Breaking NewsD5 specialNewsSportsTop News

Sreesanth ਥੱਪੜ ਕਾਂਡ, ਇਸ ਗਲਤੀ ਨੂੰ ਸੁਧਾਰਨਾ ਚਾਹੁੰਦੇ ਨੇ ਹਰਭਜਨ

ਨਵੀਂ ਦਿੱਲੀ : ਲੱਗਦਾ ਹੈ ਹਰਭਜਨ ਸਿੰਘ ਕ੍ਰਿਕੇਟ ਪਿਚ ਤੋਂ ਦੂਰ ਹੋਣ ਤੋਂ ਬਾਅਦ ਆਪਣੇ ‘ਤੇ ਕੋਈ ਬੋਝ ਨਹੀਂ ਰੱਖਣਾ ਚਾਹੁੰਦੇ। ਉਦੋਂ ਤਾਂ ਉਹ ਡੇਢ ਦਸ਼ਕ ਪਹਿਲਾਂ ਹੋਈ ਘਟਨਾ ਲਈ Sreesanth ਤੋਂ ਮਾਫੀ ਮੰਗ ਰਹੇ ਹਨ। ਆਈਪੀਐਲ ਦੇ ਪਹਿਲੇ ਸੀਜ਼ਨ 2008 ‘ਚ ਭੱਜੀ ਨੇ ਮੈਦਾਨ ‘ਤੇ ਸਰੇਆਮ Sreesanth ਨੂੰ ਥੱਪੜ ਮਾਰਿਆ ਸੀ, ਜਿਸ ਤੋਂ ਬਾਅਦ Sreesanth ਮੈਦਾਨ ‘ਤੇ ਰੋਂਦੇ ਹੋਏ ਦਿਖੇ ਸਨ। ਹਰਭਜਨ ਨੇ 14 ਸਾਲ ਬਾਅਦ ਸ਼੍ਰੀਸੰਥ ਦੇ ਨਾਲ ਇਕ ਵੀਡੀਓ ਚੈਟ ਚ ਖ਼ੁਲਾਸਾ ਕੀਤਾ ਕਿ ਉਹ ਇਸ ਘਟਨਾ ਨੂੰ ਲੈ ਕੇ ਬਹੁਤ ਸ਼ਰਮਿੰਦਾ ਸੀ। ਉਨ੍ਹਾਂ ਕਿਹਾ ਜੋ ਹੋਇਆ ਇਹ ਗ਼ਲਤ ਸੀ। ਮੈਂ ਗ਼ਲਤੀ ਕੀਤੀ। ਮੇਰੀ ਵਜ੍ਹਾ ਨਾਲ , ਮੇਰੀ ਟੀਮ ਦੇ ਸਾਥੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ। ਮੈਂ ਸ਼ਰਮਿੰਦਾ ਸੀ। ਮੈਂ ਮੈਦਾਨ ਤੇ ਸ਼੍ਰੀਸੰਥ ਦੇ ਨਾਲ ਜੋ ਵਿਵਹਾਰ ਕੀਤਾ, ਉਹ ਨਹੀਂ ਹੋਣਾ ਚਾਹੀਦਾ ਸੀ। ਜਦੋਂ ਮੈਂ ਇਸ ਬਾਰੇ ਸੋਚਦਾ ਹਾਂ ਤਾਂ ਮੈਨੂੰ ਲਗਦਾ ਹੈ ਕਿ ਇਸ ਦੀ ਕੋਈ ਲੋੜ ਨਹੀਂ ਸੀ।

ਚੰਡੀਗੜ੍ਹ ਤੋ ਵੱਡੀ ਮੀਟਿੰਗ, ਸਰਕਾਰ ਖਿਲਾਫ਼ ਐਲਾਨ, ਜਥੇਬੰਦੀਆਂ ਦਾ ਧਮਾਕਾ | D5 Channel Punjabi

ਦੱਸ ਦਈਏ ਕਿ ਹਰਭਜਨ ਨਿਯਮਿਤ ਕਪਤਾਨ ਸਚਿਨ ਤੇਂਦੁਲਕਰ ਦੀ ਗ਼ੈਰ ਹਾਜ਼ਰੀ ‘ਚ ਇਲੈਵਨ ਪੰਜਾਬ (ਪੰਜਾਬ ਕਿੰਗਜ਼) ਦੇ ਖਿਲਾਫ ਮੈਚ ‘ਚ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰ ਰਹੇ ਸਨ। ਮੈਚ ਪੰਜਾਬ ਨੇ 66 ਦੌੜਾਂ ਨਾਲ ਜਿੱਤਿਆ ਸੀ ਤੇ ਮੈਚ ਦੇ ਅੰਤ ‘ਚ ਕੇਰਲ ਦੇ ਗੇਂਦਬਾਜ਼ ਸ਼੍ਰੀਸੰਥ ਨੂੰ ਮਿਲਣ ਆਏ ਹਰਭਜਨ ਸਿੰਘ ਨੇ ਉਨ੍ਹਾਂ ਨੂੰ ਥੱਪੜ ਮਾਰਿਆ ਸੀ। ਸ਼੍ਰੀਸੰਥ ਨੂੰ ਥੱਪੜ ਮਾਰਨ ਦੇ ਦੋਸ਼ ‘ਚ ਹਰਭਜਨ ਸਿੰਘ ਨੂੰ ਪੂਰੇ ਸੀਜ਼ਨ ਲਈ ਬੈਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਤੇ ਪੰਜ ਵਨ – ਡੇ ਮੈਚ ਦਾ ਬੈਨ ਵੀ ਲੱਗਾ ਸੀ। ਦੋਵੇਂ ਕ੍ਰਿਕਟਰ ਬਾਅਦ ‘ਚ 2011 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਸਨ। ਹਰਭਜਨ ਨੇ ਭਾਰਤ ਦੇ ਲਈ 367 ਕੌਮਾਂਤਰੀ ਮੈਚਾਂ ‘ਚ ਕੁਲ 711 ਵਿਕਟਾਂ ਲਈਆਂ ਜਦਕਿ ਸ਼੍ਰੀਸੰਥ ਨੇ 90 ਕੌਮਾਂਤਰੀ ਮੁਕਾਬਲਿਆਂ ‘ਚ 169 ਵਿਕਟਾਂ ਲਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button