Breaking NewsD5 specialNewsPunjab

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਗੜ੍ਹਸ਼ੰਕਰ : ‘ਆਪਣਿਆਂ ਦੀ ਪੀੜ੍ਹ ‘ਚ ਅੱਜ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਇਕ ਤਾਂ ਗਰੀਬੀ ਤੇ ਉਪਰੋਂ ਕਰਮਾਂ ਦੀ ਮਾਰ। ਨਾ ਸਿਰ ‘ਤੇ ਪੱਕੀ ਛੱਤ ਤੇ ਨਾ ਘਰ ‘ਚ ਕੋਈ ਕਮਾਉਣ ਵਾਲਾ। ਕਈ ਸਾਲਾਂ ਤੋਂ ਇਹ ਬਜ਼ੁਰਗ ਔਰਤ ਏਸੇ ਤਰ੍ਹਾਂ ਦਿਨ ਕੱਟ ਰਹੀ ਹੈ। ਲੀਡਰ ਤਾਂ ਵੋਟਾਂ ਵੇਲੇ ਗੇੜਾ ਪੱਕਾ ਮਾਰਦੇ ਹੋਣੇ। ਸਰਕਾਰੀ ਨੁਮਾਇੰਦੇ ਵੀ ਇਸ ਮਾਤਾ ਨੂੰ ਜਾਣਦੇ ਹੋਣੇ ਪਰ ਸਰਕਾਰ ਦੀਆਂ ਸਕੀਮਾਂ ਹੁਣ ਤੱਕ ਇਸ ਮਾਂ ਨੂੰ ਪੱਕੀ ਛੱਤ ਤੇ ਚੁੱਲ੍ਹਾ ਨਹੀਂ ਦੇ ਸਕੀਆਂ।

🔴 LIVE 🔴 ਅਕਾਲੀ ਦਲ ਨੂੰ ਇਕ ਹੋਰ ਝਟਕਾ, ਭਾਜਪਾ ਵੀ ਬਾਦਲਾਂ ਦੇ ਖਿਲਾਫ਼ ਹੋਈ, ਕਰਤਾ ਵੱਡਾ ਐਲਾਨ!

ਯਕੀਨਨ ਮੀਂਹ ਦੀ ਮਾਰ ਵੀ ਪੈਂਦੀ ਹੈ ਕੱਚੀਆਂ ਕੰਧਾਂ ‘ਤੇ ਖੜ੍ਹੀ ਟੀਨ ਦੀ ਛੱਤ ਸਿਰ ‘ਤੇ ਮੌਤ ਬਰਾਬਰ ਹੈ। ਹੈਰਾਨਗੀ ਇਸ ਗੱਲ ਦੀ ਕਿ ਨਾ ਤਾਂ ਹੁਣ ਤੱਕ ਕੋਈ ਰਸੂਖਦਾਰ ਪਿੰਡ ‘ਚੋਂ ਬਹੁੜਿਆ ਜੋ ਇਸ ਮਾਤਾ ਨੂੰ ਸਹਾਰਾ ਦਿੰਦਾ ਤੇ ਨਾ ਹੀ ਕੋਈ ਸਮਾਜ ਸੇਵੀ ਗੜ੍ਹਸ਼ੰਕਰ ਦੇ ਪਿੰਡ ਸਤਨੌਰ ਦੀ ਰੇਸ਼ਮ ਦੇਵੀ ਏਸੇ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੀ ਹੈ। ਉਹ ਕਹਿੰਦੇ ਨੇ ਕਿ ਹੌਂਸਲਾ ਤੇ ਸਬਰ ਰੱਖਣਾ ਚਾਹੀਦਾ ਹੈ।

ਗਰੀਬੀ ਕੀ ਹੁੰਦੀ ਐ ਏਸ ਮਾਂ ਨੂੰ ਪੁੱਛੋ, ਕੋਈ ਮਦਦ ਕਰ ਸਕਦੈ ਤਾਂ ਜ਼ਰੂਰ ਕਰੋ | ਕਮਾਉਣ ਵਾਲਾ ਵੀ ਕੋਈ ਨੀ

ਰੇਸ਼ਮ ਦੇਵੀ ਹੁਣ ਵੀ ਹੱਥ ਜੋੜ ਰਹੀ ਹੈ ਕਿ ਮੇਰੀ ਕੁਟੀਆ ਦਾ ਹੱਲ ਕਰਦੋ। ਸਥਾਨਕ ਵਾਸੀ ਕਾਮਰੇਟ ਸੋਮਨਾਥ ਹੈਰਾਨ ਹੈ ਕਿ ਬੜੀ ਵਾਰ ਸਰਕਾਰੇ ਦਰਬਾਰੇ ਪਹੁੰਚ ਕੀਤੀ ਪਰ ਕੋਈ ਹੱਥ ਪੱਲਾ ਨਹੀਂ ਫੜਾਇਆ ਗਿਆ। ਇਹ ਵੀ ਉਮੀਦ ਕਰਦੇ ਨੇ ਕਿ ਹੁਣ ਤਾਂ ਕੋਈ ਸਾਰ ਲਵੇ ਨਹੀਂ ਤਾਂ ਰੱਬ ਹੀ ਰਾਖੈ।

Rafale Plane | ਅੱਜ ਭਾਰਤ ਨੂੰ ਮਿਲੇ ਰਾਫੇਲ ਜਹਾਜ਼ | ਚੀਨ ਤੇ ਪਾਕਿਸਤਾਨ ਦੀਆਂ ਚੀਕਾਂ ਕਢਾਉਣਗੇ

ਖੈਰ ਇੱਥੇ ਰੇਸ਼ਮ ਦੇਵੀ ਵਰਗੇ ਪਤਾ ਨਹੀਂ ਕਿੰਨੇ ਲੋਕ ਗਰੀਬੀ ‘ਚ ਦਿਨ ਕੱਟ ਰਹੇ ਹਨ ਤੇ ਪਤਾ ਨਹੀਂ ਕਿੰਨੇ ਸਮਾਜ ਸੇਵੀ ਸੇਵਾ ਦੇ ਨਾਮ ‘ਤੇ ਲੱਗਣਾ ਹਜ਼ਾਰ ਤੇ ‘ਕੱਠੇ ਲੱਖਾਂ ਰੁਪਏ ਕਰ ਲੈਂਦੇ ਹਨ। ਕਿਸੇ ਨੇ ਸਹੀ ਕਿਹਾ ਕਿ ਦਾਨ ਦੀ ਦਿਸ਼ਾ ਬਦਲੋ। ਦਾਨੀਆਂ ਨੂੰ ਸਿੱਧਾ ਦਾਨ ਦਿਉ ਜਾਂ ਸਿੱਧੀ ਮਦਦ ਪਹੁੰਚਾਓ ਤਾਂ ਜੋ ਕਿਸੇ ਗਰੀਬ ਦਾ ਢਿੱਡ ਭਰ ਸਕੇ ਤੇ ਕਿਸੇ ਦੀ ਕੁੱਲੀ ਪੈ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button