Breaking NewsD5 specialNewsSports

IND vs ENG 4th Test Day 1 : ਇੰਗਲੈਂਡ ਨੇ 3 ਵਿਕਟਾਂ ਗੁਆਉਣ ਤੋਂ ਬਾਅਦ ਬਣਾਏ 32 ਦੌੜਾਂ

ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਦੇ ਵਿੱਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਅੰਤਮ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਟਾਸ ਜਿੱਤਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ। ਇੰਗਲੈਂਡ ਨੇ 3 ਵਿਕਟਾਂ ਗੁਆਉਣ ਤੋਂ ਬਾਅਦ 32 ਦੌੜਾਂ ਬਣਾ ਲਈਆਂ ਹਨ। ਇੰਗਲੈਂਡ ਟੀਮ ‘ਚ ਬੱਲੇਬਾਜ਼ ਡੈਨ ਲਾਰੈਂਸ ਨੂੰ ਸਟੂਅਰਟ ਬ੍ਰਾਡ ਦੀ ਜਗ੍ਹਾ ਅਤੇ ਆਫ ਸਪਿੰਨਰ ਡੋਮ ਬੇਸ ਨੂੰ ਜੋਫਰਾ ਆਰਚਰ ਦੀ ਜਗ੍ਹਾ ਸ਼ਾਮਲ ਕੀਤਾ ਗਿਆ। ਜਸਪ੍ਰੀਤ ਬੁਮਰਾਹ ਦੀ ਜਗ੍ਹਾ ਮੁਹੰਮਦ ਸਿਰਾਜ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ। ਬੁਮਰਾਹ ਨਿੱਜੀ ਕਾਰਨਾਂ ਕਰਕੇ ਟੀਮ ਤੋਂ ਬਾਹਰ ਹਨ।

🔴LIVE || ਕਿਸਾਨਾਂ ਲਈ ਵੱਡੀ ਖੁਸ਼ਖਬਰੀ!ਦਿੱਲੀ ਪੁਲਿਸ ਨੇ ਖੋਲ੍ਹਤੇ ਬੈਰੀਕੇਟ?

ਇੰਗਲੈਂਡ ਦੀ ਟੀਮ ਫਾਈਨਲ ਦੀ ਦੋੜ ਤੋਂ ਬਾਹਰ ਹੋ ਗਈ ਹੈ ਪਰ ਜੇਕਰ ਆਖਰੀ ਟੈਸਟ ‘ਚ ਜਿੱਤ ਦਰਜ਼ ਕਰਦੀ ਹੈ ਤਾਂ ਫਿਰ ਭਾਰਤ ਨੂੰ ਵੀ ਖਿਤਾਬੀ ਮੁਕਾਬਲੇ ਤੋਂ ਬਾਹਰ ਕਰ ਦੇਵੇਗੀ ਅਤੇ ਟਿਮ ਪੇਨ ਦੀ ਅਗਵਾਈ ਵਾਲੀ ਆਸਟ੍ਰੇਲੀਆ ਦੀ ਟੀਮ ਨੂੰ ਇਸ ਮੁਕਾਬਲੇ ‘ਚ ਖੇਡਣ ਦਾ ਮੌਕਾ ਮਿਲੇਗਾ। ਇਸ ਤਰ੍ਹਾਂ ਦੇ ਮੈਚ ‘ਚ ਡਰਾ ਹਮੇਸ਼ਾ ਸੁਰੱਖਿਅਤ ਵਿਕਲਪ ਹੁੰਦਾ ਹੈ ਪਰ ਹਮਲਾਵਰ ਰਵੱਈਆ ਅਪਣਾਉਣ ਵਾਲੇ ਕੋਹਲੀ ਅਤੇ ਕੋਚ ਰਵਿ ਸ਼ਾਸਤਰੀ ਬਚਾਅ ਪੱਖ ਦਾ ਰਵੱਈਆ ਨਹੀਂ ਅਪਣਾਉਣਾ ਚਾਹੁਣਗੇ ਕਿਉਂਕਿ ਅਜਿਹਾ ਕਰਨਾ ਕਦੇ – ਕਦੇ ਭਾਰੀ ਵੀ ਪੈ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button