Breaking NewsD5 specialEntertainmentNewsTop News

ਮਿਸ ਪੂਜਾ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ

ਪਟਿਆਲਾ : ਮਿਸ ਪੂਜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸਭ ਤੋਂ ਸਫਲ ਮਹਿਲਾ ਗਾਇਕਾ ਰਹੀ ਹੈ, ਜਿਨ੍ਹਾਂ ਨੇ ਪੈਟਰੋਲ, ਝੋਨਾ ਜਿਹੇ ਸੁਪਰਹਿੱਟ ਗੀਤ ਦਿੱਤੇ ਹਨ, ਜਿਨ੍ਹਾਂ ਨੇ ਸੈਕਿੰਡ ਹੈਂਡ ਜਵਾਨੀ ਅਤੇ ਸੋਹਣਿਆ ਜਿਹੇ ਗੀਤਾਂ ਦੇ ਨਾਲ ਬਾਲੀਵੁਡ ‘ਚ ਵੀ ਆਪਣੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਗਲੋਬਲ ਚਾਰਟ ਉੱਤੇ ਪੰਜਾਬੀ ‘ਤੇ ਪੰਜਾਬੀ ਸੰਗੀਤ ਨੂੰ ਸਥਾਪਿਤ ਕਰਨ ‘ਚ ਇੱਕ ਅਹਿਮ ਭੂਮਿਕਾ ਨਿਭਾਈ ਹੈ।

ਕਿਸਾਨਾਂ ਨੇ ਟਰਾਲੀਆਂ ‘ਚ ਭਰ ਲਿਆ ਅਜਿਹਾ ਸਮਾਨ.ਫੇਰ ਹੋਗੇ ਦਿੱਲੀ ਵੱਲ ਸਿੱਧੇ,ਟੁੱਟਣਗੇ ਬੈਰੀਕੇਡ!

ਉਸ ਦੇ ਕੋਲ ਬਹੁਤ ਸਾਰੇ ਰਿਕਾਰਡ ਤੇ ਪੁਰਸਕਾਰ ਹਨ, ਜਿਨ੍ਹਾਂ ’ਚ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਸ਼ਾਮਲ ਹੈ। ਉਨ੍ਹਾਂ ਦੀਆਂ ਉਪਲੱਬਧੀਆਂ ’ਚ ਇਕ ਹੋਰ ਨਾਮ ਜੋੜਦੇ ਹੋਏ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।ਮਿਸ ਪੂਜਾ ਨੇ ਇਹ ਖ਼ਬਰ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਪੁਲਿਸ ਨੂੰ ਨਾਕਾ ਲਾਉਣਾ ਪਿਆ ਮਹਿੰਗਾ,ਮੁੰਡਿਆਂ ਨੇ ਕੁੱਟ-ਕੁੱਟ ਕਰਤੇ ਲਾਲ!ਨਾਲੇ ਖੋਹ ਕੈ ਲੈ ਗਏ ਪਿਸਤੌਲ

ਉਸ ਨੇ ਲਿਖਿਆ, ‘ਇਸ ਤਰ੍ਹਾਂ ਦਾ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਇਹ ਤੁਹਾਡੇ ਲਈ ਹੈ ਪਾਪਾ। ਮੈਂ ਤੁਹਾਨੂੰ ਤੁਹਾਡੀਆਂ ਅੱਖਾਂ ’ਚ ਹੰਝੂਆਂ ਨਾਲ ਮੁਸਕਰਾਉਂਦਾ ਵੇਖ ਸਕਦੀ ਹਾਂ। ਮਿਸ ਯੂ ਪਾਪਾ। ਸਰਵ ਸ਼ਕਤੀਮਾਨ ਤੇ ਮੇਰੇ ਪਿਆਰੇ ਪ੍ਰਸ਼ੰਸਕਾਂ ਦਾ ਧੰਨਵਾਦ।’ ਮਿਸ ਪੂਜਾ ਦੇ ਨਵੇਂ ਗੀਤਾਂ ਦੀ ਗੱਲ ਕਰੀਏ ਤਾਂ ਹਾਲ ’ਚ ਉਹ ਗੀਤਾ ਜ਼ੈਲਦਾਰ ਨਾਲ ਗਾਣੇ ‘ਮਝੈਲ ਵਰਸਿਜ਼ ਮਲਵੈਨ’ ’ਚ ਨਜ਼ਰ ਆਈ ਹੈ।

 

View this post on Instagram

 

A post shared by Miss Pooja (@misspooja)

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button