Breaking NewsD5 specialNewsPunjab

ਮੁੰਡਾ ਕਹਿੰਦਾ ਸਾਡੇ ‘ਤੇ 26 ਦਾ ਝੂਠਾ ਪਰਚਾ ਹੋਇਆ, ਅੱਗੋਂ ਕਾਂਗਰਸੀ ਮੰਤਰੀ ਕਹਿੰਦਾ ਤੂੰ ਕਿਹੜਾ ਸਾਨੂੰ ਵੋਟਾਂ ਪਾਈਆਂ!

ਗੁਰਦਾਸਪੁਰ : ਗੁਰਦਾਸਪੁਰ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਦੌਰਾਨ ਇੱਕ ਵਰਕਰ ਨੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਸਰਕਾਰ ਵਿੱਚ ਉਨ੍ਹਾਂ ਉਪਰ 26 ਦੇ ਨਜਾਇਜ਼ ਪਰਚੇ ਹੋ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ਤੇ ਬਾਜਵਾ ਨੇ ਤਲਖੀ ਵਿੱਚ ਕਿਹਾ ਕਿ ਤੁਸੀਂ ਕਿਹੜਾ ਮੈਨੂੰ ਵੋਟਾਂ ਪਾਈਆਂ ਹਨ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਗੁਰਦਾਸਪੁਰ ‘ਚ ਵਰਕਰਾਂ ਨਾਲ ਮੀਟਿੰਗ ਕਰਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਸੁਣਨ ਲਈ ਪਹੁੰਚੇ ਸਨ।

ਇਸ ਮੌਕੇ ਮੀਟਿੰਗ ਦੌਰਾਨ ਇਕ ਵਰਕਰ ਨੇ ਕੈਬਨਿਟ ਮੰਤਰੀ ਬਾਜਵਾ ਨੂੰ ਸਵਾਲ ਕੀਤਾ ਕਿ ਉਹਨਾਂ ਦੀ ਸਰਕਾਰ ਵਿੱਚ ਉਨ੍ਹਾਂ ‘ਤੇ 26 ਦੇ ਨਜਾਇਜ਼ ਪਰਚੇ ਹੋ ਰਹੇ ਹਨ ਪਰ ਉਨ੍ਹਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਜਿਸ ‘ਤੇ ਬਾਜਵਾ ਨੇ ਤਲਖੀ ਵਿੱਚ ਕਿਹਾ ਕਿ ਤੁਸੀਂ ਕਿਹੜਾ ਮੈਨੂੰ ਵੋਟਾਂ ਪਾਈਆ ਹਨ, ਜਿਸ ਤੋਂ ਬਾਅਦ ਮਹੌਲ ਕਾਫੀ ਗਰਮਾ ਗਿਆ। ਬਾਅਦ ਵਿੱਚ ਕਾਂਗਰਸੀ ਵਰਕਰ ਨੂੰ ਸ਼ਾਂਤ ਕਰਵਾਇਆ ਗਿਆ ਬਾਅਦ ਵਿੱਚ ਬਾਜਵਾ ਨੇ ਕਿਹਾ ਕਿ ਪਾਰਟੀ ਵਰਕਰਾਂ ਦੇ ਗਿਲੇ ਸ਼ਿਕਵੇ ਹੁੰਦੇ ਹਨ ਉਹ ਸੁਣਨੇ ਪੈਂਦੇ ਹਨ ਪਰ ਇਨ੍ਹਾਂ ਲਈ ਜੋ ਵੀ ਹੋਵੇਗਾ ਜਰੂਰ ਕਰਾਂਗੇ।

ਮੁੰਡਾ ਕਹਿੰਦਾ ਸਾਡੇ ‘ਤੇ 26 ਦਾ ਝੂਠਾ ਪਰਚਾ ਹੋਇਆ, ਅੱਗੋਂ ਕਾਂਗਰਸੀ ਮੰਤਰੀ ਕਿਹੰਦਾ ਤੂੰ ਕਹਿੜਾ ਸਾਨੂੰ ਵੋਟਾਂ ਪਾਈਆਂ!

ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਵੀਡੀਓ ਮਾਮਲੇ ਉਤੇ ਮੰਤਰੀ ਰੰਧਾਵਾਂ ਵਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਸਪਸ਼ਟੀਕਰਨ ਤੇ ਬੋਲਦੇ ਹੋਏ ਕਿਹਾ ਕਿ ਸਿੰਘ ਸਾਹਿਬਾਨ ਵੱਡੇ ਹਨ। ਇਹ ਧਾਰਮਿਕ ਮਸਲਾ ਹੈ ਇਸ ਲਈ ਰੰਧਾਵਾ ਨੇ ਆਪਣਾ ਸਪਸ਼ਟੀਕਰਨ ਭੇਜ ਕੇ ਬਹੁਤ ਵਧੀਆ ਕੀਤਾ ਹੈ ਨਾਲ ਹੀ ਉਹਨਾਂ ਨੇ ਪਾਕਿਸਤਾਨ ਵਿਚ ਸ੍ਰੀ ਨਨਕਾਣਾ ਸਾਹਿਬ ਤੇ ਹੋਏ ਹਮਲੇ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ।

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲ ਬਾਤ ਦੌਰਾਨ ਪੰਚਾਇਤੀ ਜਮੀਨਾਂ ਨੂੰ ਲੈ ਕੇ ਬੈਂਸ ਵਲੋਂ ਕੀਤੇ ਜਾ ਰਹੇ ਪ੍ਰੋਟੈਸਟ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਸਰਕਾਰ ਕੋਈ ਪੰਚਾਇਤੀ ਜਮੀਨਾਂ ਨੂੰ ਨਹੀਂ ਵੇਚ ਰਹੀ। ਕਲਕੱਤੇ ਤੋਂ ਲੁਧਿਆਣਾ ਤੱਕ ਇੱਕ ਰੇਲਵੇ ਦਾ ਫਰੇਟ ਕੋਰੀਡੋਰ ਬਣ ਰਿਹਾ ਹੈ। ਜਿਸ ਉੱਪਰ ਮਾਲ ਗੱਡੀਆਂ ਚੱਲਣੀਆਂ ਹਨ ਇਸ ਲਈ ਸਹਿਮਤੀ ਨਾਲ ਇਹ ਜ਼ਮੀਨ ਲਈ ਗਈ ਹੈ।

Parminder Dhindsa ਨੇ ਦੱਸਿਆ ਅਸਤੀਫੇ ਦਾ ਕਾਰਨ, Akali Dal ਨਾਲ ਸਿੱਧੀ ਲੜਾਈ ਲੜਨ ਲਈ ਤਿਆਰ

ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਯੂਪੀ ਵਿੱਚ 55 ਸਿੱਖਾਂ ਤੇ ਦਰਜ ਹੋਏ ਮਾਮਲਿਆਂ ਨੂੰ ਗ਼ਲਤ ਦੱਸਦੇ ਹੋਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸੀਅਤ ਦਿੰਦੇ ਹੋਏ ਕਿਹਾ ਕਿ ਮੋਦੀ ਸਰਕਾਰ ਧਰਮਾਂ ਦੀ ਲੜਾਈ ਨਾ ਪਾ ਕੇ ਦੇਸ਼ ਨੂੰ ਇੱਕਜੁੱਟ ਰੱਖਣ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਪਾਰਟੀ ਵਰਕਰ ਨੂੰ ਸ਼ਰੇਆਮ ਇਹ ਕਹਿਣਾ ਕਿ ਤੁਸੀਂ ਮੈਨੂੰ ਵੋਟ ਨਹੀਂ ਪਾਈ।ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਸੋਚ ‘ਤੇ ਸਵਾਲ ਖੜੇ ਕਰਦਾ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button