Breaking NewsD5 specialIndiaNews

ਮੁਸਲਮਾਨ ਕੁੜੀ ਦੇ ਲੱਗੇਗੀ ਸਿੱਖ ਦੀ ‘ਕਿਡਨੀ’, ਪਿਓ ਦਾ ਰੋ-ਰੋ ਬੁਰਾ ਹਾਲ, ਕੀਤੀ ਪੁਕਾਰ (ਵੀਡੀਓ)

ਹਸਪਤਾਲ ਦੇ ਬੈੱਡ ‘ਤੇ ਮੌਤ ਨਾਲ ਜੂਝ ਰਹੀ ਇਹ ਹੈ 22 ਸਾਲਾ ਸਮਰੀਨ ਅਖ਼ਤਰ। ਜਿਸ ਦੀ ਕਿਡਨੀ ਖ਼ਰਾਬ ਹੋ ਚੁੱਕੀ ਹੈ ਜਿਸ ਤੋਂ ਬਾਅਦ ਕਿਡਨੀ ਦਾਨ ਕਰਨ ਲਈ ਅੱਗੇ ਆਈ। ਉਸ ਦੀ ਸਹੇਲੀ ਮਨਜੋਤ ਸਿੰਘ ਕੋਹਲੀ ਜੀ ਹਾਂ, ਮਨੁੱਖੀ ਅਧਿਕਾਰਾਂ ਦੀ ਕਾਰਕੁਨ ਕੋਹਲੀ ਨੇ ਆਪਣੀ ਸਹੇਲੀ ਲਈ ਗੁਰਦਾ ਦਾਨ ਕਰਨ ਦਾ ਫ਼ੈਸਲਾ ਕੀਤਾ ਹੈ ਪਰ ਦੋਹਾਂ ਵਿਚਾਲੇ ਅੜਿੱਕਾ ਬਣ ਚੁੱਕੇ ਹਨ। ਸਿੱਖ ਅਤੇ ਮੁਸਲਿਮ ਹੋਣਾ ਦੋ ਵੱਖ ਵੱਖ ਧਰਮਾਂ ਦੀ ਦੀਵਾਰ ਅੱਗੇ ਮਨਜੋਤ ਸਿੰਘ ਕੋਹਲੀ ਵੀ ਹਾਰ ਨਹੀਂ ਮੰਨਦੀ। ਕੋਹਲੀ ਦੇ ਪਿਤਾ ਨੇ ਵੀ ਗੁਹਾਰ ਲਗਾਈ ਹੈ ਪਰ ਉਹ ਆਪਣੇ ਫ਼ੈਸਲੇ ‘ਤੇ ਬਜ਼ਿੱਦ ਹੈ।

Read Also ਜੇਲ੍ਹ ‘ਚ ਮੁਸਲਮਾਨ ਕੈਦੀ ਦਾ ਕਤਲ, ਸਿਰ ‘ਚ ਜੁੱਤੀਆਂ ਮਾਰ ਕੇ ਕੀਤਾ ਜ਼ਲੀਲ

23 ਸਾਲਾ ਮਨਜੋਤ ਸਿੰਘ ਕੋਹਲੀ ਊਧਮਪੁਰ ਦੀ ਰਹਿਣ ਵਾਲੀ ਹੈ ਅਤੇ ਅਪਾਹਜ ਪਿਤਾ ਨੇ ਆਪਣੀ ਧੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ। ਇਕ ਪਾਸੇ ਕਿਡਨੀ ਲਈ 22 ਸਾਲਾ ਸਮਰੀਨ ਅਖ਼ਤਰ ਹਸਪਤਾਲ ‘ਚ ਦਾਖ਼ਲ ਹੈ ਅਤੇ ਦੂਜੇ ਪਾਸੇ ਕਿਡਨੀ ਦੇਣ ਲਈ ਸਿੱਖ ਦੋਸਤ ਮਨਜੋਤ ਸਿੰਘ ਕੋਹਲੀ। ਚਾਰਾਜੋਈ ਕਰ ਰਹੀ ਹੈ ਮਨਜੋਤ ਕੋਹਲੀ ਦੇ ਪਰਿਵਾਰ ਵੱਲ ਵੇਖਿਆ ਜਾਵੇ ਤਾਂ ਉਸ ਦੇ ਮਾਪਿਆਂ ਦਾ ਸਾਲ 2014 ‘ਚ ਭਿਆਨਕ ਹਾਦਸਾ ਹੋਇਆ ਸੀ। ਜਿਸ ਵਿੱਚ ਮਾਂ ਦੀ ਮੌਤ ਹੋ ਗਈ ਅਤੇ ਪਿਤਾ ਗੁਰਦੀਪ ਸਿੰਘ ਅਪਾਹਜ ਹੋ ਗਿਆ। ਹਾਲ ਦੀ ਘੜੀ ਸਿੱਖ ਕੁੜੀ ਮਨਜੋਤ ਸਿੰਘ ਕੋਹਲੀ ਇਨਸਾਨੀਅਤ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਆਪਣੇ ਫ਼ੈਸਲੇ ‘ਤੇ ਡਟੀ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button