ਮਾਸਕ ਦੇ ‘X’ ਨੂੰ ਟੱਕਰ ਦੇਣ ਆਇਆ ਨਵਾਂ ‘Twitter.now’: ਸਾਬਕਾ ਕਰਮਚਾਰੀਆਂ ਨੇ ਲਾਂਚ ਕੀਤਾ ਪਲੇਟਫਾਰਮ

ਐਲੋਨ ਮਾਸਕ ਵੱਲੋਂ ਟਵਿੱਟਰ ਦੀ ਬਲੀ ਚੜ੍ਹਾ ਕੇ ਬਣਾਏ ਗਏ ‘X’ ਪਲੇਟਫਾਰਮ ਨੂੰ ਹੁਣ ਉਸੇ ਦੇ ਪੁਰਾਣੇ ਖਿਡਾਰੀਆਂ ਵੱਲੋਂ ਵੱਡੀ ਟੱਕਰ ਮਿਲਣ ਜਾ ਰਹੀ ਹੈ। ਟਵਿੱਟਰ ਦੇ ਸਾਬਕਾ ਕਰਮਚਾਰੀਆਂ ਨੇ ‘ਆਪ੍ਰੇਸ਼ਨ ਬਲੂਬਰਡ’ ਕੰਪਨੀ ਹੇਠ ਇਕੱਠੇ ਹੋ ਕੇ Twitter.now ਨਾਮ ਦਾ ਇੱਕ ਨਵਾਂ ਸੋਸ਼ਲ ਮੀਡੀਆ ਮੰਚ ਤਿਆਰ ਕਰ ਦਿੱਤਾ ਹੈ। ਇਸ ਦਾ ਸਿੱਧਾ ਮਕਸਦ ਯੂਜ਼ਰਸ ਨੂੰ ਉਹੀ ਪੁਰਾਣਾ ਨੀਲੀ ਚਿੜੀ ਵਾਲਾ ਦੌਰ ਵਾਪਸ ਮੋੜਨਾ ਹੈ।
ਸਾਲ 2023 ‘ਚ ਜਦੋਂ ਮਾਸਕ ਨੇ ਟਵਿੱਟਰ ਦਾ ਨਾਮ ‘X’ ਬਦਲ ਕੇ ਇਸ ਦਾ ਲੋਗੋ ਹਟਾਇਆ, ਤਾਂ ਸ਼ਾਇਦ ਉਨ੍ਹਾਂ ਨੇ ਨਹੀਂ ਸੋਚਿਆ ਸੀ ਕਿ ਇਹ ਨਾਮ ਉਨ੍ਹਾਂ ਲਈ ਮੁਸੀਬਤ ਬਣੇਗਾ। ਨਵੀਂ ਕੰਪਨੀ ਦਾ ਤਰਕ ਹੈ ਕਿ ‘X’ ਨੇ ਟਵਿੱਟਰ ਸ਼ਬਦ ਦੀ ਵਰਤੋਂ ਕਰਨੀ ਛੱਡ ਦਿੱਤੀ ਸੀ, ਇਸ ਲਈ ਹੁਣ ਇਹ ਖ਼ਾਲੀ ਪਏ ਨਾਮ ‘ਤੇ ਉਨ੍ਹਾਂ ਦਾ ਹੱਕ ਹੈ। ਦੂਜੇ ਪਾਸੇ, ਮਾਸਕ ਦੀ ਟੀਮ ਇਸ ਨੂੰ ਅਪਣਾ ਪੇਟੈਂਟ ਦੱਸ ਕੇ ਅਦਾਲਤ ਵਿੱਚ ਘਸੀਟਣ ਦੀ ਤਿਆਰੀ ‘ਚ ਹੈ।ਇਸ ਨਵੇਂ ਅਵਤਾਰ ਵਿੱਚ ਯੂਜ਼ਰਸ ਨੂੰ ਉਹੀ ਪੁਰਾਣੇ ‘ਟਵੀਟ’, ‘ਰੀਟਵੀਟ’ ਅਤੇ ਕਮੈਂਟ ਕਰਨ ਦੀ ਸੁਵਿਧਾ ਮਿਲੇਗੀ। ਇਸ ਤੋਂ ਇਲਾਵਾ ਫੇਕ ਨਿਊਜ਼ ਨਾਲ ਨਿਪਟਣ ਲਈ ਇਸ ‘ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਧਾਰਤ ਫੈਕਟ-ਚੈਕ ਸਿਸਟਮ ਜੋੜਿਆ ਗਿਆ ਹੈ।ਜੇਕਰ ਤੁਸੀਂ ਇਸ ਨੂੰ ਤੁਰੰਤ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਫਿਲਹਾਲ ਥੋੜ੍ਹਾ ਸਬਰ ਕਰਨਾ ਪਵੇਗਾ। ਇਹ ਐਪ ਅਜੇ ਗੂਗਲ ਪਲੇ ਸਟੋਰ ਜਾਂ ਐਪਲ ਸਟੋਰ ‘ਤੇ ਮੁਹੱਈਆ ਨਹੀਂ ਹੈ। ਹਾਲਾਂਕਿ, ਕੰਪਨੀ ਨੇ ਅਪਣੀ ਵੈੱਬਸਾਈਟ ‘ਤੇ ਸਾਈਨ-ਅੱਪ ਫਾਰਮ ਜਾਰੀ ਕਰ ਦਿੱਤਾ ਹੈ, ਜਿਸ ਰਾਹੀਂ ਚੋਣਵੇਂ ਯੂਜ਼ਰਸ ਨੂੰ ਐਂਟਰੀ ਦਿੱਤੀ ਜਾ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




