InternationalNews

ਮਾਂ-ਬਾਪ ਨੇ 4 ਮਹੀਨੇ ਦੇ ਬੱਚੇ ਦੀਆਂ ਤੋੜੀਆਂ 28 ਹੱਡੀਆਂ, ਅਦਾਲਤ ਨੇ ਸੁਣਾਈ 8 ਸਾਲ ਦੀ ਸਜ਼ਾ

ਤੁਸੀਂ ਅਕਸਰ ਹੈਵਾਨੀਅਤ ਦੇ ਕਿੱਸੇ ਪੜ੍ਹੇ ਜਾਂ ਸੁਣੇ ਹੋਣਗੇ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਸਿਰਫ 4 ਮਹੀਨੇ ਦੇ ਬੱਚੇ ਦੀ ਉਸ ਦੇ ਹੀ ਮਾਂ-ਬਾਪ ਨੇ ਹੱਡੀਆਂ ਤੋੜ ਦਿੱਤੀਆਂ ਹੋਣ। ਇੰਗਲੈਂਡ ਵਿੱਚ ਇੱਕ ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇ ਸਸੈਕਸ ਸ਼ਹਿਰ ਵਿੱਚ ਇੱਕ ਜੋੜਾ ਆਪਣੇ ਬੱਚੇ ਦੀਆਂ 28 ਹੱਡੀਆਂ ਤੋੜਨ ਦਾ ਦੋਸ਼ੀ ਪਾਇਆ ਗਿਆ ਹੈ। ਅਫਸੋਸ ਦੀ ਗੱਲ ਇਹ ਹੈ ਕਿ ਬੱਚਾ ਸਿਰਫ 4 ਮਹੀਨੇ ਦਾ ਹੈ। ਹੋਵ ਕਰਾਉਨ ਕੋਰਟ ਨੇ 22 ਸਾਲ ਦੀ ਅਲੈਕਸੈਂਡਰਾ ਕੋਪਿਨਸਕਾ ਅਤੇ ਐਡਮ ਨੂੰ 8 ਸਾਲ ਦੀ ਸਖਤ ਸਜ਼ਾ ਸੁਣਾਈ ਹੈ।

ਇਸ ਤਰ੍ਹਾ ਸਾਹਮਣੇ ਆਇਆ ਮਾਮਲਾ
ਬੱਚੇ ਦੇ ਨਾਲ ਹੈਵਾਨੀਅਤ ਦਾ ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਉਸ ਨੂੰ ਬਰਾਈਟਨ ਦੇ ਰਾਇਲ ਅਲੈਕਸੈਂਡਰ ਚਿਲਡਰਨ ਹਸਪਤਾਲ ਲਿਆਇਆ ਗਿਆ। ਨਿਊਜ ਰਿਪੋਰਟ ਦੇ ਮੁਤਾਬਕ ਉਸ ਵੇਲੇ ਬੱਚੇ ਦੇ ਖੱਬੇ ਹੱਥ ‘ਤੇ ਫਰੈਕਚਰ ਸੀ। ਹਸਪਤਾਲ ਦੇ ਸਟਾਫ ਨੇ ਬੱਚੇ ਦੇ ਹੱਥ ਹੀ ਨਹੀਂ ਪੂਰੇ ਸਰੀਰ ਦੇ ਐਕਸਰੇਅ ਕੀਤਾ, ਜਿਸਦੀ ਰਿਪੋਰਟ ਵੇਖ ਉਨ੍ਹਾਂ ਦੇ ਹੋਸ਼ ਉੱਡ ਗਏ।

ਡਾਕਟਰਾਂ ਨੇ ਬੱਚੇ ਦੇ ਸਰੀਰ ‘ਤੇ ਕੁਲ 28 ਫਰੈਕਚਰ ਵੇਖੇ। ਬੱਚੇ ਦੀਆਂ ਪਸਲੀਆਂ, ਗੋਡੇ ਅਤੇ ਗਿੱਟਿਆਂ ਵਿੱਚ ਫਰੈਕਚਰ ਸਨ। ਜਦੋਂ ਮਾਂ – ਬਾਪ ਵਲੋਂ ਫਰੈਕਚਰ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਦਾ ਕੋਈ ਜਵਾਬ ਨਹੀਂ ਦੇ ਸਕੇ। ਪੁਲਿਸ ਪੁੱਛਗਿਛ ਵਿੱਚ ਖੁਲਾਸਾ ਹੋਇਆ ਕਿ ਬੱਚੇ ਦੇ ਨਾਲ 4 ਤੋਂ 6 ਹਫਤੇ ਪਹਿਲਾਂ ਕੁੱਟਮਾਰ ਕੀਤੀ ਗਈ ਸੀ। ਜਿਸ ਵਿੱਚ ਉਸਦੇ ਸਰੀਰ ਦੀਆਂ ਕੁੱਲ 28 ਹੱਡੀਆਂ ਟੁੱਟ ਗਈਆਂ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button