IndiaTop News

ਮੁੰਬਈ ਤੋਂ ਮਾਰੀਸ਼ਸ ਜਾ ਰਹੀ ਏਅਰ ਮਾਰੀਸ਼ਸ ਦੀ ਫਲਾਈਟ MK749 ‘ਚ ਫਲਾਈਟ ‘ਚ ਖਰਾਬੀ ਕਾਰਨ ਕਈ ਲੋਕਾਂ ਦੀ ਵਿਗੜੀ ਸਿਹਤ

ਮੁੰਬਈ ਤੋਂ ਮਾਰੀਸ਼ਸ ਜਾ ਰਹੀ ਏਅਰ ਮਾਰੀਸ਼ਸ ਦੀ ਫਲਾਈਟ MK749 ‘ਚ ਵੀ ਇਕ ਘਟਨਾ ਦੇਖਣ ਨੂੰ ਮਿਲੀ। ਫਲਾਈਟ ‘ਚ ਖਰਾਬੀ ਕਾਰਨ ਕਈ ਲੋਕਾਂ ਦੀ ਸਿਹਤ ਵੀ ਵਿਗੜ ਗਈ। ਇਸ ਦੇ ਨਾਲ ਹੀ ਕਈ ਹੋਰ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ। ਇਹ ਘਟਨਾ 24 ਫਰਵਰੀ ਦੀ ਹੈ, ਜਦੋਂ ਮੁੰਬਈ ਤੋਂ ਮਾਰੀਸ਼ਸ ਜਾ ਰਹੀ ਫਲਾਈਟ ਦੇ ਇੰਜਣ ‘ਚ ਅਚਾਨਕ ਖਰਾਬੀ ਆ ਗਈ ਸੀ। ਮਾਰੀਸ਼ਸ ਲਈ ਉਡਾਣ ਭਰਨ ਤੋਂ ਪਹਿਲਾਂ ਯਾਤਰੀ ਆਪਣੇ ਨਿਰਧਾਰਿਤ ਸਮੇਂ 3.45 ‘ਤੇ ਫਲਾਈਟ ‘ਚ ਸਵਾਰ ਹੋ ਗਏ।ਮੁਸਾਫਰਾਂ ਦੇ ਸਵਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਫਲਾਈਟ ਦੇ ਇੰਜਣ ‘ਚ ਖਰਾਬੀ ਦਾ ਪਤਾ ਲੱਗਾ। ਇੰਜਣ ਖਰਾਬ ਹੋਣ ਤੋਂ ਬਾਅਦ ਫਲਾਈਟ ‘ਚ ਕਿਸੇ ਵੀ ਯਾਤਰੀ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।ਫਲਾਈਟ ‘ਚ ਖਰਾਬੀ ਕਾਰਨ ਅੰਦਰ ਏਅਰ ਕੰਡੀਸ਼ਨਿੰਗ ‘ਚ ਖਰਾਬੀ ਆ ਗਈ ਅਤੇ ਇਹ ਵੀ ਪੂਰੀ ਤਰ੍ਹਾਂ ਬੰਦ ਹੋ ਗਈ। ਸਾਰੇ ਯਾਤਰੀ 5 ਘੰਟੇ ਤੋਂ ਵੱਧ ਸਮੇਂ ਤੱਕ ਫਲਾਈਟ ਦੇ ਅੰਦਰ ਬੈਠੇ ਰਹੇ। ਇਸ ਦੌਰਾਨ ਫਲਾਈਟ ‘ਚ ਸਵਾਰ ਇਕ 78 ਸਾਲਾ ਵਿਅਕਤੀ ਸਮੇਤ ਕਈ ਹੋਰ ਛੋਟੇ ਬੱਚਿਆਂ ਨੂੰ ਸਾਹ ਲੈਣ ‘ਚ ਤਕਲੀਫ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ। ਫਲਾਈਟ ‘ਚ ਸਵਾਰ ਇਕ ਯਾਤਰੀ ਨੇ ਦੱਸਿਆ ਕਿ ਫਲਾਈਟ ‘ਚ ਮੌਜੂਦ ਇਕ 78 ਸਾਲਾ ਵਿਅਕਤੀ ਦੀ ਸਿਹਤ ਖਰਾਬ ਹੋ ਗਈ ਸੀ। ਯਾਤਰੀ ਦੀ ਪਛਾਣ ਬਨੂਦੱਤ ਬੁਲਾਕੀ ਦੇ ਨਾਂ ਨਾਲ ਹੋਈ ਹੈ।ਬਹੁਤ ਕੋਸ਼ਿਸ਼ਾਂ ਤੋਂ ਬਾਅਦ ਵੀ ਜਦੋਂ ਸਿਸਟਮ ਠੀਕ ਨਾ ਹੋ ਸਕਿਆ ਤਾਂ ਕੁਝ ਸਮੇਂ ਬਾਅਦ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਅਤੇ ਸਾਰੇ ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਫਲਾਈਟ ਰੱਦ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਹੋਰ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਕੀਤੇ। ਜਹਾਜ਼ ‘ਚ ਸਵਾਰ ਇਕ ਯਾਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਪਣੀ ਤਕਲੀਫ ਦੱਸੀ ਅਤੇ ਦੱਸਿਆ ਕਿ ਫਲਾਈਟ ਨੇ ਅੱਜ ਸਵੇਰੇ 4:30 ਵਜੇ ਰਵਾਨਾ ਹੋਣਾ ਸੀ। ਯਾਤਰੀ ਸਵੇਰੇ 3.45 ‘ਤੇ ਜਹਾਜ਼ ‘ਚ ਸਵਾਰ ਹੋਏ ਪਰ ਜਹਾਜ਼ ਦਾ ਇੰਜਣ ਖਰਾਬ ਹੋ ਗਿਆ। ਅਸੀਂ ਸਾਰੇ 5 ਘੰਟਿਆਂ ਤੋਂ ਵੱਧ ਸਮੇਂ ਤੱਕ ਫਲਾਈਟ ਦੇ ਅੰਦਰ ਰਹੇ ਅਤੇ ਸਾਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ। ਫਲਾਈਟ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ ਅਤੇ ਹੋਰ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button