Breaking NewsD5 specialNewsSportsTop News

ਮੁੰਬਈ ਦੇ ਸਿਧਾਰਥ ਮੋਹਿਤੇ ਨੇ 72 ਘੰਟੇ ਬੱਲੇਬਾਜ਼ੀ ਕਰ ਬਣਾਇਆ ਰਿਕਾਰਡ

ਮੁੰਬਈ : ਸਭ ਤੋਂ ਲੰਬੇ ਸਮੇਂ ਤੱਕ ਬੱਲੇਬਾਜ਼ੀ ਕਰਨ ਦਾ ਰਿਕਾਰਡ ਬਣਾਉਣ ਦੀ ਕੋਸ਼ਿਸ਼ ‘ਚ ਮੁੰਬਈ ਦੇ ਇਕ ਕਿਸ਼ੋਰ ਸਿਧਾਰਥ ਮੋਹਿਤੇ ਨੇ ਨੈੱਟ ਦੇ ਦੌਰਾਨ 72 ਘੰਟੇ ਪੰਜ ਮਿੰਟ ਕ੍ਰੀਜ਼ ‘ਤੇ ਬਿਤਾਏ ਅਤੇ ਹੁਣ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਨਾਲ ਉਸਦੀ ਇਸ ਉਪਲੱਬਧੀ ਨੂੰ ਮਾਨਤਾ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ। 19 ਸਾਲਾ ਮੋਹਿਤੇ ਨੇ ਪਿਛਲੇ ਹਫਤੇ 72 ਘੰਟੇ ਪੰਜ ਮਿੰਟ ਬੱਲੇਬਾਜ਼ੀ ਕਰਕੇ ਹਮਵਤਨ ਵਿਰਾਗ ਮਾਨੇ ਦੇ 2015 ‘ਚ ਬਣਾਏ ਗਏ 50 ਘੰਟੇ ਬੱਲੇਬਾਜ਼ੀ ਕਰ ਕੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ।

ਯੂਕ੍ਰੇਨ ‘ਚ ਫਸੇ ਵਿਦਿਆਰਥੀਆਂ ਨਾਲ ਜੁੜੀ ਵੱਡੀ ਅਪਡੇਟ, ਮਾਪਿਆਂ ਨੇ ਲਿਆ ਫੈਸਲਾ, ਸਰਕਾਰ ਲਈ ਮੁਸੀਬਤ !

ਮੋਹਿਤੇ ਨੇ ਕਿਹਾ ਕਿ ਮੈਂ ਬਹੁਤ ਖੁਸ਼ ਹਾਂ ਕਿ ਮੈਂ ਜੋ ਕੋਸ਼ਿਸ਼ ਕੀਤੀ ਉਸ ਵਿਚ ਸਫਲ ਰਿਹਾ। ਇਹ ਇਕ ਤਰੀਕਾ ਸੀ, ਜਿਸ ਨਾਲ ਮੈਂ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਸੀ ਕਿ ਮੈਂ ਕੁਝ ਅਲੱਗ ਹਟ ਕੇ ਹਾਂ। ਮੋਹਿਤੇ ਨੂੰ ਉਸਦੀ ਕੋਸ਼ਿਸ਼ ਵਿਚ ਉਸਦੇ ਕੋਚ ਜਵਾਲਾ ਸਿੰਘ ਨੇ ਵੀ ਮਦਦ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਮੇਰੇ ਲਈ ਮਨਾ ਕਰ ਰਿਹਾ ਸੀ। ਇਸ ਤੋਂ ਬਾਅਦ ਮੈਂ ਜਵਾਲਾ ਸਰ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਕਿਹਾ ਕਿ-ਕਿਉਂ ਨਹੀਂ। ਉਨ੍ਹਾਂ ਨੇ ਮੇਰਾ ਪੂਰਾ ਸਮਰਥਨ ਕੀਤਾ ਅਤੇ ਮੈਨੂੰ ਜਿਸ ਚੀਜ਼ ਦੀ ਵੀ ਜ਼ਰੂਰਤ ਪਈ ਉਸ ਨੂੰ ਪੂਰਾ ਕੀਤਾ। ਗੇਂਦਬਾਜ਼ਾਂ ਦਾ ਇਕ ਗਰੁੱਪ ਮੋਹਿਤੇ ਦੇ ਸਹਿਯੋਗ ਦੇ ਲਈ ਪੂਰੇ ਸੈਸ਼ਨ ਦੇ ਦੌਰਾਨ ਉਸਦੇ ਨਾਲ ਰਿਹਾ। ਨਿਯਮਾਂ ਦੇ ਅਨੁਸਾਰ ਬੱਲੇਬਾਜ਼ੀ ਇਕ ਘੰਟੇ ਵਿਚ 5 ਮਿੰਟ ਦਾ ਆਰਾਮ ਲੈ ਸਕਦਾ ਹੈ। ਮੋਹਿਤੇ ਦੀ ਰਿਕਾਰਡਿੰਗ ਅਤੇ ਸਬੰਧਤ ਕਾਗਜ਼ਾਤ ਹੁਣ ਗਿਨੀਜ਼ ਬੁਕ ਆਫ ਵਰਲਡ ਰਿਕਾਰਡ ਦੇ ਕੋਲ ਭੇਜ ਦਿੱਤੇ ਗਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button