Breaking NewsD5 specialInternationalNews

ਮਹਿਲਾ ਨੇ ਇਕੱਠੇ 10 ਬੱਚਿਆਂ ਨੂੰ ਜਨ‍ਮ ਦੇ ਬਣਾਇਆ ਨਵਾਂ ਵਰਲਡ ਰਿਕਾਰਡ !

ਜੋਹਾਨਸਬਰਗ : ਜੁੜਵਾ ਬੱਚਿਆਂ ਦਾ ਹੋਣਾ ਅਜੋਕੇ ਸਮੇਂ ‘ਚ ਆਮ ਗੱਲ ਹੈ, ਕਿਉਂਕਿ ਕਦੇ – ਕਦੇ ਇੱਕ ਹੀ ਵਾਰ ਕਈ ਬੱਚਿਆਂ ਦੇ ਜਨਮ ਲੈਣ ਦੀਆਂ ਖਬਰਾਂ ਆ ਚੁੱਕੀਆਂ ਹਨ ਪਰ ਇਸ ਵਾਰ ਇੱਕ ਮਹਿਲਾ ਨੇ ਸਾਰੇ ਰਿਕਾਰਡ ਤੋੜਦੇ ਹੋਏ ਇਕੱਠੇ 10 ਬੱਚਿਆਂ ਨੂੰ ਜਨਮ ਦਿੱਤਾ ਹੈ। ਸਾਊਥ ਅਫਰੀਕਾ ਦੀ 37 ਸਾਲਾ ਮਹਿਲਾ ਨੇ ਦਾਅਵਾ ਕੀਤਾ ਹੈ ਕਿ ਉਸਨੇ 10 ਬੱਚਿਆਂ ਨੂੰ ਜਨਮ ਦਿੱਤਾ ਹੈ । ਜੇਕਰ ਇਹ ਗੱਲ ਠੀਕ ਹੁੰਦੀ ਹੈ ਅਤੇ ਡਾਕਟਰ ਇਸਦੀ ਪੁਸ਼ਟੀ ਕਰਦੇ ਹਨ ਤਾਂ ਇਹ ਆਪਣੇ ਆਪ ‘ਚ ਇੱਕ ਵੱਡਾ ਵਰਲਡ ਰਿਕਾਰਡ ਹੋਵੇਗਾ।

BREAKING-ਮੁੱਖ ਮੰਤਰੀ ਤੋਂ ਮਦਦ ਮੰਗਣ ਵਾਲੇ DSP ਨਾਲ ਵਾਪਰਿਆ ਭਾਣਾ

ਕਿਉਂਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਮਾਲੀ ਦੀ ਹਲੀਮਾ ਸਿਸੀ ਨਾਂ ਦੀ ਔਰਤ ਨੇ 9 ਬੱਚਿਆਂ ਨੂੰ ਜਨਮ ਦੇ ਕੇ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਨਾਂ ਦਰਜ ਕਰਵਾਇਆ ਸੀ ਪਰ ਉਸ ਦਾ ਇਹ ਰਿਕਾਰਡ ਸਿਰਫ਼ ਇਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ। ਸਥਾਨਕ ਮੀਡੀਆ ਅਨੁਸਾਰ 37 ਸਾਲਾ ਗੋਸਿਆਮੀ ਥਮਾਰਾ ਸਿਟਹੋਲ ਨੂੰ ਬੱਚਿਆਂ ਨੂੰ ਜਨਮ ਦੇਣ ਲਈ ਮੁਸ਼ਕਲ ਆਪ੍ਰੇਸ਼ਨ ਕਰਵਾਉਣਾ ਪਿਆ। ਔਰਤ ਨੇ 7 ਮੁੰਡਿਆਂ ਤੇ 3 ਕੁੜੀਆਂ ਨੂੰ ਜਨਮ ਦਿੱਤਾ ਹੈ। ਇਸ ਦੇ ਨਾਲ ਹੀ ਇਕੱਠੇ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਜਨਮ ਦੇਣ ਦਾ ਵਿਸ਼ਵ ਰਿਕਾਰਡ ਉਨ੍ਹਾਂ ਦੇ ਨਾਮ ਹੋ ਗਿਆ ਹੈ।

ਨਿੱਕੇ-ਨਿੱਕੇ ਬੱਚਿਆਂ ਦੀ ਕਹਾਣੀ ਦੇਖ ਹਰ ਕੋਈ ਹੋਊ ਭਾਵੁਕ, ਵੱਡੇ ਹੋਕੇ ਫੌਜੀ ਬਣਨ ਦੇ ਸਜਾਏ ਸੁਪਨੇ

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਸਿਟਹੋਲ ਅਤੇ ਉਨ੍ਹਾਂ ਦੇ ਪਤੀ ਤੇਬੋਹੋ ਤਸੋਤੇਸੀ ਨੂੰ 8 ਬੱਚਿਆਂ ਦੀ ਉਮੀਦ ਸੀ, ਕਿਉਂਕਿ ਸਕੈਨ ਵਿਚ 2 ਬੱਚਿਆਂ ਦਾ ਪਤਾ ਨਹੀਂ ਲੱਗਾ ਸੀ। ਉਹ ਸ਼ਾਇਦ ਗਲਤ ਟਿਊਬ ਵਿਚ ਫੱਸ ਗਏ ਸਨ। ਸਿਟਹੋਲ ਨੇ ਸਥਾਨਕ ਮੀਡੀਆ ਨੂੰ ਦੱਸਿਆ, ‘ਮੈਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਹੈਰਾਨ ਸੀ। ਮੈਂ ਕਾਫ਼ੀ ਬੀਮਾਰ ਹੋ ਗਈ ਸੀ। ਇਹ ਮੇਰੇ ਲਈ ਬਹੁਤ ਮੁਸ਼ਕਲ ਸੀ। ਇਹ ਹੁਣ ਵੀ ਬਹੁਤ ਮੁਸ਼ਕਲ ਹੈ ਪਰ ਹੁਣ ਮੈਨੂੰ ਇਸ ਦੀ ਆਦਤ ਪੈ ਗਈ ਹੈ।’ ਉਨ੍ਹਾਂ ਕਿਹਾ, ‘ਹੁਣ ਮੈਨੂੰ ਦਰਦ ਨਹੀਂ ਹੁੰਦੀ ਪਰ ਇਹ ਅਜੇ ਵੀ ਥੋੜ੍ਹਾ ਮੁਸ਼ਕਲ ਹੈ। ਮੈਂ ਸਿਰਫ਼ ਭਗਵਾਨ ਤੋਂ ਇਹੀ ਪ੍ਰਾਰਥਨਾ ਕਰ ਰਹੀ ਸੀ ਕਿ ਮੇਰੇ ਸਾਰੇ ਬੱਚਿਆਂ ਦੀ ਡਿਲਿਵਰੀ ਸਹੀ ਤਰੀਕੇ ਨਾਲ ਹੋ ਜਾਏ ਅਤੇ ਸਭ ਸਿਹਤਮੰਦ ਰਹਿਣ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button