲੱਖ ਦਾ ਇਨਾਮ | Punjab | Loot

ਲੁਧਿਆਣਾ : ਇਹਨਾਂ ਨਕਾਬਪੋਸ਼ਾਂ ਨੂੰ ਜ਼ਰਾ ਗੌਰ ਨਾਲ ਦੇਖੋਗੇ ਤਾਂ ਵੀ ਪਛਾਣ ਆਉਣੀ ਨਾ ਮੁਮਕਿਨ ਹੈ ਪਰ ਇਹਨਾਂ ਵੱਲੋਂ ਜਿਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਸਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਦਿਨ ਦਿਹਾੜੇ ਹਥਿਆਰਾਂ ਦੀ ਨੋਕ ‘ਤੇ ਲੁਧਿਆਣਾ ਦੇ ਗਿੱਲ ਰੋਡ ‘ਤੇ 5 ਕਾਰ ਸਵਾਰ ਗੋਲਡ ਲੋਨ ਦੇਣ ਵਾਲੀ ਕੰਪਨੀ ‘ਤੇ ਧਾਵਾ ਬੋਲਦੇ ਹਨ। ਕਾਰ ਸਿਆਜ਼ ਅਤੇ ਨੰਬਰ ਪਲੇਟ ਟਰੈਕਟਰ ਦੀ ਅੰਦਰ ਦਾਖ਼ਲ ਹੁੰਦਿਆਂ ਹੀ ਲੁਟੇਰਿਆਂ ਨੇ ਸਾਰਿਆਂ ਨੂੰ ਬੰਦੀ ਬਣਾ ਲਿਆ। ਮੋਬਾਇਲ ਖੋਹ ਲਏ ਗਏ ਤੇ ਰੱਸੀਆਂ ਨਾਲ ਬੰਨ੍ਹ ਦਿੱਤਾ। ਇਹ ਸਭ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ।

12 ਕਰੋੜ ਦੀ ਲੁੱਟ … ਇਹਨਾਂ ਲੁਟੇਰਿਆਂ ਦੀ ਸੂਹ ਦੇਣ ‘ਤੇ ਮਿਲੇਗਾ 5 ਲੱਖ ਦਾ ਇਨਾਮ | Punjab | Loot

12 ਕਰੋੜ ਦਾ 30 ਕਿੱਲੋ ਸੋਨਾ ਅਤੇ ਸਾਢੇ ਤਿੰਨ ਲੱਖ ਕੈਸ ਲੈ ਕੇ ਲੁਟੇਰੇ ਫਰਾਰ ਹੋ ਗਏ ਤੇ ਬ੍ਰਾਂਚ ਨੂੰ ਬਾਹਰੋਂ ਤਾਲਾ ਜੜ ਦਿੱਤਾ। ਵਾਰਦਾਤ ਦਾ ਪਤਾ ਲੱਗਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਲੁਟੇਰਿਆਂ ਨੂੰ ਕਾਬੂ ਕਰਨ ਲਈ ਅਲਰਟ ਜਾਰੀ ਕੀਤਾ ਗਿਆ। 5 ਲੱਖ ਦੇ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਹੁਣ ਤੱਕ ਪੁਲਿਸ ਦੇ ਹੱਥ ਖ਼ਾਲੀ ਹਨ। ਦਾਅਵਾ ਕੀਤਾ ਸੀ ਕਿ ਏਨੀ ਵੱਡੀ ਲੁੱਟ ਨੂੰ ਅੰਜਾਮ ਦੇਣ ਵਾਲੇ ਜ਼ਲਦ ਸਲਾਖਾਂ ਪਿੱਛੇ ਹੋਣਗੇ। ਲਿਹਾਜ਼ਾ ਇਕ ਵਾਰ ਫੇਰ ਪੁਲਿਸ ਨਾਕਾਮ ਸਾਬਿਤ ਹੋ ਰਹੀ ਹੈ ਕਿ ਦਿਨ ਦਿਹਾੜੇ ਲੁਟੇਰੇ ਰਫੂਚੱਕਰ ਹੋ ਜਾਂਦੇ ਹਨ ਤੇ ਪੁਲਿਸ ਹੱਥ ਮਲ਼ਦੀ ਰਹਿ ਜਾਂਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button