EntertainmentTop News

Deepika Padukone ਦੇ ਇਨ੍ਹਾਂ ਸ਼ਾਟਸ ‘ਤੇ ਸੈਂਸਰ ਬੋਰਡ ਦੀ ਕੈਂਚੀ, Shahrukh Khan ਦੀ ‘Pathaan’ ‘ਚ ਕਰਨੇ ਪਏ ਕਈ ਬਦਲਾਅ

ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ‘ਚ ਘਿਰ ਗਈ ਹੈ। ਫਿਲਮ ਦੇ ਗੀਤ ‘ਬੇਸ਼ਰਮ ਗਾਣਾ’ ਦਾ ਜ਼ੋਰਦਾਰ ਵਿਰੋਧ ਹੋ ਰਿਹਾ ਹੈ।ਇਸ ਗੀਤ ਦੇ ਬੋਲ ਤੋਂ ਲੈ ਕੇ ਦੀਪਿਕਾ ਪਾਦੂਕੋਣ ਦੀ ਡਰੈੱਸ ਤੱਕ ਕਈ ਗੱਲਾਂ ਦਾ ਵਿਰੋਧ ਹੋ ਰਿਹਾ ਹੈ। ਗੀਤ ‘ਚ ਦੀਪਿਕਾ ਪਾਦੂਕੋਣ ਦੀ ਬਿਕਨੀ ਦੇ ਰੰਗ ‘ਤੇ ਕਈ ਹਿੰਦੂ ਸੰਗਠਨਾਂ ਅਤੇ ਨੇਤਾਵਾਂ ਨੇ ਇਤਰਾਜ਼ ਜਤਾਇਆ ਹੈ। ਫਿਲਮ ਦੇ ਵਿਰੋਧ ਨੂੰ ਦੇਖਦੇ ਹੋਏ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਵੀ ਬਿਆਨ ਦਿੱਤਾ ਸੀ ਕਿ ਸੈਂਸਰ ਦੇ ਨਿਯਮਾਂ ਤਹਿਤ ‘ਪਠਾਨ’ ‘ਚ ਬਦਲਾਅ ਕੀਤਾ ਗਿਆ ਹੈ।

ਖਬਰਾਂ ਦੀ ਮੰਨੀਏ ਤਾਂ ਹੁਣ ਫਿਲਮ ‘ਚ ਕੁਝ ਵੱਡੇ ਬਦਲਾਅ ਕੀਤੇ ਗਏ ਹਨ। ਫਿਲਮ ਦੇ ਗੀਤ ‘ਬੇਸ਼ਰਮ ਰੰਗ’ ਦੇ ਕੁਝ ਸ਼ਾਟਸ ਅਤੇ ਫਿਲਮ ਦੇ ਕੁਝ ਡਾਇਲਾਗਸ ਨੂੰ ਵੀ ਬਦਲਿਆ ਗਿਆ ਹੈ।ਮੀਡੀਆ ਰਿਪੋਰਟਾਂ ਮੁਤਾਬਕ ਫਿਲਮ ‘ਚ ਤਿੰਨ ਵੱਡੇ ਬਦਲਾਅ ਕੀਤੇ ਗਏ ਹਨ। ਜਿਸ ‘ਚ ‘ਬੇਸ਼ਰਮ ਰੰਗ’ ਗੀਤ ‘ਚ ਦੀਪਿਕਾ ਦੀ ਬਾਡੀ ਦੇ ਕੁਝ ਕਲੋਜ਼-ਅੱਪ ਸ਼ਾਟ ਕੱਢੇ ਗਏ ਹਨ। ਇਸ ਤੋਂ ਇਲਾਵਾ ‘ਬਹੁਤ ਤੰਗ ਕੀਆ’ ਦੇ ਬੋਲਾਂ ਵਾਲੇ ਗੀਤ ‘ਚ ਦਿਖਾਏ ਗਏ ਸਨਸਨੀਖੇਜ਼ ਦ੍ਰਿਸ਼ ਨੂੰ ਵੀ ਬਦਲਿਆ ਗਿਆ ਹੈ। ਗੀਤ ‘ਚ ਦੀਪਿਕਾ ਦੇ ਕਲੋਜ਼ ਅੱਪ ਸ਼ਾਟਸ ਅਤੇ ਸਾਈਡ ਪੋਜ਼ ਨੂੰ ਵੀ ਹਟਾ ਦਿੱਤਾ ਗਿਆ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗੀਤ ‘ਚ ਦੀਪਿਕਾ ਦੇ ਵਿਵਾਦਿਤ ‘ਸੇਫਰਨ ਬਿਕਨੀ’ ਸ਼ਾਟਸ ਨੂੰ ਹਟਾਇਆ ਗਿਆ ਹੈ ਜਾਂ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button