Breaking NewsD5 specialEntertainmentNews

ਮਿਮੀ ਲਈ ਕ੍ਰਿਤੀ ਸੈਨਨ ਨੇ ਵਧਾਇਆ 15 ਕਿੱਲੋ ਭਾਰ

ਮੁੰਬਈ : ਬਾਲੀਵੁਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੀ ਆਉਣ ਵਾਲੀ ਫਿਲਮ ਮਿਮੀ ਲਈ 15 ਕਿੱਲੋਗ੍ਰਾਮ ਭਾਰ ਵਧਾਇਆ। ਕ੍ਰਿਤੀ ਸੇਨਨ ਅਤੇ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾ ਵਾਲੀ ਫਿਲਮ ਮਿਮੀ ਦਾ ਟ੍ਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਫਿਲਮ ਮਿਮੀ ਲਈ ਕ੍ਰਿਤੀ ਸੈਨਨ ਨੇ 15 ਕਿੱਲੋਗ੍ਰਾਮ ਭਾਰ ਵਧਾਇਆ ਹੈ। ਕ੍ਰਿਤੀ ਸੈਨਨ ਨੇ ਦੱਸਿਆ ਕਿ ਫਿਲਮ ਮਿਮੀ ‘ਚ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਕ੍ਰਿਤੀ ਸੈਨਨ ਨੇ ਦੱਸਿਆ ਕਿ ਉਨ੍ਹਾਂ ਨੇ ਫਿਲਮ ‘ਮਿਮੀ’ ‘ਚ ਗਰਭ ਅਵਸਥਾ ਦੇ ਵੱਖਰੇ ਚਰਣਾਂ ਨੂੰ ਚਿਤਰਿਤ ਕਰਦੇ ਹੋਏ ਇੱਕ ਯਥਾਰਥਵਾਦੀ ਦ੍ਰਿਸ਼ਟੀਕੋਣ ਚੁਣਿਆ, ਇਸ ਲਈ ਉਨ੍ਹਾਂ ਨੇ ਜ਼ਿਆਦਾ ਭਾਰ ਵਾਲੇ ਸੀਨ ਲਈ ਬਾਡੀ ਸੂਟ ਨਾਂ ਪਾ ਕੇ ਖੁਦ ਭਾਰ ਵਧਾਉਣ ਦਾ ਫੈਸਲਾ ਕੀਤਾ। ਕ੍ਰਿਤੀ ਸੈਨਨ ਨੇ ਦੱਸਿਆ, ‘‘ਮੇਰੇ ਲਈ ਭਾਰ ਵਧਾਉਣਾ ਆਸਾਨ ਨਹੀਂ ਸੀ।

ਦਿੱਲੀ ਤੋਂ ਹੁਣੇ ਆਈ ਵੱਡੀ ਖ਼ਬਰ,ਮੀਟਿੰਗ ਚੋ ਗੁੱਸੇ ‘ਚ ਬਾਹਰ ਆਇਆ ਨਵਜੋਤ ਸਿੱਧੂ || D5 Channel Punjabi

ਭਾਰ ਵਧਾਉਣ ਲਈ ਮੈਨੂੰ ਨਾਸ਼ਤਾ,ਖਾਣਾ, ਮਠਿਆਈ, ਆਦਿ ਜ਼ਿਆਦਾ ਤੋਂ ਜ਼ਿਆਦਾ ਖਾਣਾ ਪਿਆ। ਹਰ ਦੋ ਘੰਟਿਆਂ ‘ਚ ਮੈਨੂੰ ਭੁੱਖ ਨਾ ਹੋਣ ‘ਤੇ ਵੀ ਕੁਝ ਨਾ ਕੁਝ ਖਾਣਾ ਪੈਂਦਾ ਸੀ। ਥੋੜ੍ਹੀ ਦੇਰ ਬਾਅਦ, ਜ਼ੰਕ ਫੂਡ ਦੇਖਕੇ ਹੀ ਮੈਨੂੰ ਅਜੀਬ ਜਿਹਾ ਲੱਗਣ ਲੱਗਾ ਸੀ। ਮੈਨੂੰ ਯੋਗ ਸਮੇਤ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਦੀ ਵੀ ਆਗਿਆ ਨਹੀਂ ਸੀ, ਜਿਸਨੇ ਮੈਨੂੰ ਵਾਸਤਵ ‘ਚ ਅਨਫਿਟ ਮਹਿਸੂਸ ਕਰਵਾਇਆ।’’ ਕ੍ਰਿਤੀ ਨੇ ਕਿਹਾ ਕਿ ਉਹ ਜਾਣਦੀ ਸੀ ਕਿ ਉਹ ਬਾਅਦ ‘ਚ ਉਹ ਕੈਲੋਰੀ ਨੂੰ ਬਰਨ ਕਰ ਸਕਦੀ ਹੈ ਪਰ ਆਪਣੇ ਕਿਰਦਾਰ ‘ਚ ਆਪਣੇ ਆਪ ਨੂੰ ਡੁਬੋ ਦੇਣਾ ਸਮੇਂ ਦੀ ਲੋੜ ਸੀ। ਜ਼ਿਕਰਯੋਗ ਹੈ ਕਿ ਫਿਲਮ ਮਿਮੀ ਨੂੰ ਲਕਸ਼ਮਣ ਉਤੇਕਰ ਨੇ ਨਿਰਦੇਸ਼ਿਤ ਕੀਤਾ ਹੈ ਜਦੋਂ ਕਿ ਇਸ ਫਿਲਮ ਨੂੰ ਮੈਡਾਕ ਫਿਲਮਸ ਦੇ ਦਿਨੇਸ਼ ਵਿਜਾਨ ਨੇ ਪ੍ਰੋਡਿਊਸ ਕੀਤਾ ਹੈ। ਇਹ ਫਿਲਮ 30 ਜੁਲਾਈ ਨੂੰ ਓਟੀਟੀ ਪਲੇਟਫਾਰਮ ਨੈਟਫਲਿਕਸ ‘ਤੇ ਰਿਲੀਜ਼ ਹੋ ਰਹੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button