Breaking NewsD5 specialIndiaNewsTop News

ਮਾਨਸੂਨ ਦਾ ਕਹਿਰ : ਮੁੰਬਈ ‘ਚ ਇਮਾਰਤ ਢਹਿਣ ਨਾਲ 11 ਲੋਕਾਂ ਦੀ ਮੌਤ, ਬਚਾਅ ਅਭਿਆਨ ਜਾਰੀ

ਮੁੰਬਈ : ਮੁੰਬਈ ‘ਚ ਮਲਾਡ ਪੱਛਮ ਦੇ ਮਾਲਵਣੀ ਇਲਾਕੇ ‘ਚ ਬੁੱਧਵਾਰ ਦੇਰ ਰਾਤ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਜਾਣ ਨਾਲ ਘੱਟ ਤੋਂ ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 17 ਹੋਰ ਜਖ਼ਮੀ ਹੋ ਗਏ। ਤਲਾਸ਼ ਅਤੇ ਬਚਾਅ ਮੁਹਿੰਮ ਲਗਾਤਾਰ ਜਾਰੀ ਹੈ। ਬਚਾਅ ਕਾਮਿਆਂ ਨੇ 18 ਲੋਕਾਂ ਨੂੰ ਬਚਾਇਆ ਹੈ। ਜਿਨ੍ਹਾਂ ’ਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ। ਓਧਰ ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਦੇ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ’ਚ 8, 9 ਅਤੇ 13 ਸਾਲ ਦੇ ਤਿੰਨ ਬੱਚਿਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜ਼ਖਮੀ ਹੋਏ 8 ਲੋਕਾਂ ਦੀ ਹਾਲਤ ਗੰਭੀਰ ਹੈ।

ਪੰਜਾਬ ਤੋਂ ਦਿੱਲੀ ਪਹੁੰਚੀ ਅਜਿਹੀ ਚੀਜ਼!ਕਿਸਾਨਾਂ ਦੇ ਨਾਲ ਦਿੱਲੀ ਵਾਸੀ ਵੀ ਹੋਏ ਖੁਸ਼! D5 Channel Punjabi

ਮਲਬੇ ਹੇਠੋਂ ਕੱਢੇ ਗਏ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਮਹਾਨਗਰ ਪਾਲਿਕਾ ਅਤੇ ਫਾਇਰ ਬ੍ਰਿਗੇਡ ਮਹਿਕਮੇ ਦੇ ਅਧਿਕਾਰੀਆਂ ਮੁਤਾਬਕ ਕੁਝ ਹੋਰ ਲੋਕ ਵੀ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦਰਅਸਲ ਮਕਾਨ ਨੇੜੇ ਹੀ ਬਣੇ ਇਕ ਮੰਜ਼ਿਲਾ ਢਾਂਚੇ ’ਤੇ ਡਿੱਗ ਗਿਆ ਅਤੇ ਇਸ ਦੇ ਨਾਲ ਹੀ 3 ਮੰਜ਼ਿਲਾ ਇਮਾਰਤ ਵੀ ਹਿੱਲ ਗਈ।

ਇੰਜ ਵੀ ਹੋ ਸਕਦੀ ਹੈ ਆਨਲਾਈਨ ਠੱਗੀ,ਹੋ ਜਾਓ ਸਾਵਧਾਨ!ਤੁਸੀ ਵੀ ਹੋ ਸਕਦੇ ਹੋ ਸ਼ਿਕਾਰ?

ਗ੍ਰੇਟਰ ਮੁੰਬਈ ਮਹਾਨਗਰ ਪਾਲਿਕਾ (ਬੀ. ਐੱਮ. ਸੀ.) ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੀਆਂ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਨਾਲ ਹੀ ਮਲਬੇ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਰਾਹਤ ਕੰਮ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠਾਂ ਕੁਝ ਹੋਰ ਲੋਕਾਂ ਦੇ ਫਸੇ ਹੋਣ ਦਾ ਖ਼ਦਸ਼ਾ ਹੈ। ਬਚਾਅ ਟੀਮਾਂ ਉਨ੍ਹਾਂ ਦੀ ਤਲਾਸ਼ ’ਚ ਜੁਟੀਆਂ ਹੋਈਆਂ ਹਨ। ਇਸ ਹਾਦਸੇ ਨੂੰ ਲੈ ਕੇ ਮਹਾਰਾਸ਼ਟਰ ਦੇ ਮੰਤਰੀ ਅਸਲਮ ਸ਼ੇਖ ਦਾ ਕਹਿਣਾ ਹੈ ਕਿ ਇਹ ਇਮਾਰਤ ਤੇਜ਼ ਮੀਂਹ ਕਾਰਨ ਡਿੱਗੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button